ਪੰਜਾਬ ਦੀ ਅੰਡਰ 23 ਟੀਮ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲਾ ਰਮਨਦੀਪ 15 ਫਰਵਰੀ ਨੂੰ ਪਰਤੇਗਾ ਘਰ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 14 ਫਰਵਰੀ:
ਕਾਨਪੁਰ ਵਿੱਚ ਹੋਏ ਕ੍ਰਿਕਟ ਮੁਕਾਬਲਿਆਂ ਵਿੱਚ ਪੰਜਾਬ ਦੀ ਜੇਤੂ ਰਹੀ ਟੀਮ ਦੇ ਮੈਂਬਰ ਨੌਜਵਾਨ ਕ੍ਰਿਕਟ ਖਿਡਾਰੀ ਰਮਨਦੀਪ ਸਿੰਘ ਵਾਸੀ ਸੈਕਟਰ-55 ਚੰਡੀਗੜ੍ਹ ਦਾ ਭਲਕੇ 15 ਫਰਵਰੀ ਨੂੰ ਕਾਨਪੁਰ ਤੋਂ ਵਾਪਸ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਮਨਦੀਪ ਸਿੰਘ ਦੇ ਪਿਤਾ ਹਰਦੇਵ ਸਿੰਘ ਜੇਈ (ਅੰਤਰਰਾਸਟਰੀ ਸਾਈਕਲਿਸਟ) ਨੇ ਦੱਸਿਆ ਕਿ ਰਮਨਦੀਪ ਨੇ ਪੰਜਾਬ ਦੀ ਕ੍ਰਿਕਟ ਦੀ ਟੀਮ ਅੰਡਰ 23 ਵਿੱਚ ਖੇਡਦਿਆਂ ਬੀਤੇ ਦਿਨ ਕਾਨਪੁਰ ਵਿਖੇ ਹੋਏ ਅਹਿਮ ਮੁਕਾਬਲਿਆਂ ਦੇ ਫਾਈਨਲ ਵਿੱਚ ਆਪਣੀ ਸ਼ਾਨਦਾਰ ਖੇਡ ਸਦਕਾ ਪੰਜਾਬ ਦੀ ਟੀਮ ਨੂੰ ਜਿਤ ਦਿਵਾਈ। ਫਾਈਨਲ ਵਿੱਚ ਰਮਨਦੀਪ ਨੇ ਪੰਜਾਬ ਦੀ ਟੀਮ ਵਿੱਚ ਖੇਡਦਿਆਂ 75 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਕੁਆਰਟਰ ਫਾਈਨਲ ਵਿੱਚ ਰਮਨਦੀਪ ਨੇ 86 ਦੌੜਾਂ, ਸੈਮੀ ਫਾਈਨਲ ਮੁਕਾਬਲਿਆਂ ਵਿੱਚ 103 ਦੌੜਾਂ ਬਣਾਈਆਂ ਸਨ। ਸੈਮੀਫਾਈਨਲ ਮੁਕਾਬਲੇ ਵਿੱਚ ਉਸ ਨੂੰ ਮੈਨ ਆਫ ਦੀ ਮੈਚ ਖਿਤਾਬ ਵੀ ਦਿਤਾ ਗਿਆ ਸੀ। ਉਹਨਾਂ ਦੱਸਿਆ ਕਿ ਰਮਨਦੀਪ ਨੇ ਸਿਰਫ 6 ਸਾਲ ਦੀ ਉਮਰ ਤੋੱ ਹੀ ਖੇਡਣਾ ਸ਼ੁਰੂ ਕਰ ਦਿੱਤਾ ਸੀ ਅਤੇ ਉਹ ਪੰਜਾਬ ਦੀ ਅੰਡਰ 19 ਟੀਮ ਅਤੇ ਰਣਜੀ ਟੀਮ ਵਿੱਚ ਵੀ ਖੇਡ ਚੁੱਕਾ ਹੈ। ਉਸ ਨੂੰ ਗ੍ਰੇਜੂਏਸ਼ਨ ਕਰਦੇ ਨੂੰ ਹੀ ਪੰਜਾਬ ਸਰਕਾਰ ਵਲੋੱ ਏ ਜੀ ਵਿਭਾਗ ਸਰਕਾਰੀ ਨੌਕਰੀ ਦੇ ਦਿੱਤੀ ਗਈ। ਇਸ ਨੌਕਰੀ ਦੇ ਨਾਲ ਹੀ ਉਸਨੇ ਆਪਣੀ ਪੜਾਈ ਵੀ ਜਾਰੀ ਰੱਖੀ ਹੋਈ ਹੈ। ਵੀਰਵਾਰ ਨੂੰ ਰਮਨਦੀਪ ਕਾਨਪੁਰ ਤੋਂ ਵਾਪਸ ਪਰਤ ਰਿਹਾ ਹੈ, ਜਿੱਥੇ ਕਿ ਉਸਦਾ ਭਰਵਾਂ ਸਵਾਗਤ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…