Nabaz-e-punjab.com

ਰਾਜਸਥਾਨ ਪੁਲੀਸ ਵੱਲੋਂ ਜਬਰ ਜਨਾਹ ਦੇ ਮਾਮਲੇ ਵਿੱਚ ਕਾਂਗਰਸੀ ਕੌਂਸਲਰ ਸੁਰਿੰਦਰ ਰਾਜਪੂਤ ਗ੍ਰਿਫ਼ਤਾਰ

ਜੈਪੁਰ ਸਦਰ ਥਾਣੇ ਤੋਂ ਮੁਹਾਲੀ ਪਹੁੰਚੀ ਪੁਲੀਸ ਟੀਮ ਮੁਤਾਬਕ ਰਾਜਪੂਤ ਦੇ ਖ਼ਿਲਾਫ਼ ਕਥਿਤ ਜਬਰ ਜਨਾਹ ਦਾ ਕੇਸ ਹੈ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਫਰਵਰੀ:
ਜਬਰ ਜਨਾਹ ਦੇ ਮਾਮਲੇ ਵਿੱਚ ਨਾਮਜ਼ਦ ਇੱਥੋਂ ਦੇ ਸੈਕਟਰ-70 ਦੇ ਕਾਂਗਰਸੀ ਕੌਂਸਲਰ ਸੁਰਿੰਦਰ ਰਾਜਪੂਤ ਨੂੰ ਜੈਪੁਰ ਸਦਰ ਥਾਣਾ (ਰਾਜਸਥਾਨ) ਦੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਬੀਤੀ 20 ਫਰਵਰੀ ਨੂੰ ਪੀੜਤ ਅੌਰਤ ਦੀ ਸ਼ਿਕਾਇਤ ’ਤੇ ਜੈਪੁਰ ਸਦਰ ਥਾਣੇ ਵਿੱਚ ਰਾਜਪੂਤ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 376 ਦੇ ਤਹਿਤ ਜਬਰ ਜਨਾਹ ਦਾ ਕੇਸ ਦਰਜ ਕੀਤਾ ਗਿਆ ਸੀ। ਇਹ ਕਾਰਵਾਈ ਕਾਂਗਰਸੀ ਕੌਂਸਲਰ ਦੀ ਗੁਆਂਢਣ ਅੌਰਤ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਪੀੜਤ ਅੌਰਤ ਨੇ ਆਪਣੀ ਸ਼ਿਕਾਇਤ ਵਿੱਚ ਲਿਖਿਆ ਹੈ ਕਿ ਸਾਲ 2018 ਉਸ ਨੂੰ ਆਪਣੇ ਨਾਲ ਜੈਪੁਰ ਲੈ ਕੇ ਗਿਆ ਸੀ। ਉੱਥੇ ਉਹ ਦੋਵੇਂ ਇਕ ਹੋਟਲ ਦੇ ਕਮਰੇ ਵਿੱਚ ਠਹਿਰੇ ਸੀ। ਜਿੱਥੇ ਕਾਂਗਰਸੀ ਕੌਂਸਲਰ ਨੇ ਉਸ ਨਾਲ ਜਬਰ ਜਨਾਹ ਕੀਤਾ ਗਿਆ। ਮੁੱਢਲੀ ਜਾਂਚ ਤੋਂ ਬਾਅਦ ਜੈਪੁਰ ਸਦਰ ਥਾਣਾ ਦੀ ਪੁਲੀਸ ਨੇ ਕਾਂਗਰਗੀ ਕੌਂਸਲਰ ਸੁਰਿੰਦਰ ਰਾਜਪੂਤ ਨੂੰ ਕਸੂਰਵਾਰ ਠਹਿਰਾਉਂਦੇ ਹੋਏ ਉਸ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਐਤਵਾਰ ਰਾਤ ਨੂੰ ਜੈਪੁਰ ਪੁਲੀਸ ਨੇ ਛਾਪੇਮਾਰੀ ਕਰਕੇ ਕੌਂਸਲਰ ਰਾਜਪੂਤ ਨੂੰ ਉਸ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਪਹਿਲਾਂ ਬਕਾਇਦਾ ਮਟੌਰ ਥਾਣੇ ਵਿੱਚ ਡੀਡੀਆਰ ਦਰਜ ਕੀਤੀ ਗਈ ਅਤੇ ਜੈਪੁਰ ਪੁਲੀਸ ਨੇ ਸਥਾਨਕ ਪੁਲੀਸ ਨੂੰ ਦੱਸਿਆ ਗਿਆ ਕਿ ਕਾਂਗਰਸੀ ਕੌਂਸਲਰ ਦੇ ਖ਼ਿਲਾਫ਼ ਜਬਰ ਜਨਾਹ ਦਾ ਕੇਸ ਦਰਜ ਹੈ। ਜਿਸ ਨੂੰ ਉਹ ਹਿਰਾਸਤ ਵਿੱਚ ਲੈ ਕੇ ਆਪਣੇ ਨਾਲ ਲਿਜਾਉਣ ਆਏ ਹਨ। ਇਸ ਤੋਂ ਬਾਅਦ ਪੁਲੀਸ ਰਾਜਪੂਤ ਨੂੰ ਗ੍ਰਿਫ਼ਤਾਰ ਕਰਕੇ ਜੈਪੁਰ ਲਈ ਰਵਾਨਾ ਹੋ ਗਈ।
ਉਧਰ, ਜੈਪੁਰ ਦੇ ਵਧੀਕ ਡੀਪੀਸੀ ਅਸ਼ੋਕ ਕੁਮਾਰ ਗੁਪਤਾ ਨੇ ਕਾਂਗਰਸੀ ਕੌਂਸਲਰ ਸੁਰਿੰਦਰ ਰਾਜਪੂਤ ਨੂੰ ਜਬਜ ਜਨਾਹ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਰਾਜਪੂਤ ਦੇ ਖ਼ਿਲਾਫ਼ ਜੈਪੁਰ ਥਾਣੇ ਵਿੱਚ ਜਬਰ ਜਨਾਹ ਦਾ ਕੇਸ ਦਰਜ ਹੈ। ਮੁਲਜ਼ਮ ਨੂੰ ਭਲਕੇ ਮੰਗਲਵਾਰ ਨੂੰ ਜੈਪੁਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਉਧਰ, ਇਹ ਵੀ ਜਾਣਕਾਰੀ ਮਿਲੀ ਹੈ ਕਿ ਪੀੜਤ ਅੌਰਤ ਦੇ ਪਤੀ ਖ਼ਿਲਾਫ਼ 2018 ਵਿੱਚ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਸੀ। ਸ਼ਿਕਾਇਤ ਕਰਤਾ ਅੌਰਤ ਨੇ ਉਸ ਦੇ ਪਤੀ ਨੂੰ ਛੁਡਾਉਣ ਲਈ ਕਾਂਗਰਸੀ ਕੌਂਸਲਰ ਤੋਂ ਮਦਦ ਦੀ ਗੁਹਾਰ ਲਗਾਈ ਸੀ। ਇਸ ਦੌਰਾਨ ਉਨ੍ਹਾਂ ਦੀ ਆਪਸ ਵਿੱਚ ਗੱਲਬਾਤ ਹੋਈ ਅਤੇ ਰਾਜਪੂਤ ਉਸ (ਪੀੜਤ ਅੌਰਤ) ਨੂੰ ਲੈ ਕੇ ਜੈਪੁਰ ਲਈ ਰਵਾਨਾ ਹੋ ਗਿਆ। ਜਿੱਥੇ ਉਹ ਇਕ ਹੋਟਲ ਦੇ ਕਮਰੇ ਵਿੱਚ ਠਹਿਰੇ ਸੀ। ਪੀੜਤ ਅਨੁਸਾਰ ਹੋਟਲ ਦੇ ਕਮਰੇ ਵਿੱਚ ਉਸ ਨਾਲ ਜਬਰ ਜਨਾਹ ਹੋਇਆ। ਉਧਰ, ਇਸ ਸਬੰਧੀ ਸੁਰਿੰਦਰ ਰਾਜਪੂਤ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਗੱਲ ਨਹੀਂ ਹੋ ਸਕੀ। ਇਸ ਮਗਰੋਂ ਨਜ਼ਦੀਕੀ ਰਿਸ਼ਤੇਦਾਰ ਰਾਹੀਂ ਰਾਜਪੂਤ ਦੇ ਪਰਿਵਾਰਕ ਮੈਂਬਰ ਨਾਲ ਗੱਲ ਕਰਕੇ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਪਰਿਵਾਰ ਨੇ ਆਪਣੇ ਰਿਸ਼ਤੇਦਾਰ ਨੂੰ ਵੀ ਇਹ ਕਹਿ ਕਿ ਟਾਲ ਦਿੱਤਾ ਕਿ ਉਹ ਆਪਣੇ ਵਕੀਲ ਨਾਲ ਜੈਪੁਰ ਜਾ ਰਹੇ ਹਨ ਅਤੇ ਰਸਤੇ ਵਿੱਚ ਹਨ। ਉੱਥੇ ਪਹੁੰਚ ਕੇ ਸਾਰੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਹੀ ਕੁਝ ਦੱਸ ਸਕਣਗੇ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …