
ਕੌਂਸਲ ਆਫ਼ ਡਿਪਲੋਮਾ ਇੰਜੀਨੀਅਰਜ਼ ਦੀ ਚੋਣ, ਰਜਿੰਦਰ ਗੌੜ ਨੂੰ ਮੁੱਖ ਸਰਪ੍ਰਸਤ ਥਾਪਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਈ:
ਕੌਂਸਲ ਆਫ਼ ਡਿਪਲੋਮਾ ਇੰਜੀਨੀਅਰਜ ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ (ਯੂ.ਟੀ.), ਹਰਿਆਣਾ ਅਤੇ ਜੰਮੂ ਤੇ ਕਸ਼ਮੀਰ ਦੀ ਅਹਿਮ ਮੀਟਿੰਗ ਇੰਜ: ਮਨਜਿੰਦਰ ਸਿੰਘ ਮੱਤੇਨੰਗਲ, ਚੇਅਰਮੈਨ, ਇੰਜ: ਸੁਖਵਿੰਦਰ ਸਿੰਘ ਬਾਗੋਬਾਣੀ, ਸਕੱਤਰ ਜਨਰਲ ਦੀ ਪ੍ਰਧਾਨਗੀ ਹੇਠ ਮੁਹਾਲੀ ਵਿਖੇ ਹੋਈ ਜਿਸ ਵਿੱਚ ਸਰਵਸੰਮਤੀ ਨਾਲ ਅਹਿਮ ਫੈਸਲਾ ਕਰਦੇ ਹੋਏ ਇੰਜ: ਰਜਿੰਦਰ ਕੁਮਾਰ ਗੌੜ ਨੂੰ ਮੁੱਖ ਸਰਪ੍ਰਸਤ ਐਲਾਨਿਆ ਗਿਆ ਅਤੇ ਜਥੇਬੰਦੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਡਿਪਲੋਮਾ ਇੰਜੀਨੀਅਰਾਂ ਵੱਲੋਂ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਈਸ ਚੇਅਰਮੈਨ ਦਿਲਪ੍ਰੀਤ ਸਿੰਘ ਅਤੇ ਪ੍ਰੈਸ ਸਕੱਤਰ ਕੁਲਬੀਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਮੀਟਿੰਗ ਵਿੱਚ ਹੋਰ ਅਹੁਦੇਦਾਰਾਂ ਦਾ ਸਰਵ ਸੰਮਤੀ ਨਾਲ ਐਲਾਨ ਕੀਤਾ ਗਿਆ ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਮੁੱਖ ਸਲਾਹਕਾਰ ਇੰਜ: ਪ੍ਰਗਟ ਸਿੰਘ ਗਰੇਵਾਲ, ਇੰਜ: ਵਾਸੁਦੇਵ ਸ਼ਰਮਾ ਸਲਾਹਕਾਰ ਇੰਜ: ਭੁਪਿੰਦਰ ਸਿੰਘ ਸੈਣੀ, ਇੰਜ: ਸੁਖਬੀਰ ਸਿੰਘ, ਇੰਜ: ਗੁਰਵਿੰਦਰ ਸਿੰਘ ਬੇਦੀ, ਇੰਜ: ਮਹਿੰਦਰ ਸਿੰਘ ਮਲੋਆ (ਪੱੁਡਾ), ਪ੍ਰੈਸ ਸਕੱਤਰ, ਇੰਜ: ਕੁਲਬੀਰ ਸਿੰਘ ਬੈਨੀਪਾਲ (ਪੀਡਬਲਯੂਡੀ), ਜਥੇਬੰਦਕ ਸਕੱਤਰ ਇੰਜ: ਗੁਲਜ਼ਾਰ ਸਿੰਘ ਲੁਧਿਆਣਾ, ਇੰਜ: ਦੀਦਾਰ ਸਿੰਘ, ਜੁਆਇੰਟ ਸਕੱਤਰ ਇੰਜ: ਇੰਦਰਪ੍ਰੀਤ ਸਿੰਘ, ਤਕਨੀਕੀ ਸਲਾਹਕਾਰ ਇੰਜ: ਹਰਜੀਤ ਸਿੰਘ ਬੈਨੀਪਾਲ, ਇੰਜ: ਦਵਿੰਦਰ ਸਿੰਘ ਹੁਸ਼ਿਆਰਪੁਰ, ਦਫ਼ਤਰ ਸਕੱਤਰ ਇੰਜ: ਥਰੂ ਰਾਮ ਐਲਾਨੇ ਗਏ। ਇਸ ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਹੋਰ ਤਕਨੀਕੀ ਅਦਾਰਿਆਂ ਦੇ ਡਿਪਲੋਮਾ ਇੰਜੀਨੀਅਰਜ਼ ਨੇ ਭਾਗ ਲਿਆ।
ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਹੋਰ ਤਕਨੀਕੀ ਅਦਾਰਿਆਂ ਦੇ ਡਿਪਲੋਮਾ ਇੰਜੀਨੀਅਰਾਂ ਵੱਲੋਂ 9 ਜੂਨ 2017 ਨੂੰ ਲੁਧਿਆਣਾ ਵਿਖੇ ਡਿਪਲੋਮਾ ਇੰਜੀਨੀਅਰ ਕਨਵੈਨਸ਼ਨ ਕਰਨ ਦਾ ਐਲਾਨ ਸਰਵਸੰਮਤੀ ਨਾਲ ਕੀਤਾ ਗਿਆ ਅਤੇ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਇਸ ਕਨਵੈਨਸ਼ਨ ਵਿੱਚ ਡਿਪਲੋਮਾ ਇੰਜੀਨੀਅਰਾਂ ਦੇ ਹਿੱਤਾਂ ਅਤੇ ਹੱਕਾਂ ਦੀ ਰਾਖੀ ਲਈ ਅਹਿਮ ਫੈਸਲੇ ਕੀਤੇ ਜਾਣਗੇ। ਮੀਟਿੰਗ ਵਿੱਚ ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਡਿਪਲੋਮਾ ਇੰਜੀਨੀਅਰ ਵਰਗ ਦੀਆਂ ਮੰਨੀਆਂ ਮੰਗਾਂ ਸਬੰਧੀ ਕੀਤੀ ਜਾ ਰਹੀ ਉਸਾਰੂ ਕਾਰਵਾਈ ਦਾ ਜਥੇਬੰਦੀ ਵੱਲੋਂ ਸਵਾਗਤ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਜਥੇਬੰਦੀ ਵੱਲੋਂ ਮੁਬਾਰਕਵਾਦ ਦਿੰਦੇ ਹੋਏ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਗਿਆ।