ਰਾਮਲੀਲਾ ਮੰਚਨ ਨਾਲ ਬੱਚੇ ਨੇਕੀ ’ਤੇ ਬਦੀ ਦੀ ਜਿੱਤ ਨੂੰ ਸਮਝ ਸਕਦੇ: ਬੰਨੀ ਕੰਗ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 29 ਸਤੰਬਰ:
ਸਥਾਨਕ ਕ੍ਰਿਸ਼ਨਾ ਮੰਡੀ ਵਿੱਚ ਵੀਰਵਾਰ ਰਾਤੀ ਹੋਏ ਰਾਮਲੀਲਾ ਮੰਚਨ ਦਾ ਉਦਘਾਟਨ ਯਾਦਵਿੰਦਰ ਸਿੰਘ ਬੰਨੀ ਕੰਗ ਨੇ ਕੀਤਾ ਜਦਕਿ ਕੌਂਸਲਰ ਬਹਾਦਰ ਸਿੰਘ ਓਕੇ ਨੇ ਸ਼ਮ੍ਹਾ ਰੋਸ਼ਨ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਯਾਦਵਿੰਦਰ ਸਿੰਘ ਬੰਨੀ ਕੰਗ ਨੇ ਕਿਹਾ ਕਿ ਅੱਜ ਬੱਚਿਆਂ ਨੂੰ ਇਸ ਤਰ੍ਹਾਂ ਦੇ ਸਮਾਗਮਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ ਤਾਂ ਕਿ ਬੱਚੇ ਚੰਗੇ ਅਤੇ ਮਾੜੇ, ਨੇਕੀ ’ਤੇ ਬਦੀ ਦੀ ਜਿੱਤ ਨੂੰ ਸਮਝ ਸਕਣ। ਉਨ੍ਹਾਂ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਰਾਮਲੀਲਾ ਬਾਰੇ ਜਾਗਰੂਕ ਕਰਵਾਉਣ ਦੀ ਅਪੀਲ ਕੀਤੀ। ਇਸ ਦੌਰਾਨ ਪ੍ਰਬੰਧਕਾਂ ਵੱਲੋਂ ਯਾਦਵਿੰਦਰ ਸਿੰਘ ਬੰਨੀ ਕੰਗ, ਰਾਕੇਸ਼ ਕਾਲੀਆ ਸਕੱਤਰ ਪੰਜਾਬ ਕਾਂਗਰਸ, ਕੌਂਸਲਰ ਬਹਾਦਰ ਸਿੰਘ ਓ.ਕੇ, ਯੂਥ ਕਾਂਗਰਸੀ ਆਗੂ ਹੈਪੀ ਧੀਮਾਨ, ਪ੍ਰਦੀਪ ਕੁਮਾਰ ਰੂੜਾ, ਰਾਜਪਾਲ ਬੇਗੜਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ।
ਇਸ ਦੌਰਾਨ ਰਾਮਲੀਲਾ ਮੰਚਨ ਕੀਤਾ ਗਿਆ ਜਿਸ ਵਿਚ ਲੰਕਾ ਦੇ ਰਾਜੇ ਰਾਵਣ ਦੇ ਦਰਬਾਰ ਲੱਗਿਆ ਜਿਸ ਵਿੱਚ ਵੱਖ ਵੱਖ ਦ੍ਰਿਸ਼ ਪੇਸ਼ ਕੀਤੇ ਗਏ ਅਤੇ ਇਸੇ ਦੌਰਾਨ ਯੁੱਧ ਵੀ ਸ਼ੁਰੂ ਹੋਇਆ। ਇਸ ਮੌਕੇ ਮੁਨੀਸ਼ ਬਰਮੀ, ਚੇਅਰਮੈਨ ਰਾਜੀਵ ਸਿੰਗਲਾ, ਸਰਪ੍ਰਸਤ ਹਰਜਿੰਦਰ ਸਿੰਘ ਭੰਗੂ, ਪ੍ਰਧਾਨ ਯਸ਼ਪਾਲ ਸ਼ਰਮਾ, ਗਾਇਕ ਕੁਮਾਰ ਰਾਣਾ, ਸ਼ਸ਼ੀਭੂਸ਼ਨ ਸ਼ਾਸਤਰੀ, ਧਰਮਵੀਰ ਗੁਪਤਾ ਡਾਇਰੈਕਟਰ, ਸੰਗੀਤਕਾਰ ਰਣਵੀਰ ਸਿੰਘ, ਮੁਨੀਸ਼ ਵਰਮੀ, ਰੂਮੀ, ਗੋਪੀ, ਜਗਦੇਵ ਚੰਦ ਚੀਗਲ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…