nabaz-e-punjab.com

ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਮੰਗਾਂ ਦੇ ਹੱਕ ਵਿੱਚ ਰੈਲੀ 10 ਅਕਤੂਬਰ ਨੂੰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਕਤੂਬਰ:
ਪੈਨਸਨਰਜ ਵੈਲਫੇਅਰ ਐਸ਼ੋਸੀਏਸਨ (ਰਜਿ.) ਜ਼ਿਲ੍ਹਾ, ਐੱਸਏਐੱਸ ਨਗਰ (ਮੁਹਾਲੀ) ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਸਾਥੀ ਕਰਮ ਸਿੰਘ ਧਨੋਆ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ 10 ਅਕਤੂਬਰ ਨੂੰ 10:30 ਵਜੇ ਜਿਲ੍ਹਾਂ ਪ੍ਰਸ਼ਾਸਨ ਵਿਖੇ ਐਸਐਸਪੀ ਦਫ਼ਤਰ ਦੇ ਸਾਹਮਣੇ ਵਿਸ਼ਾਲ ਰੈਲੀ ਕੀਤੀ ਜਾਵੇਗੀ। ਪ੍ਰੈਸ ਨੂੰ ਇਹ ਜਾਣਕਾਰੀ ਦਿੰਦਿਆਂ ਐਸੋਸੀਏਸਨ ਦੇ ਜਨਰਲ ਸਕੱਤਰ ਗੁਰਮੇਲ ਸਿੰਘ ਮੋਜੋਵਾਲ ਨੇ ਕਿਹਾ ਕਿ ਸਰਕਾਰ ਪੈਨਸਨਰਾਂ ਦੀਆਂ ਮੰਗਾ ਵੱਲ ਉੱਕਾ ਹੀ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲ ਪਿਛਲੀ ਸਰਕਾਰ ਸਮੇਂ ਦਾ ਡੀਏ ਦਾ 22 ਮਹੀਨੇ ਦਾ ਬਕਾਇਆ ਪਿਆ ਹੈ, ਜਨਵਰੀ 17, ਜੁਲਾਈ 17, ਜਨਵਰੀ 18 ਅਤੇ ਜੁਲਾਈ 18 ਦੀਆਂ ਡੀਏ ਦੀਆਂ ਕਿਸ਼ਤਾਂ ਬਾਰੇ ਸਰਕਾਰ ਨੇ ਚੁੱਪ ਧਾਰੀ ਹੋਈ ਹੈ। ਜਦੋਂਕਿ ਕੇਂਦਰ ਸਰਕਾਰ ਆਪਣੇ ਕਰਮਚਾਰੀਆਂ ਨੂੰ ਇਹ ਕਿਸ਼ਤਾ ਬੜੀ ਦੇਰ ਤੋੱ ਦੇ ਚੁੱਕੀ ਹੈ।
ਇਸ ਤੋਂ ਇਲਾਵਾ ਪੇ-ਕਮਿਸ਼ਨ ਦੀ ਰਿਪੋਰਟ ਜੋ ਵੋਟਾਂ ਸਮੇੱ ਵਾਅਦਾ ਕੀਤਾ ਸੀ ਕਿ ਦੋ ਮਹੀਨਿਆ ਦੇ ਵਿੱਚ ਵਿੱਚ ਜਾਰੀ ਕਰ ਦਿੱਤੀ ਜਾਵੇਗ, ਉਸ ਉੱਤੇ ਵੀ ਸਰਕਾਰ ਨੇ ਚੁੱਪ ਧਾਰੀ ਹੋਈ ਹੈ। ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਪੰਜਾਬ ਦੇ ਪੈਨਸਨਰਜ, ਪੰਜਾਬ ਪੈਨਸਨਰਜ ਕੰਨਫੈਡਰੇਸ਼ਨ ਵੱਲੋੱ ਇਸ ਤਾਰੀਖ ਨੂੰ ਸਮੂਹ ਜਿਲ੍ਹਾਂ ਦਫ਼ਤਰਾਂ ਤੇ ਰੋਸ ਮੁਜਾਹਰੇ ਕੀਤੇ ਜਾਣਗੇ ਜੀ। ਮੀਟਿੰਗ ਵਿੱਚ ਗਿਆਨ ਸਿੰਘ ਕੈਸ਼ੀਅਰ, ਬਲਦੇਵ ਸਿੰਘ ਢਿੱਲੋੱ, ਬਲਬੀਰ ਸਿੰਘ, ਦਲੀਪ ਸਿੰਘ, ਹਰਮਿੰਦਰ ਸਿੰਘ ਸੈਣੀ, ਸਤਪਾਲ ਰਾਣਾ, ਬਲਬੀਰ ਸਿੰਘ ਧਾਨੀਆ, ਜਗਦੀਸ਼ ਸਿੰਘ, ਜਸਮੇਰ ਸਿੰਘ ਬਾਠ, ਮਲਾਗਰ ਸਿੰਘ, ਰਘੁਵੀਰ ਸਿੰਘ, ਤਾਰਾ ਚੰਦ, ਫਕੀਰ ਚੰਦ, ਚਰਨ ਸਿੰਘ ਗੜ੍ਹੀ ਅਤੇ ਚਰਨ ਸਿੰਘ ਲਖਨਪੁਰ ਨੇ ਹਿੱਸਾ ਲਿਆ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…