Share on Facebook Share on Twitter Share on Google+ Share on Pinterest Share on Linkedin ਰਾਏਪੁਰ ਕਲਾਂ ਮਾਮਲਾ: ਸੋਹਾਣਾ ਪੁਲੀਸ ਵੱਲੋਂ ਨਸ਼ਾ ਤਸਕਰ ਗ੍ਰਿਫ਼ਤਾਰ, 20 ਨਸ਼ੇ ਦੇ ਟੀਕੇ ਬਰਾਮਦ ਸੋਹਾਣਾ ਪੁਲੀਸ ਵੱਲੋਂ ਤਿੰਨ ਨਸ਼ੇੜੀ ਨੌਜਵਾਨਾਂ ਨੂੰ ਅੱਜ ਕਰਵਾਇਆ ਜਾਵੇਗਾ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ: ਥਾਣਾ ਮੁਖੀ ਨਬਜ਼-ਏ-ਪੰਜਾਬ ਬਿਊਰੋ, ਸੋਹਾਣਾ, 8 ਅਗਸਤ: ਮੁਹਾਲੀ ਨੇੜਲੇ ਪਿੰਡਾਂ ਵਿੱਚ ਨੌਜਵਾਨਾਂ ਦੀ ਟੋਲੀ ਵੱਲੋਂ ਸ਼ਰ੍ਹੇਆਮ ਨਸ਼ਾ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੋਹਾਣਾ ਪੁਲੀਸ ਨੇ ਇਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਨਸ਼ੇ ਦੇ 20 ਟੀਕੇ ਬਰਾਮਦ ਕੀਤੇ ਗਏ ਹਨ। ਅੱਜ ਦੇਰ ਸ਼ਾਮ ਇਹ ਜਾਣਕਾਰੀ ਦਿੰਦਿਆਂ ਥਾਣਾ ਸੋਹਾਣਾ ਦੇ ਐਸਐਚਓ ਰਾਜੇਸ਼ ਹਸਤੀਰ ਨੇ ਦੱਸਿਆ ਕਿ ਮੁਲਜ਼ਮ ਰਵਿੰਦਰ ਗਿਰੀ ਵਾਸੀ ਪਿੰਡ ਸ਼ਾਮਪੁਰ ਦੇ ਖ਼ਿਲਾਫ਼ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੌਜਵਾਨ ਨੂੰ 9 ਅਗਸਤ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਥਾਣਾ ਮੁਖੀ ਨੇ ਦੱਸਿਆ ਕਿ ਨਸ਼ੇ ਦੇ ਆਦੀ ਤਿੰਨ ਨੌਜਵਾਨਾਂ ਨੂੰ ਸ਼ੁੱਕਰਵਾਰ ਨੂੰ ਇੱਥੋਂ ਦੇ ਸੈਕਟਰ-66 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਜਾਵੇਗਾ। ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਰਾਏਪੁਰ ਕਲਾਂ ਦੇ ਵਸਨੀਕਾਂ ਨੇ ਬੁੱਧਵਾਰ ਨੂੰ ਪਹਿਲਕਦਮੀ ਕਰਦਿਆਂ ਚਾਰ ਨੌਜਵਾਨਾਂ ਨੂੰ ਫੜ ਕੇ ਸੋਹਾਣਾ ਪੁਲੀਸ ਦੇ ਹਵਾਲੇ ਕੀਤਾ ਸੀ। ਰੰਗੇ ਹੱਥੀ ਕਾਬੂ ਕੀਤੇ ਇਨ੍ਹਾਂ ਨੌਜਵਾਨਾਂ ’ਚੋਂ ਇਕ ਨਸ਼ਾ ਤਸਕਰ ਸ਼ਾਮਲ ਸੀ। ਜਿਸ ਨੇ ਲੋਕਾਂ ਦੀ ਮੌਜੂਦਗੀ ਵਿੱਚ ਆਪਣਾ ਜੁਰਮ ਕਬੂਲ ਕਰਦਿਆਂ ਦੱਸਿਆ ਸੀ ਕਿ ਉਹ ਅੰਬਾਲਾ ’ਚੋਂ ਨਸ਼ੇ ਦੀਆਂ ਗੋਲੀਆਂ, ਸ਼ੀਸ਼ੀਆਂ ਅਤੇ ਟੀਕੇ ਲਿਆ ਕੇ ਪਿੰਡਾਂ ਵਿੱਚ 400 ਤੋਂ 500 ਰੁਪਏ ਵਿੱਚ ਵੇਚਦਾ ਹੈ। ਜਿਸ ਕਿਸੇ ਨੂੰ ਨਸ਼ਿਆਂ ਦੀ ਜ਼ਿਆਦਾ ਤੋੜ ਲੱਗੀ ਹੋਵੇ ਉਹ 600 ਰੁਪਏ ਤੱਕ ਦੇਣ ਨੂੰ ਵੀ ਰਾਜ਼ੀ ਹੋ ਜਾਂਦਾ ਹੈ। ਇਕੱਤਰ ਜਾਣਕਾਰੀ ਅਨੁਸਾਰ ਪਿੰਡ ਸ਼ਾਮਪੁਰ ਦਾ ਨੌਜਵਾਨ ਪਿੰਡ ਰਾਏਪੁਰ ਕਲਾਂ ਵਿੱਚ ਨਸ਼ੇ ਦੇ ਟੀਕੇ ਵੇਚਣ ਲਈ ਆਪਣੇ ਪੱਕੇ ਗਾਹਕਾਂ ਦੀ ਭਾਲ ਵਿੱਚ ਸੀ। ਸ਼ੱਕ ਪੈਣ ’ਤੇ ਪਿੰਡ ਵਾਸੀਆਂ ਨੂੰ ਉਸ ਨੂੰ ਫੜਿਆ ਸੀ। ਜਿਸ ਨੇ ਪਿੰਡ ਦੇ ਮੋਹਤਬਰ ਵਿਅਕਤੀਆਂ ਕੋਲ ਮੰਨਿਆਂ ਸੀ ਉਹ ਅੰਬਾਲਾ ਤੋਂ ਨਸ਼ੇ ਲਿਆ ਕੇ ਆਪਣੇ ਪਿੰਡਾਂ ਵਿੱਚ ਵੇਚਦਾ ਹੈ। ਬਾਅਦ ਵਿੱਚ ਪਿੰਡ ਵਾਸੀਆਂ ਨੇ ਮੁਲਜ਼ਮ ਨੌਜਵਾਨ ਦੇ ਫੋਨ ’ਤੇ ਆਈਆਂ ਕਾਲਾਂ ਨੂੰ ਆਧਾਰ ਬਣਾ ਕੇ ਯੋਜਨਾ ਘੜੀ ਅਤੇ ਪਿੰਡ ਨਿਆਮੀਆਂ ਅਤੇ ਲਾਂਡਰਾਂ ਦੇ ਤਿੰਨ ਨੌਜਵਾਨਾਂ ਨੂੰ ਨਸ਼ਾ ਮੁਹੱਈਆ ਕਰਨ ਲਈ ਆਖ ਕੇ ਬੁਲਾ ਲਿਆ। ਪਿੰਡ ਵਾਸੀਆਂ ਅਤੇ ਪੁਲੀਸ ਵੱਲੋਂ ਕੀਤੀ ਗਈ ਕਰਾਸ ਪੁੱਛਗਿੱਛ ਦੌਰਾਨ ਇਨ੍ਹਾਂ ਨੌਜਵਾਨਾਂ ਨੇ ਕਿਹਾ ਕਿ ਉਹ ਕੋਈ ਨਸ਼ਾ ਨਹੀਂ ਵੇਚਦੇ ਹਨ। ਸਿਰਫ਼ ਨਸ਼ਾ ਕਰਨ ਦੇ ਆਦੀ ਹਨ। ਉਨ੍ਹਾਂ ਦੱਸਿਆ ਕਿ ਸ਼ਾਮਪੁਰ ਦਾ ਨੌਜਵਾਨ ਹੀ ਨਸ਼ੇ ਲਿਆ ਕੇ ਦਿੰਦਾ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ