ਰਾਮਗੜ੍ਹੀਆ ਸਭਾ ਚੰਡੀਗੜ੍ਹ ਵੱਲੋਂ ਪਿੰਡ ਸਵਾੜਾ ਵਿੱਚ ਸਿੱਖਿਆ ਸੰਸਥਾਨ ਦੇ ਬਲਾਕ ਦਾ ਉਦਘਾਟਨ

ਨੌਜਵਾਨਾਂ ਦੀ ਭਲਾਈ ਲਈ ਸਕਿੱਲ ਡਿਵੈਲਪਮੈਂਟ ਸੈਂਟਰ ਤੇ ਸਿਹਤ ਸੰਸਥਾਵਾਂ ਦੀ ਹੋਵੇਗੀ ਉਸਾਰੀ: ਭੁੱਲਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਨਵੰਬਰ:
ਰਾਮਗੜ੍ਹੀਆ ਸਭਾ ਚੰਡੀਗੜ੍ਹ ਵੱਲੋਂ ਲਾਂਡਰਾਂ ਨੇੜਲੇ ਪਿੰਡ ਸਵਾੜਾ ਵਿੱਚ ਸਕਿੱਲ ਡਿਵੈਲਪਮੈਂਟ ਸੈਂਟਰ, ਹੈਲਥ ਅਤੇ ਸੋਸ਼ਲ ਵੈਲਫੇਅਰ ਸੰਸਥਾਵਾਂ ਦੇ ਪ੍ਰਾਜੈਕਟ ਅਧੀਨ ਉਸਾਰੇ ਗਏ ਪਹਿਲੇ ਬਲਾਕ ਦੇ ਉਦਘਾਟਨ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਗੁਰਬਾਣੀ ਕੀਰਤਨ ਕਰਵਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਜਸਵੰਤ ਸਿੰਘ ਭੁੱਲਰ ਅਤੇ ਜਨਰਲ ਸਕੱਤਰ ਗੁਰਚਰਨ ਸਿੰਘ ਨੰਨੜ੍ਹਾ ਨੇ ਦੱਸਿਆ ਕਿ ਇਸ ਪ੍ਰਾਜੈਕਟ ਲਈ ਗਠਿਤ ਸਬ ਕਮੇਟੀ ਦੇ ਚੇਅਰਮੈਨ ਅਜੀਤ ਸਿੰਘ ਰਨੋਤਾ ਅਤੇ ਦਰਸ਼ਨ ਸਿੰਘ ਕਲਸੀ ਨੇ ਸਮਾਗਮ ਵਿੱਚ ਪਹੁੰਚੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਸਮਾਜ ਭਲਾਈ ਦੇ ਕੰਮਾਂ ਬਾਰੇ ਦੱਸਿਆ।
ਇਸ ਮੌਕੇ ਬੋਲਦਿਆਂ ਜਸਵੰਤ ਸਿੰਘ ਭੁੱਲਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਪ੍ਰਾਇਮਰੀ ਅਤੇ ਹਾਈ ਸਕੂਲ ਦੇ ਵਿੰਗਾਂ ਦੀ ਉਸਾਰੀ ਕੀਤੀ ਜਾਵੇਗੀ, ਉਪਰੰਤ ਨੌਜਵਾਨਾਂ ਦੀ ਭਲਾਈ ਲਈ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਸਿਹਤ ਸੰਸਥਾਵਾਂ ਦੀ ਉਸਾਰੀ ਅਰੰਭੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇੱਥੇ ਮਲਟੀ ਪਰਪਜ਼ ਹਾਲ ਅਤੇ ਖੇਡ ਮੈਦਾਨ ਵੀ ਬਣਾਏ ਜਾਣਗੇ।
ਸਮਾਗਮ ਵਿੱਚ ਪਾਣੀਪਤ ਤੋਂ ਹਰਿਆਣਾ ਰਾਮਗੜ੍ਹੀਆ ਸਭਾ ਦੇ ਸਰਪ੍ਰਸਤ ਹਰਚਰਨ ਸਿੰਘ ਧੰਮੂ, ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਆਫ਼ ਮਨਿਊਰਟੀ ਦੇ ਸੰਯੁਕਤ ਡਾਇਰੈਕਟਰ ਡਾ. ਆਰਪੀ ਸਿੰਘ, ਰਾਮਗੜ੍ਹੀਆ ਸਭਾ ਮੁਹਾਲੀ ਦੇ ਪ੍ਰਧਾਨ ਡਾ. ਐਸਐਸ ਭੰਵਰਾ, ਹਰਚਰਨ ਸਿੰਘ ਰਨੋਤਾ, ਦਲਜੀਤ ਸਿੰਘ ਫਲੋਰਾ, ਮਨਜੀਤ ਸਿੰਘ ਮਾਨ ਪ੍ਰਧਾਨ ਦਸਮੇਸ਼ ਵੈਲਫੇਅਰ ਕੌਂਸਲ ਮੁਹਾਲੀ, ਪਰਦੀਪ ਸਿੰਘ ਭਾਰਜ, ਦਵਿੰਦਰ ਸਿੰਘ ਵਿਰਕ, ਨਿਰਮਲ ਸਿੰਘ ਸਭਰਵਾਲ, ਪੀਐਸ ਵਿਰਦੀ ਅਤੇ ਇਸਤਰੀ ਸਤਿਸੰਗ ਜਥਾ ਰਾਮਗੜ੍ਹੀਆ ਭਵਨ ਚੰਡੀਗੜ੍ਹ ਦਾ ਸਨਮਾਨ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …