ਰਾਜਵਿੰਦਰ ਸਿੰਘ ਨੂੰ ਰੈਜ਼ੀਡੈਂਟ ਵੈੱਲਫੇਅਰ ਸੁਸਾਇਟੀ ਦਾ ਮੁੜ ਪ੍ਰਧਾਨ ਚੁਣਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਪਰੈਲ:
ਇੱਥੋਂ ਦੇ ਰੈਜ਼ੀਡੈਂਟ ਵੈੱਲਫੇਅਰ ਸੁਸਾਇਟੀ ਸੈਕਟਰ-110 ਦੇ ਹੋਏ ਸਾਲਾਨਾ ਜਨਰਲ ਇਜਲਾਸ ਵਿੱਚ ਸੈਕਟਰ ਵਾਸੀਆਂ ਨੂੰ ਦਰਪੇਸ਼ ਮੁਸ਼ਕਲਾਂ ’ਤੇ ਚਰਚਾ ਕੀਤੀ ਗਈ ਅਤੇ ਉਨ੍ਹਾਂ ਦੇ ਹੱਲ ਅਤੇ ਸੈਕਟਰ ਦੇ ਸਰਬਪੱਖੀ ਵਿਕਾਸ ਲਈ ਯੋਗ ਪੈਰਵੀ ਕਰਨ ਦਾ ਮਤਾ ਪਾਸ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਰਾਜਵਿੰਦਰ ਸਿੰਘ ਨੂੰ ਸਰਬਸੰਮਤੀ ਨਾਲ ਦੁਬਾਰਾ ਪ੍ਰਧਾਨ ਚੁਣਿਆ ਗਿਆ। ਇਹ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬੀ ਵਿਸ਼ੇ ਦੇ ਅਧਿਆਪਕ ਜਸਵੀਰ ਸਿੰਘ ਗੜਾਂਗ ਨੂੰ ਮੀਤ ਪ੍ਰਧਾਨ, ਸੰਜੇਵੀਰ ਨੂੰ ਜਨਰਲ ਸਕੱਤਰ, ਗੁਰਵਿੰਦਰ ਸਿੰਘ ਬਖ਼ਸ਼ੀ ਨੂੰ ਵਿੱਤ ਸਕੱਤਰ, ਆਰਐਸ ਗਿੱਲ ਤੇ ਐਮਐਲ ਸ਼ਰਮਾ ਨੂੰ ਸਰਪ੍ਰਸਤ ਥਾਪਿਆ ਗਿਆ। ਜਦੋਂਕਿ ਏਐਸ ਸੇਖੋਂ, ਅਸ਼ੋਕ ਕੁਮਾਰ ਡੋਗਰਾ, ਪ੍ਰੇਮ ਸਿੰਘ, ਜੀਐਸ ਮੰਡੇਰ, ਪੂਨਮ ਸ਼ਰਮਾ, ਰਚਨਾ ਡੁੱਬਰਾਲ, ਅਸ਼ਵਨੀ ਵਸ਼ਿਸ਼ਟ, ਡਾ. ਐਨਕੇ ਨਗਲ, ਐਡਵੋਕੇਟ ਅਸ਼ੋਕ ਕੁਮਾਰ, ਪ੍ਰਸ਼ੋਤਮ ਲਾਲ, ਸ਼ਿਲਪੀ ਹਸਤੀਰ, ਹਰਮਿੰਦਰ ਸਿੰਘ ਸੋਹੀ, ਬੰਤ ਸਿੰਘ ਭੁੱਲਰ ਅਤੇ ਮੋਹਿਤ ਮੈਦਾਨ ਨੂੰ ਕਾਰਜਕਾਰਨੀ ਦੇ ਮੈਂਬਰ ਚੁਣੇ ਗਏ।
ਇਸ ਤੋਂ ਪਹਿਲਾਂ ਜਨਰਲ ਸਕੱਤਰ ਸੰਜੇਵੀਰ ਨੇ ਸਾਲ 2021-22 ਦਾ ਰਿਪੋਰਟ ਕਾਰਡ ਪੇਸ਼ ਕੀਤਾ। ਗੁਰਵਿੰਦਰ ਸਿੰਘ ਬਖ਼ਸ਼ੀ ਨੇ ਸਾਲਾਨਾ ਵਿੱਤੀ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਸਮਾਜ ਸੇਵੀ ਸੁਰਜੀਤ ਸਿੰਘ ਭਾਦਸੋਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਜਸਵੀਰ ਸਿੰਘ ਗੜਾਂਗ ਨੇ ਨਿਭਾਈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …