
ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਬਜ਼ਾਰਾਂ ਵਿੱਚ ਛਾਇਆ ਸਨਾਟਾ, ਜੰਡਿਆਲਾ ਗੁਰੂ ਦੀ ਸੁਰੱਖਿਆ ਰੱਬ ਭਰੋਸੇ
ਕੁਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 25 ਅਗਸਤ:
ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਫੈਸਲੇ ਨੂੰ ਲੈ ਕੇ ਅੱਜ ਜਿੱਥੇ ਸਰਕਾਰ ਵਲੋਂ ਸਰਕਾਰੀ ਦਫਤਰ ਅਤੇ ਵਿਦਿਅਕ ਅਦਾਰੇ ਬੰਦ ਕਰਨ ਦੇ ਹੁਕਮ ਦਿੱਤੇ ਗਏ। ਉਥੇ ਅੱਜ ਡੇਰਾ ਮੁਖੀ ਦੇ ਖਿਲਾਫ ਅਦਾਲਤ ਵਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੇ ਪੰਜਾਬ ਅਤੇ ਹਰਿਆਣਾ ਦੇ ਹਲਾਤ ਬੁਰੀ ਤਰ੍ਹਾਂ ਨਾਲ ਵਿਗੜਦੇ ਨਜਰ ਆ ਰਹੇ ਹਨ। ਜੰਡਿਗਆaਲਾ ਗੁਰੂ ਸ਼ਹਿਰ ਦੇ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਬਜ਼ਾਰ ਖੁੱਲੇ ਰਹਿਣ ਦੇ ਬਾਵਜੂਦ ਸੁਨਸਾਨ ਰਹੇ। ਭਾਵੇਂ ਇਥੋਂ ਦਾ ਮਹੌਲ ਸ਼ਾਤੀ ਪੂਰਵਕ ਰਿਹਾ ਪਰ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਪੁਲਿਸ ਕਰਮੀ ਸ਼ਹਿਰ ਦੇ ਬਜ਼ਾਰਾਂ, ਬੱਸ ਅੱਡੇ ਜਾਂ ਰੇਲਵੇ ਸਟੇਸ਼ਨਾ ‘ਤੇ ਕਿਤੇ ਵੀ ਦਿਖਾਈ ਨਹੀਂ ਦਿੱਤੇ। ਇਸ ਮਾਮਲੇ ਨੂੰ ਲੈ ਕੇ ਜੱਦ ਡੀ ਐਸ ਪੀ ਜੰਡਿਆਲਾ ਗੁਰੂ ਗੁਰਪ੍ਰਤਾਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕੇ ਅਸੀਂ ਗੁਪਤ ਰੂਪ ਨਾਲ ਸਾਰੀਆਂ ਗਤੀ ਵਿਧੀਆਂ ‘ਤੇ ਨਜਰ ਰੱਖ ਰਹੇ ਹਾਂ। ਬਾਹਰੀ ਤੌਰ ‘ਤੇ ਪੁਲਿਸ ਇਸ ਲਈ ਨਹੀਂ ਦਿਖਾਈ ਦੇ ਰਹੀ ਕਿਉਂਕੇ ਲੋਕਾਂ ਵਿੱਚ ਨਕਾਰਆਤਮਕ ਪ੍ਰਭਾਵ ਨਾ ਜਾਵੇ। ਉੱਥੇ ਅਹਿਮ ਗੱਲ ਇਹ ਵੀ ਹੈ ਕੇ ਡੀ ਐਸ ਪੀ ਜੰਡਿਆਲਾ ਗੁਰੂ ਨੇ ਮੀਡੀਆ ਨਾਲ ਗੱਲ ਕਰਦਿਆਂ ਇਹ ਵੀ ਦੱਸਿਆ ਕੇ ਸਾਡੇ ਕੋਲ ਪੁਲਿਸ ਫੋਰਸ ਦੀ ਵੀ ਭਾਰੀ ਕਮੀ ਹੈ।