
ਨਿਵੇਕਲੇ ਢੰਗ ਨਾਲ ਦਰੱਖ਼ਤ ਨੂੰ ਰੱਖੜੀ ਬੰਨ੍ਹ ਕੇ ਮਨਾਇਆ ਰੱਖੜੀ ਤਿਉਹਾਰ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 9 ਅਗਸਤ:
ਜਿਥੇ ਸਾਰੇ ਪਾਸੇ ਭੈਣਾਂ ਨੇ ਆਪਣੇ ਵੀਰਾਂ ਦੇ ਗੁੱਟਾਂ ਤੇ ਰੱਖੜੀਆਂ ਬੰਨ੍ਹਕੇ ਰੱਖੜੀ ਦਾ ਤਿਉਹਾਰ ਮਨਾਇਆ ਉਥੇ ਪਿੰਡ ਗੰਧੋਂ ਦੀ ਨੰਨ੍ਹੀ ਲੜਕੀ ਨੇ ਦਰਖਤ ਦੇ ਰੱਖੜੀ ਬੰਨ੍ਹਦਿਆਂ ਨਿਵੇਕਲੇ ਢੰਗ ਨਾਲ ਤਿਉਹਾਰ ਮਨਾਇਆ। ਇਸ ਮੌਕੇ ਬਾਬਾ ਲਾਭ ਸਿੰਘ ਬਾਹਾਲਪੁਰ ਵਾਲਿਆਂ ਨੇ ਲੜਕੀ ਵੱਲੋਂ ਕੀਤੇ ਉਪਰਾਲੇ ਦੀ ਸਲਾਘਾ ਕੀਤੀ। ਨੰਨ੍ਹੀ ਲੜਕੀ ਚੰਨਪ੍ਰੀਤ ਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਗੰਧੋ ਕਲਾਂ ਨੇ ਦੱਸਿਆ ਕਿ ਉਹ ਦਰੱਖਤ ਦੇ ਰੱਖੜੀ ਬੰਨਕੇ ਦਰੱਖਤਾਂ ਦੀ ਸਾਂਭ ਸੰਭਾਲ ਆਪਣੇ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਕਰਨ ਦਾ ਸੰਦੇਸ਼ ਦੇਣਾ ਚਾਹੁੰਦੀ ਹੈ ਤਾਂ ਜੋ ਦਰੱਖਤਾਂ ਦੀ ਕਟਾਈ ਕਾਰਨ ਗੰਧਲੇ ਹੋ ਰਹੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਉਸਨੇ ਦਰੱਖਤ ਨੂੰ ਆਪਣਾ ਵੀਰ ਮੰਨਦਿਆਂ ਸਾਰੀ ਉਮਰ ਦਰਖਤ ਦੇ ਰੱਖੜੀ ਬੰਨ੍ਹਣ ਦਾ ਪ੍ਰਣ ਕੀਤਾ। ਬਾਬਾ ਲਾਭ ਸਿੰਘ ਬਹਾਲਪੁਰ ਨੇ ਲੜਕੀ ਦੀ ਤਰ੍ਹਾਂ ਹੋਰਨਾਂ ਭੈਣਾਂ ਨੂੰ ਵੀ ਇਸ ਤਰ੍ਹਾਂ ਦਰੱਖਤਾਂ ਦੀ ਸੰਭਾਲ ਕਰਨ ਦੀ ਅਪੀਲ ਕੀਤੀ।