Nabaz-e-punjab.com

ਰਾਮਗੜ੍ਹੀਆ ਸਭਾ ਨੇ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਸਤੰਬਰ:
ਇੱਥੋਂ ਦੇ ਲੋਕ ਕਲਿਆਣ ਕੇਂਦਰ ਰਾਮਗੜ੍ਹੀਆ ਸਭਾ ਫੇਜ਼-3ਬੀ1 ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨਿੰਨ ਸੇਵਕ ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਸਥਾਨਕ ਰਾਮਗੜ੍ਹੀਆ ਭਵਨ ਫੇਜ਼-3ਬੀ1 ਵਿੱਚ ਧੂਮਧਾਮ ਨਾਲ ਮਨਾਇਆ ਗਿਆ। ਇਸ ਸਬੰਧੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਾਰਾ ਗੁਰਬਾਣੀ ਕੀਰਤਨ ਹੋਇਆ। ਸਮਾਗਮ ਵਿੱਚ ਭਾਈ ਜਗਤਾਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਇਕਬਾਲ ਸਿੰਘ ਅਤੇ ਸਾਥੀ ਹਜ਼ੂਰੀ ਰਾਗੀ, ਭਾਈ ਰਣਵੀਰ ਸਿੰਘ ਹਜ਼ੂਰੀ ਰਾਗੀ ਰਾਮਗੜ੍ਹੀਆਂ ਸਭਾ ਚੰਡੀਗੜ੍ਹ, ਇਸਤਰੀ ਸਤਿਸੰਗ ਜਥਾ ਰਾਮਗੜ੍ਹੀਆ ਸਭਾ, ਭਾਈ ਬਲਿਹਾਰ ਸਿੰਘ ਹੈਡ ਗ੍ਰੰਥੀ ਰਾਮਗੜ੍ਹੀਆ ਸਭਾ ਨੇ ਕਥਾ, ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ।
ਇਹ ਜਾਣਕਾਰੀ ਦਿੰਦਿਆਂ ਲੋਕ ਕਲਿਆਣ ਕੇਂਦਰ ਰਾਮਗੜ੍ਹੀਆ ਸਭਾ ਦੇ ਪ੍ਰਧਾਨ ਡਾ. ਸਤਵਿੰਦਰ ਸਿੰਘ ਭੰਵਰਾ ਅਤੇ ਜਨਰਲ ਸਕੱਤਰ ਕਰਮ ਸਿੰਘ ਬਬਰਾ ਨੇ ਦੱਸਿਆ ਕਿ ਸਮਾਗਮ ਦੌਰਾਨ ਮੁਫ਼ਤ ਮੈਡੀਕਲ ਕੈਂਪ ਵੀ ਲਗਾਇਆ ਗਿਆ ਅਤੇ ਸ਼ਰਧਾਲੂਆਂ ਦਾ ਚੈੱਕਅਪ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਰਾਮਗੜ੍ਹੀਆ ਸਭਾ ਮੁਹਾਲੀ ਦੇ ਸਰਪ੍ਰਸਤ ਦਰਸ਼ਨ ਸਿੰਘ ਕਲਸੀ, ਅਜੀਤ ਸਿੰਘ ਰਣੌਤ, ਮਹਿੰਗਾ ਸਿੰਘ ਕਲਸੀ, ਪ੍ਰਧਾਨ ਪ੍ਰਦੀਪ ਸਿੰਘ ਭਾਰਜ, ਗੁਰਚਰਨ ਸਿੰਘ ਭੰਵਰਾ, ਮੀਤ ਪ੍ਰਧਾਨ ਤਜਿੰਦਰ ਸਿੰਘ ਬਾਸਨ, ਜੋਗਿੰਦਰ ਸਿੰਘ ਸਲੈਚ, ਪੀਐਸ ਵਿਰਦੀ, ਇੰਦਰਜੀਤ ਸਿੰਘ ਖੋਖਰ, ਜਗਤ ਸਿੰਘ ਬਾਬਰਾ ਸਮੇਤ ਦੰਦਾਂ ਦੇ ਡਾ. ਨੇਹਾ, ਡਾ. ਪ੍ਰਮਜੀਤ ਕੌਰ (ਹੋਮਿਓਪੈਥੀ), ਡਾ. ਚਰਨਕੰਮਲ ਸਿੰਘ (ਆਯੁਰਵੈਦਿਕ) ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…