ਅਰੁਣ ਜੇਤਲੀ ਖ਼ਿਲਾਫ਼ ਰਾਮ ਜੇਠਮਲਾਨੀ ਨੇ ਅਦਾਲਤ ਵਿੱਚ ਸੰਭਾਲਿਆ ਮੋਰਚਾ
ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 10 ਮਾਰਚ:
ਰਾਮ ਜੇਠਮਲਾਨੀ ਹਾਈ ਪ੍ਰੋਫਾਇਲ ਮਡਰ, ਘੋਟਾਲਿਆਂ ਦੇ ਦੋਸ਼ੀਆਂ ਦਾ ਬਚਾਅ, ਆਮਦਨ ਤੋੱ ਜ਼ਿਆਦਾ ਸੰਪਤੀ ਵਿਚ ਦੋਸ਼ੀਆਂ ਨੂੰ ਛੁਡਵਾਉਣ ਦੇ ਮਾਮਲਿਆਂ ਵਿਚ ਹਮੇਸ਼ਾ ਲਹਿਰ ਖਿਲਾਫ ਤੈਰਦੇ ਨਜ਼ਰ ਆਉੱਦੇ ਹਨ। ਇਸ ਵਾਰ ਵੀ ਉਹ ਚਰਚਾ ਵਿਚ ਹਨ ਕਿਉੱਕਿ ਉਨ੍ਹਾਂ ਨੇ 94 ਸਾਲ ਦੀ ਉਮਰ ਵਿਚ ਭਾਰਤ ਦੇ ਵਿੱਤ ਮੰਤਰੀ ਅਰੁਣ ਜੇਤਲੀ ਦੇ ਖਿਲਾਫ ਅਦਾਲਤ ਵਿਚ ਮੋਰਚਾ ਸੰਭਾਲਿਆ ਹੈ। ਇਸ ਉਮਰ ਵਿਚ ਉਨ੍ਹਾਂ ਦੀ ਯਾਦ ਸ਼ਕਤੀ ਵਿਚ ਕੋਈ ਵੀ ਕਮੀ ਨਹੀੱ ਆਈ ਹੈ। ਉਨ੍ਹਾਂ ਦੇ ਕੋਲ ਵਕਾਲਤ ਦਾ 77 ਸਾਲ ਪੁਰਾਣਾ ਅਨੁਭਵ ਹੈ। ਵਿਵਾਦਾਂ ਤੋੱ ਉਨ੍ਹਾਂ ਨੇ ਕਦੀ ਪਰਹੇਜ਼ ਨਹੀੱ ਕੀਤਾ ਅਤੇ ਦੇਸ਼ ਦੇ ਲਗਭਗ ਹਰ ਵੱਡੇ ਮਾਮਲੇ ਵਿਚ ਵਕੀਲ ਜਾਂ ਨੇਤਾ ਦੇ ਰੂਪ ਵਿਚ ਭੂਮਿਕਾ ਨਿਭਾਈ ਹੈ। 17 ਸਾਲ ਦੀ ਉਮਰ ਵਿਚ ਕਾਨੂੰਨ ਦੀ ਡਿਗਰੀ ਲੈਣ ਵਾਲੇ ਰਾਮ ਜੇਠਮਲਾਨੀ ਨੇ 13 ਸਾਲ ਦੀ ਉਮਰ ਵਿਚ ਮੈਟ੍ਰਿਕ ਪਾਸ ਕਰ ਲਈ ਸੀ। ਜੇਠਮਲਾਨੀ ਨੇ ਭਾਰਤ ਦੇ ਕਰਾਚੀ ਸ਼ਹਿਰ ਦੇ ਐਸ.ਸੀ ਸ਼ਾਹਨੀ ਲਾਅ ਕਾਲਜ ਤੋੱ ਕਾਨੂੰਨ ਵਿਚ ਹੀ ਮਾਸਟਰਸ ਦੀ ਡਿਗਰੀ ਲਈ ਅਤੇ ਜਲਦ ਹੀ ਉਨ੍ਹਾਂ ਨੇ ਆਪਣੀ ਲਾਅ ਫਰਮ ਬਣਾ ਲਈ। ਕਰਾਚੀ ਵਿਚ ਉਨ੍ਹਾਂ ਦੇ ਨਾਲ ਵਕਾਲਤ ਪੜ੍ਹਨ ਵਾਲੇ ਦੋਸਤ ਏ.ਕੇ ਬਰੋਹੀ ਵੀ ਉਨ੍ਹਾਂ ਦੇ ਨਾਲ ਲਾਅ ਫਰਮ ਵਿਚ ਸਨ।
ਜਦੋਂ ਭਾਰਤ ਆਜ਼ਾਦ ਹੋਇਆ ਅਤੇ ਵੰਡ ਹੋਈ ਤਾਂ ਦੰਗੇ ਭੜਕ ਗਏ। ਆਪਣੀ ਮਿੱਤਰ ਦੀ ਸਲਾਹ ਤੇ ਜੇਠਮਲਾਨੀ ਭਾਰਤ ਚਲੇ ਗਏ। ਸੰਯੋਗ ਦੇ ਨਾਲ ਦੋਹੇੱ ਮਿੱਤਰ ਆਪਣੇ-ਆਪਣੇ ਦੇਸ਼ਾਂ ਦੇ ਕਾਨੂੰਨ ਮੰਤਰੀ ਬਣੇ। ਸਾਲ 1923 ਦੇ 14 ਦਸੰਬਰ ਨੂੰ ਸਿੰਧ ਦੇ ਸ਼ਿਕਾਰਪੁਰ ਵਿਚ ਜਨਮੇ ਰਾਮ ਜੇਠਮਲਾਨੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਿੰਧ ਵਿਚ ਪ੍ਰੋਫੈਸਰ ਦੇ ਰੂਪ ਵਿਚ ਕੀਤੀ ਸੀ। ਹਰ ਕੰਮ ਉਮਰ ਤੋੱ ਪਹਿਲਾਂ ਹੀ ਕੀਤਾ, ਪੜ੍ਹਾਈ ਵੀ ਅਤੇ ਵਿਆਹ ਵੀ। 18 ਸਾਲ ਦੀ ਉਮਰ ਵਿਚ ਹੀ ਉਨ੍ਹਾਂ ਦਾ ਵਿਆਹ ਦੁਰਗਾ ਨਾਲ ਹੋਇਆ ਅਤੇ ਵੰਡ ਤੋੱ ਠੀਕ ਪਹਿਲੇ ਉਨ੍ਹਾਂ ਨੇ ਆਪਣੇ ਤਰ੍ਹਾਂ ਵਕੀਲ ਰਤਨਾ ਸ਼ਾਹਨੀ ਨਾਲ ਵਿਆਹ ਕਰ ਲਿਆ। ਉਨ੍ਹਾਂ ਦੀਆਂ ਦੋ ਪਤਨੀਆਂ ਅਤੇ ਚਾਰ ਬੱਚੇ ਇੱਕਠੇ ਰਹਿੰਦੇ ਹਨ। ਕਰਾਚੀ ਤੋੱ ਮੁੰਬਈ ਆਉਣ ਤੋੱ ਬਾਅਦ ਉਨ੍ਹਾਂ ਨੇ ਮੁੰਬਈ ਗਵਰਨਮੈਂਟ ਲਾਅ ਕਾਲਜ ਵਿਚ ਪੜ੍ਹਨਾ ਸ਼ੁਰੂ ਕਰ ਦਿੱਤਾ, ਫਿਰ ਉਨ੍ਹਾਂ ਨੂੰ ਵਕਾਲਤ ਸ਼ੁਰੂ ਕਰ ਦਿੱਤੀ। ਰਾਜਨੀਤੀ ਵਿਚ ਵੀ ਉਨ੍ਹਾਂ ਦਾ ਸਫਰ ਮਜ਼ੇਦਾ ਰਿਹਾ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਤੋੱ 6 ਸਾਲਾਂ ਲਈ ਕੱਢਿਆ ਜਾ ਚੁੱਕਿਆ ਹੈ ਪਰ ਉਹ ਲਾਲੂ ਯਾਦਵ ਦੀ ਪਾਰਟੀ ਆਰ.ਜੇ.ਡੀ ਸੰਸਦ ਵਿਚ ਵੀ ਹਿੱਸਾ ਲੈ ਚੁੱਕੇ ਹਨ।
ਰਾਮ ਜੇਠਮਲਾਨੀ ਨੂੰ ਗ੍ਰਿਫ਼ਤਾਰੀ ਤੋਂ ਬਚਣ ਲਈ ਭੱਜ ਕੇ ਕਨੇਡਾ ਜਾਣਾ ਪਿਆ, ਜਿੱਥੇ ਉਹ ਦੱਸ ਮਹੀਨਿਆਂ ਤੱਕ ਰਹੇ। ਅਜਿਹਾ ਇਸ ਲਈ ਕਿਉੱਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਆਲੋਚਨਾ ਕੀਤੀ ਸੀ ਅਤੇ ਉਨ੍ਹਾਂ ਦੇ ਖਿਲਾਫ ਕੇਰਲ ਦੀ ਇਕ ਹੇਠਲੀ ਅਦਾਲਤ ਨੇ ਗੈਰ ਜਮਾਨਤੀ ਵਾਰੰਟ ਜਾਰੀ ਕੀਤਾ ਸੀ। ਜੇਠਮਲਾਨੀ ਦੇ ਸਮਰਥਨ ਵਿਚ 300 ਵਕੀਲ ਨਾਲ ਆਏ ਅਤੇ ਬੰਬੇ ਹਾਈ ਕੋਰਟ ਨੇ ਵਾਰੰਟ ਨੂੰ ਰੱਦ ਕਰ ਦਿੱਤਾ। ਕਨੇਡਾ ਵਿਚ ਰਹਿੰਦੇ ਹੋਏ ਉਨ੍ਹਾਂ ਨੇ 1977 ਦਾ ਲੋਕਸਭਾ ਚੋਣ ਬੰਬੇ ਉਤਰ-ਪੱਛਮੀ ਸੀਟ ਨਾਲ ਲੜਿਆ ਅਤੇ ਜੇਤੂ ਰਹੇ। 1980 ਵਿਚ ਉਨ੍ਹਾਂ ਨੇ ਫਿਰ ਜਿੱਤ ਹਾਸਲ ਕੀਤੀ ਪਰ 1985 ਵਿਚ ਉਹ ਕਾਂਗਰਸ ਦੇ ਸੁਨੀਲ ਦੱਤ ਨਾਲ ਚੋਣਾਂ ਵਿਚ ਹਾਰ ਗਏ ਸਨ। ਸੁਪਰੀਮ ਕੋਰਟ ਦੇ ਚੀਫ ਜਸਟਿਸ ਅਤੇ ਸਾਲਿਸਿਟਰ ਜਨਰਲ ਸੋਲੀ ਸੋਰਾਬਜੀ ਨਾਲ ਮਤਭੇਦ ਕਾਰਨ ਪ੍ਰਧਾਨਮੰਤਰੀ ਨੇ ਉਨ੍ਹਾਂ ਨੂੰ ਅਹੁੱਦੇ ਤੋੱ ਹਟਾ ਦਿੱਤਾ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਰਾਮ ਜੇਠਮਲਾਨੀ ਅਟਲ ਬਿਹਾਰੀ ਭਾਜਪਈ ਦੇ ਖਿਲਾਫ ਲਖਨਾਊ ਵਿਚ ਚੋਣਾਂ ਲੜ੍ਹ ਚੁੱਕੇ ਹਨ। ਭਾਜਪਾ ਨੇ ਉਨ੍ਹਾਂ ਨੂੰ ਕੱਢ ਦਿੱਤਾ ਤਾਂ ਉਨ੍ਹਾਂ ਨੇ ਰਾਸ਼ਟਰੀ ਜਨਤਾ ਦਲ ਨਾਲ ਹੱਥ ਮਿਲਾਇਆ। ਜੇਠਮਲਾਨੀ ਨੇ ਸੰਸਦ ਰਿਸ਼ਵਤ ਕਾਂਡ ਅਤੇ ਵੱਡੇ-ਵੱਡੇ ਮਾਮਲਿਆਂ ਵਿਚ ਦੋਸ਼ੀਆਂ ਦੀ ਪੈਰਵੀ ਕੀਤੀ ਅਤੇ ਹਮੇਸ਼ਾ ਕਿਹਾ ਕਿ ਅਜਿਹਾ ਕਰਨਾ ਬਤੌਰ ਵਕੀਲ ਉਨ੍ਹਾਂ ਦਾ ਕਰਤੱਵ ਹੈ।