Nabaz-e-punjab.com

ਰਾਖੀ ਬੰਪਰ ਦਾ ਡੇਢ ਕਰੋੜ ਰੁਪਏ ਦਾ ਇਨਾਮ ਹਰਭਗਵਾਨ ਦੇ ਨਾਂ

ਕਰੋੜਪਤੀ ਬਣੇ ਜ਼ੀਰਕਪੁਰ ਵਾਸੀ ਨੂੰ ਯਕੀਨ ਹੀ ਨਾ ਆਇਆ ਕਿ ਉਸ ਨੇ ਪਹਿਲਾ ਇਨਾਮ ਜਿੱਤ ਲਿਆ ਹੈ

ਪੰਜਾਬ ਲਾਟਰੀ ਦੇ ਪਾਰਦਰਸ਼ੀ ਨਤੀਜਿਆਂ ‘ਤੇ ਤਸੱਲੀ ਦਾ ਪ੍ਰਗਟਾਵਾ; ਬੱਚਿਆਂ ਦੇ ਭਵਿੱਖ ‘ਤੇ ਕਰੇਗਾ ਪੈਸਾ ਖਰਚ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 6 ਸਤੰਬਰ:
ਰੱਬ ਜਦੋਂ ਵੀ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ। ਇਹ ਕਹਾਵਤ ਜ਼ੀਰਕਪੁਰ ਵਾਸੀ ਹਰਭਗਵਾਨ ‘ਤੇ 16 ਆਨੇ ਸੱਚ ਢੁਕਦੀ ਹੈ। ਰਾਖੀ ਬੰਪਰ ਦਾ ਡੇਢ ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲਣ ਦੀ ਖਬਰ ਜਦੋਂ ਜ਼ੀਰਕਪੁਰ ਵਾਸੀ ਹਰਭਗਵਾਨ ਗਿਰ ਨੂੰ ਮਿਲੀ ਤਾਂ ਉਸ ਨੂੰ ਯਕੀਨ ਹੀ ਨਾ ਆਇਆ। ਆਖਰ ਜਦੋਂ ਪੰਜਾਬ ਰਾਜ ਲਾਟਰੀ ਵਿਭਾਗ ਦੇ ਨਤੀਜੇ ਨਾਲ ਉਸ ਨੇ ਟਿਕਟ ਦੇ ਨੰਬਰਾਂ ਨੂੰ ਮਿਲਾਇਆ ਤਾਂ ਉਸਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ। ਹਰਭਗਵਾਨ ਰਾਤੋਂ-ਰਾਤ ਕਰੋੜਪਤੀ ਬਣ ਗਿਆ ਹੈ। ਚੰਡੀਗੜ੍ਹ ਵਿਖੇ ਪੰਜਾਬ ਲਾਟਰੀ ਵਿਭਾਗ ਦੇ ਦਫਤਰ ਵਿਚ ਟਿਕਟ ਜਮ੍ਹਾਂ ਕਰਾਉਣ ਆਏ ਹਰਭਗਵਾਨ ਗਿਰ ਨੇ ਦੱਸਿਆ ਕਿ ਉਹ ਕੇਂਦਰੀ ਵਿਦਿਆਲਿਆ, ਚੰਡੀਗੜ੍ਹ ਏਅਰਫੋਰਸ ਸਟੇਸ਼ਨ ਵਿਖੇ ਲੈਬ ਅਟੈਂਡੈਂਟ ਦੀ ਨੌਕਰੀ ਕਰ ਰਿਹਾ ਹੈ। ਬਚਪਨ ਵਿਚ ਉਸ ਦੀ ਖੱਬੀ ਬਾਂਹ ਕੱਟੀ ਗਈ ਸੀ। ਅੱਜਕੱਲ੍ਹ ਉਹ ਜ਼ੀਰਕਪੁਰ ਵਿਖੇ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਹੈ। ਉਸ ਦਾ ਪਹਿਲਾ ਇਨਾਮ ਨਿਕਲਣ ਦੀ ਖਬਰ ਉਸ ਨੂੰ ਜ਼ੀਰਕਪੁਰ ਦੇ ਉਸ ਲਾਟਰੀ ਏਜੰਟ ਨੇ ਦਿੱਤੀ ਜਿੱਥੋਂ ਉਸ ਨੇ ਟਿਕਟ ਖਰੀਦੀ ਸੀ। ਮੂਲ ਰੂਪ ਵਿਚ ਪਟਿਆਲਾ ਜ਼ਿਲ੍ਹੇ ਦੇ ਪਿੰਡ ਬਹਾਦਰਪੁਰ ਫਕੀਰਾਂ ਦੇ ਰਹਿਣ ਵਾਲੇ ਹਰਭਗਵਾਨ ਦੇ ਦੋ ਬੇਟੀਆਂ ਅਤੇ ਇਕ ਬੇਟਾ ਹਨ। ਉਸ ਦੀ ਇਕ ਬੇਟੀ ਦੀ ਸ਼ਾਦੀ ਹੋ ਚੁੱਕੀ ਹੈ ਜਦਕਿ ਦੂਜੀ ਬੇਟੀ ਅਤੇ ਬੇਟਾ ਬਾਰਵੀਂ ਕਲਾਸ ਵਿਚ ਪੜ੍ਹਦੇ ਹਨ। ਭਵਿੱਖ ਦੀਆਂ ਯੋਜਵਾਨਾਂ ਸਬੰਧੀ ਉਨ੍ਹਾਂ ਦੱਸਿਆ ਕਿ ਜਿੱਤੀ ਗਈ ਰਕਮ ਨਾਲ ਸਭ ਤੋਂ ਪਹਿਲਾਂ ਉਹ ਟ੍ਰਾਈ ਸਿਟੀ ਵਿਚ ਆਪਣਾ ਘਰ ਖਰੀਦਣਗੇ ਅਤੇ ਬਾਕੀ ਪੈਸੇ ਬੱਚਿਆਂ ਦੀ ਪੜ੍ਹਾਈ ਉੱਤੇ ਖਰਚ ਕਰਨਗੇ ਤਾਂ ਜੋ ਬੱਚੇ ਆਪਣਾ ਭਵਿੱਖ ਸੰਵਾਰ ਸਕਣ। ਹਰਭਗਵਾਨ ਨੇ ਪੰਜਾਬ ਲਾਟਰੀ ਦੇ ਪਾਰਦਰਸ਼ੀ ਨਤੀਜਿਆਂ ‘ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵੱਖ-ਵੱਖ ਮੌਕਿਆਂ ‘ਤੇ ਕੱਢੇ ਜਾਂਦੇ ਬੰਪਰਾਂ ਰਾਹੀਂ ਆਮ ਲੋਕਾਂ ਨੂੰ ਕਰੋੜਾਂ ਰੁਪਏ ਜਿੱਤਣ ਦਾ ਮੌਕਾ ਮਿਲਦਾ ਹੈ ਅਤੇ ਇਸ ਰਕਮ ਰਾਹੀਂ ਲੋਕ ਆਪਣੇ ਸੁਪਨਿਆਂ ਨੂੰ ਪੂਰਾ ਕਰ ਪਾਉਂਦੇ ਹਨ। ਉਨ੍ਹਾਂ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਭੋਰਾ ਆਸ ਨਹੀਂ ਸੀ ਕਿ ਉਹ ਏਡੀ ਵੱਡੀ ਰਕਮ ਜਿੱਤ ਜਾਣਗੇ ਪਰ ਪੰਜਾਬ ਸਰਕਾਰ ਦੇ ਰਾਖੀ ਬੰਪਰ ਨੇ ਉਨ੍ਹਾਂ ਨੂੰ ਕਰੋੜਪਤੀ ਬਣਾ ਦਿੱਤਾ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…