Share on Facebook Share on Twitter Share on Google+ Share on Pinterest Share on Linkedin ਰਾਮਗੜ੍ਹੀਆ ਸਭਾ ਚੰਡੀਗੜ੍ਹ ਨੇ ਧੂਮਧਾਮ ਨਾਲ ਮਨਾਈ ‘ਧੀਆਂ ਦੀ ਲੋਹੜੀ’ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 13 ਜਨਵਰੀ: ਰਾਮਗੜ੍ਹੀਆ ਸਭਾ ਚੰਡੀਗੜ੍ਹ ਦੇ ਸਮੂਹ ਮੈਂਬਰਾਂ ਵੱਲੋਂ ਸਭਾ ਦੇ ਪ੍ਰਧਾਨ ਜਸਵੰਤ ਸਿੰਘ ਭੁੱਲਰ ਦੀ ਅਗਵਾਈ ਹੇਠ ਹਰ ਸਾਲ ਵਾਂਗ ਰਾਮਗੜ੍ਹੀਆ ਭਵਨ ਸੈਕਟਰ-27 ਵਿਖੇ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਨੰਨੜਾ ਨੇ ਦੱਸਿਆ ਕਿ ਇਸ ਵਾਰ ਲੋਹੜੀ ਛੋਟੀਆਂ ਬੱਚੀਆਂ ਦੀ ਮਨਾਈ ਗਈ। ਲੋਹੜੀ ਜੋਤੀ ਪ੍ਰਚੰਡ ਸਭਾ ਦੇ ਬਜੁਰਗ ਮ ੈਂਬਰਾਂ ਵੱਲੋੱ ਕੀਤੀ ਗਈ। ਸਮਾਗਮ ਵਿੱਚ ਛੋਟੀਆਂ ਬੱਚੀਆਂ ਨੂੰ ਸਭਾ ਵੱਲੋਂ ਸਗਨ ਭੇਟ ਕੀਤਾ ਗਿਆ। ਲੋਹੜੀ ਸਮਾਗਮ ਵਿੱਚ ਸ਼ਾਮਿਲ ਹਾਕੀ ਦੀ ਅੰਤਰਰਾਸਟਰੀ ਖਿਡਾਰਣ ਅਤੇ ਸਾਬਕਾ ਕਪਤਾਨ ਸ੍ਰੀਮਤੀ ਜੋਆਇਦੀਪ ਕੌਰ (ਜੋ ਕਿ ਸਭਾ ਦੇ ਪ੍ਰਬੰਧਕ ਕਮੇਟੀ ਮੈਂਬਰ ਮਨਦੀਪ ਸਿੰਘ ਆਰਕੀਟੇਕਟ ਦੇ ਧਰਮ ਪਤਨੀ ਹਨ) ਦੇ ਬੇਟੇ ਅਗਮ ਪ੍ਰਤਾਪ ਸਿੰਘ ਦੀਪਹਿਲੀ ਲੋਹੜੀ ਮਣਾਈ ਗਈ। ਇਸ ਮੌਕੇ ਸਭਾ ਵੱਲੋਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਪਬਲਿਕ ਸਕੂਲ ਦੇ ਚੇਅਰਮੈਨ ਗੁਰਬਖ਼ਸ਼ ਸਿੰਘ ਜੰਡੂ ਨੇ ਕਿਹਾ ਕਿ ਸਭਾ ਵੱਲੋਂ ਬੱਚੀਆਂ ਦੀ ਲੋਹੜੀ ਮਨਾਉਣਾ ਇਕ ਬਹੁਤ ਹੀ ਵਧੀਆ ਉਪਰਾਲਾ ਹੈ। ਇਸ ਸਮਾਗਮ ਵਿੱਚ ਸਭਾ ਦੇ ਸਾਬਕਾ ਪ੍ਰਧਾਨ ਅਤੇ ਮੈਂਬਰਾਂ ਤੋਂ ਇਲਾਵਾ ਚੰਡੀਗੜ੍ਹ ਪ੍ਰਤਾਪ ਕੋ-ਆਪ੍ਰੇਟਿਵ ਸੁਸਾਇਟੀ ਲਿਮਟਿਡ ਦੇ ਪ੍ਰਧਾਨ ਦਲਜੀਤ ਸਿੰਘ ਫਲੌਰਾ ਅਤੇ ਸਮੂਹ ਪ੍ਰਬੰਧਕ ਕਮੇਟੀ ਮੈਂਬਰ, ਰਾਮਗੜੀਆ ਸਭਾ ਮੁਹਾਲੀ ਦੇ ਪ੍ਰਧਾਨ ਡਾ. ਸਤਵਿੰਦਰ ਸਿੰਘ ਭੰਮਰਾ ਅਤੇ ਸਮੂਹ ਪ੍ਰਬੰਧਕ ਕਮੇਟੀ ਮੈਂਬਰ, ਪ੍ਰਾਈਵੇਟ ਕੰਸਟਰਕੰਸ਼ਨ ਲੇਬਰ ਕੰਟਰੈਕਟਰ ਯੂਨੀਅਨ ਮੁਹਾਲੀ ਦੇ ਪ੍ਰਧਾਨ ਸੂਰਤ ਸਿੰਘ ਕਲਸੀ ਅਤੇ ਪ੍ਰਾਈਵੇਟ ਕੰਸਟਰਕੰਸ਼ਨ ਲੇਬਰ ਕੰਟਰੈਕਟਰ ਯੂਨੀਅਨ ਚੰਡੀਗੜ੍ਹ ਦੇ ਪ੍ਰਧਾਨ ਤਜਿੰਦਰ ਸਿੰਘ ਬੱਸਣ ਅਤੇ ਕਮੇਟੀ ਮੈਂਬਰ, ਦਿ ਭਾਈ ਲਾਲੋ ਕੋ-ਆਪ੍ਰੇਟਿਵ ਸੁਸਾਇਟੀ ਲਿਮਟਿਡ ਮੁਹਾਲੀ ਦੇ ਪ੍ਰਧਾਨ ਦੀਦਾਰ ਸਿੰਘ ਕਲਸੀ ਅਤੇ ਸਮੂਹ ਪ੍ਰਬੰਧਕ ਕਮੇਟੀ ਮੈਂਬਰਾਂ ਤੋਂ ਇਲਾਵਾ ਅਜੀਤ ਸਿੰਘ ਰਨੌਤਾ, ਬਲਬੀਰ ਸਿੰਘ ਰੂਪਰਾਹ, ਟਹਿਲ ਸਿੰਘ ਮਠਾੜੂ, ਜਸਪਾਲ ਸਿੰਘ ਵਿਰਕ, ਬਲਦੇਵ ਸਿੰਘ ਕਲਸੀ, ਗੁਰਬਖ਼ਸ਼ ਸਿੰਘ ਜੰਡੂ, ਕ੍ਰਿਪਾਲ ਸਿੰਘ, ਸਵਿੰਦਰ ਸਿੰਘ ਖੋਖਰ, ਮਨਜੀਤ ਸਿੰਘ ਮਾਨ, ਸਰਦੂਲ ਸਿੰਘ ਭੂਈ, ਪ੍ਰੀਤਮ ਸਿੰਘ ਗਿੱਲ, ਪਵਿੱਤਰ ਸਿੰਘ ਵਿਰਦੀ, ਹਰਦੇਵ ਸਿੰਘ ਰਨੌਤਾ, ਸੁਰਜੀਤ ਸਿੰਘ ਮਠਾੜੂ, ਨਰਾਇਣ ਸਿੰਘ ਭੁੱਲਰ, ਨਰਿੰਦਰ ਸਿੰਘ ਸੰਧੂ, ਪ੍ਰਦੀਪ ਸਿੰਘ ਭਾਰਜ, ਦਵਿੰਦਰ ਸਿੰਘ ਨੰਨ੍ਹੜਾ, ਅਮਰਜੀਤ ਸਿੰਘ ਵਿਰਦੀ, ਮਨਵਿੰਦਰ ਸਿੰਘ ਵਿਰਦੀ, ਹਰਭਜਨ ਸਿੰਘ ਨਾਗੀ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ