Share on Facebook Share on Twitter Share on Google+ Share on Pinterest Share on Linkedin ਮੁਹਾਲੀ ਅਤੇ ਚੰਡੀਗੜ੍ਹ ਦੀਆਂ ਰਾਮਗੜੀਆ ਸਭਾਵਾਂ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਰਾਹਤ ਸਮੱਗਰੀ ਭੇਜੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਗਸਤ: ਮੁਹਾਲੀ ਅਤੇ ਚੰਡੀਗੜ੍ਹ ਦੀਆਂ ਰਾਮਗੜੀਆ ਸਭਾਵਾਂ ਨੇ ਸੰਗਤਾਂ ਦੇ ਸਹਿਯੋਗ ਅਤੇ ਉਪਰਾਲੇ ਸਦਕਾ ਸ੍ਰੀ ਅਨੰਦਪੁਰ ਸਾਹਿਬ ਦੇ ਨਜਦੀਕੀ ਪਿੰਡਾਂ ਦੇ ਹੜ੍ਹ ਪੀੜਤ ਪਰਿਵਾਰਾਂ ਲਈ ਰਾਹਤ ਸਮੱਗਰੀ ਭੇਜੀ ਗਈ। ਇਸ ਸਮੱਗਰੀ ਵਿੱਚ ਆਟਾ,ਦਾਲਾਂ,ਚਾਵਲ,ਚੀਨੀ,ਚਾਹ ਪੱਤੀ, ਸਾਬਣ ਆਦਿ ਸ਼ਾਮਿਲ ਹੈ ਅਤੇ ਇਹ ਸਮੱਗਰੀ ਇੱਕਲੇ-ਇੱਕਲੇ ਥੈਲਿਆਂ ਵਿੱਚ ਪਾ ਕੇ ਵੰਡਣ ਲਈ ਭੇਜੀ ਗਈ। ਰਾਮਗੜ੍ਹੀਆ ਸਭਾ ਮੁਹਾਲੀ ਦੇ ਜਨਰਲ ਸਕੱਤਰ ਕਰਮ ਸਿੰਘ ਬਬਰਾ ਨੇ ਦੱਸਿਆ ਕਿ ਇਨ੍ਹਾਂ ਵਸਤੂਆਂ ਤੋੱ ਇਲਾਵਾ ਲੋੜਵੰਦਾਂ ਲਈ ਕੱਪੜੇ ਵਸਤਰ ਆਦਿ ਵੀ ਭੇਜੇ ਗਏ। ਇਹ ਕਾਰਜ ਲਈ ਦੋਵਾ ਸਭਾਵਾਂ ਦੇ ਪ੍ਰਧਾਨ ਡਾ ਸਤਵਿੰਦਰ ਸਿੰਘ ਭੰਮਰਾ ਅਤੇ ਸ਼ਜਸਵੰਤ ਸਿੰਘ ਭੁੱਲਰ ਸਮੇਤ ਸਮੁਚੇ ਭਾਈਚਾਰੇ ਅਤੇ ਸੰਗਤਾਂ ਵੱਲੋਂ ਉਪਰਾਲੇ ਕੀਤੇ ਗਏ। ਉਹਨਾਂ ਦੱਸਿਆ ਕਿ ਇਸ ਕੰਮ ਵਿੱਚ ਸਰਵ ਨਰਿੰਦਰ ਸਿੰਘ ਸੰਧੂ, ਮਾਤਾ ਹਰਚਰਨ ਕੌਰ ਭੰਵਰਾ,ਦਰਸ਼ਨ ਸਿੰਘ ਕਲਸੀ, ਅਜੀਤ ਸਿੰਘ ਰਨੌਤਾ, ਜਸਵੰਤ ਸਿੰਘ ਭੁੱਲਰ, ਪਰਦੀਪ ਸਿੰਘ ਭਾਰਜ, ਮੇਜਰ ਸਿੰਘ ਭੱੁਲਰ, ਪਵਿੱਤਰ ਸਿੰਘ ਵਿਰਦੀ, ਤਰਸੇਮ ਸਿੰਘ ਰਿਐਤ, ਸੂਰਤ ਸਿੰਘ ਕਲਸੀ, ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਦੇ ਛੋਟੇ ਭਰਾ ਸ਼ ਕੁਲਦੀਪ ਸਿੰਘ, ਕੁਲਵੰਤ ਸਿੰਘ ਫੇਜ਼ 11, ਪਰਮਜੀਤ ਸਿੰਘ ਸਲੈਚ,ਬਲਬੀਰ ਸਿੰਘ ਰੂਪਰਾਏ, ਸਰਦੂਲਡ ਸਿੰਘ ਭੂਈ, ਗੁਰਚਰਨ ਸਿੰਘ ਹੁੰਝਣ, ਨਰੈਣ ਸਿੰਘ ਭੁੱਲਰ, ਕੁਲਦੀਪ ਸਿੰਘ ਸੋਹਾਣਾ, ਮੋਹਨ ਸਿੰਘ ਸੱਭਰਵਾਲ, ਅਵਤਾਰ ਸਿੰਘ ਸੱਭਰਵਾਲ, ਹਰਚਰਨ ਸਿੰਘ ਗਿੱਲ, ਕੁਲਵਿੰਦਰ ਸਿੰਘ ਬਾਵਾ, ਵਿਕਰਮਜੀਤ ਸਿੰਘ ਹੁੰਝਣ,ਕੁਲਵਿੰਦਰ ਸਿੰਘ ਸੋਖੀ, ਬਾਲਾ ਸਿੰਘ ਰਾਘੋ, ਬਲਵਿੰਦਰ ਸਿੰਘ ਹੁੰਝਣ,ਦਵਿੰਦਰ ਸਿੰਘ ਵਿਰਕ, ਸਵਿੰਦਰ ਸਿੰਘ ਖੋਖਰ, ਨਿਰਮਲ ਸਿੰਘ ਸਭਰਵਾਲ,ਬਲਦੇਵ ਸਿੰਘ ਕਲਸੀ, ਦਲਜੀਤ ਸਿੰਘ ਫਲੌਰਾ ਅਤੇ ਮੁਹਾਲੀ ਅਤੇ ਚੰਡੀਗੜ੍ਹ ਦੀਆਂ ਸੰਗਤਾਂ ਵੱਲੋਂ ਯੋਗਦਾਨ ਪਾਇਆ ਗਿਆ। ਇਸ ਸਮੁੱਚੀ ਰਸਦਾਂ ਨੂੰ ਪਹੁੰਚਾਉਣ ਲਈ ਸ਼ਰਾਜਪਾਲ ਸਿੰਘ ਵਿਲਖੂ ਵੱਲੋਂ ਟਰੱਕ ਭੇਜਿਆ ਗਿਆ ਇਸ ਸਮੁੱਚੇ ਕਾਰਜ ਨੂੰ ਨੇਪਰੇ ਚੜ੍ਹਾਉਣ ਲਈ ਦਸ਼ਮੇਸ਼ ਵੈਲਫੇਅਰ ਕੌਸਲ ਵੱਲੋਂ ਵੀ ਮਾਇਕ ਸੇਵਾ ਦਿੱਤੀ ਗਈ। ਇਸ ਮੌਕੇ ਕੌਂਸਲ ਦੇ ਨੁਮਾਇੰਦਿਆਂ ਭੁਪਿੰਦਰ ਸਿੰਘ ਮਾਨ, ਸਰਬਨ ਸਿੰਘ ਕਲਸੀ ਨੇ ਵੀ ਹਾਜ਼ਰੀ ਲਗਵਾਈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ