Nabaz-e-punjab.com

ਡਾਇਰੈਕਟਰ ਪਦਉੱਨਤ ਹੋਏ ਰਾਜ ਬਹਾਦਰ ਸਿੰਘ ਦਾ ਵੱਖ ਵੱਖ ਜਥੇਬੰਦੀਆਂ ਵੱਲੋਂ ਵਿਸ਼ੇਸ਼ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੂਨ:
ਸੀਨੀਅਰ ਪ੍ਰਸ਼ਾਸਕ ਅਧਿਕਾਰੀ ਰਾਜ ਬਹਾਦਰ ਸਿੰਘ ਦੇ ਡਾਇਰੈਕਟਰ ਆਫ਼ ਅਨੁਸੂਚਿਤ ਜਾਤੀਆਂ ਸਬ ਪਲਾਨ -ਕਮ-ਸੰਯੁਕਤ ਸਕੱਤਰ ਪਦਉੱਨਤੀ ਹੋਣ ਦੀ ਖੁਸ਼ੀ ਵਿੱਚ ਪੰਜਾਬ ਸਿਵਲ ਸਕੱਤਰੇਤ ਸਟਾਫ਼ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਡਿਸਏਬਲਡ ਪਰਸਨਜ ਵੈਲਫੇਅਰ ਆਰਗੇਨਾਈਜੇਸ਼ਨ ਪੰਜਾਬ ਦੇ ਪ੍ਰਧਾਨ ਪਰਮਦੀਪ ਸਿੰਘ ਭਬਾਤ (ਸਟੇਟ ਐਵਾਰਡੀ) ਦੀ ਅਗਵਾਈ ਹੇਠ ਅੱਜ ਵੱਖ-ਵੱਖ ਸਮਾਜ ਸੇਵੀ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਸ੍ਰੀ ਰਾਜ ਬਹਾਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਅਧਿਕਾਰੀ ਦਾ ਸਨਮਾਨ ਕੀਤਾ ਗਿਆ। ਇਸ ਤੋਂ ਪਹਿਲਾਂ ਸ੍ਰੀ ਰਾਜ ਬਹਾਦਰ ਸਿੰਘ ਉਕਤ ਆਸਾਮੀ ’ਤੇ ਕਰੰਟ ਡਿਊਟੀ ਚਾਰਜ ਵਜੋਂ ਕੰਮ ਕਰ ਰਹੇ ਸਨ।
ਇਸ ਮੌਕੇ ਜਸਵੰਤ ਸਿੰਘ ਰੰਧਾਵਾ ਯਾਦਗਾਰੀ ਟਰੱਸਟ ਦੇ ਪ੍ਰਧਾਨ ਜਸਪ੍ਰੀਤ ਸਿੰਘ ਰੰਧਾਵਾ, ਵਾਈਸ ਚੇਅਰਮੈਨ ਭਗਵੰਤ ਸਿੰਘ ਬਦੇਸਾਂ, ਜਨਰਲ ਸਕੱਤਰ ਭੁਪਿੰਦਰ ਸਿੰਘ ਝੱਜ, ਨਛੱਤਰ ਸਿੰਘ ਸੈਂਪਲੀ, ਹਰਦੀਪ ਸਿੰਘ ਡੇਰਾਬੱਸੀ, ਕੁਲਵਿੰਦਰ ਸਿੰਘ ਕਪੂਰਥਲਾ ਨੇ ਨਵੇਂ ਪਦਉੱਨਤ ਹੋਏ ਡਾਇਰੈਕਟਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਫੁੱਲਾਂ ਦਾ ਗੁਲਦਸ਼ਤਾ ਭੇਟ ਕੀਤਾ। ਇਸ ਮੀਟਿੰਗ ਦੌਰਾਨ ਜਥੇਬੰਦੀਆਂ ਦੇ ਵਫ਼ਦ ਨੇ ਵੱਖ ਵੱਖ ਸਕੀਮਾ ਸਬੰਧੀ ਡਾਇਰੈਕਟਰ ਨਾਲ ਵਿਚਾਰ ਚਰਚਾ ਕੀਤੀ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …