Share on Facebook Share on Twitter Share on Google+ Share on Pinterest Share on Linkedin ਮਨੋਹਰ ਵਾਟਿਕਾ ਸਕੂਲ ਵਿੱਚ ਵਿਦਿਆਰਥੀਆਂ ਦੇ ਕਰਵਾਏ ਰਾਖੀ ਮੇਕਿੰਗ ਮੁਕਾਬਲੇ ਕੁਲਜੀਤ ਸਿੰਘ ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 5 ਅਗਸਤ: ਸਥਾਨਕ ਮਨੋਹਰ ਵਾਟਿਕਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ‘ਚ ਰੱਖੜੀ ਦੇ ਪਵਿੱਤਰ ਤਿਉਹਾਰ ਦੇ ਮੌਕੇ ਤੇ ਰਾਖੀ ਮੇਕਿੰਗ ਮੁਕਾਬਲੇ ਕਰਵਾਏ ਗਏ। ਇਸ ਮੌਕੇ ‘ਤੇ ਸਕੂਲ ਦੇ ਪ੍ਰਸ਼ਾਸਕ ਅਸ਼ੋਕ ਕੁਮਾਰ ਜੈਨ ਨੇ ਕਿਹਾ ਕਿ ਰੱਖੜੀ ਦਾ ਤਿਉਹਾਰ ਭੈਣ ਭਰਾ ਦੇ ਪਿਆਰ ਦਾ ਪਵਿੱਤਰ ਤਿਉਹਾਰ ਹੈ। ਉਸਦੀ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਸਵਿਤਾ ਕਪੂਰ ਨੇ ਰੱਖੜੀ ਦੇ ਤਿਉਹਾਰ ਦੀ ਮਹੱਤਤਾ ਦੱਸਦਿਆਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਰਾਖੀ ਮੇਕਿੰਗ, ਕਾਰਡ ਮੇਕਿੰਗ ਅਤੇ ਫੋਟੋ ਫਰੇਮ ਮੇਕਿੰਗ ਮੁਕਾਬਲੇ ਕਰਵਾਏ ਗਏ। ਜਿਸ ਵਿਚ ਦੂਸਰੀ ਕਲਾਸ ਤੋਂਂ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਸਕੂਲ ਦੇ ਡੀਨ ਨਿਸ਼ਾ ਜੈਨ ਅਤੇ ਲੈਕਚਰਰ ਗੁਰਮੀਤ ਸਿੰਘ, ਮੈਡਮ ਨਵਜੋਤੀ, ਮੈਡਮ ਪ੍ਰੀਤੀ, ਤ੍ਰਲੋਚਨ ਸਿੰਘ ਨੇ ਮੁਕਾਬਲਿਆਂ ਵਿੱਚ ਜੱਜ ਦੀ ਭੂਮਕਾ ਨਿਭਾਉਂਦਿਆਂ ਮੁਕਾਬਲਿਆਂ ਦੇ ਨਤੀਜੇ ਦੱਸੇ। ਉਨ੍ਹਾਂ ਨੇ ਵਿਦਿਆਰਥੀਆਂ ਵਿੱਚ ਕਲਾ ਦਾ ਹੁਨਰ ਦੇਖ ਕੇ ਬਹੁਤ ਖੁਸ਼ੀ ਪ੍ਰਗਟ ਕੀਤੀ ਤੇ ਕਿਹਾ ਕਿ ਅੱਜ ਦਾ ਵਿਦਿਆਰਥੀ ਆਉਣ ਵਾਲੇ ਸਮੇਂ ਵਿਚ ਸਫਲਤਾ ਦੇ ਸ਼ਿਖਰ ਨੂੰ ਛੂਹ ਸਕਦਾ ਹੈ। ਵਿਜੇਤਾ ਵਿਦਿਆਰਥੀਆਂ ਨੂੰ ਮੌਕੇ ਤੇ ਹੀ ਸਕੂਲ ਦੇ ਡਾਇਰੈਕਟਰ ਸ਼੍ਰੀ ਸੁਰੇਸ਼ ਕੁਮਾਰ ਅਤੇ ਕੈਸ਼ੀਅਰ ਸੁਨੀਲ ਕੁਮਾਰ ਨੇ ਸਨਮਾਨਿਤ ਕੀਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ