ਖਰੜ ਵਿੱਚ ਸਦਰ ਥਾਣੇ ਨੇੜੇ ਸ੍ਰੀ ਰਾਮਲੀਲਾ ਦੀ ਰਿਹਰਸਲ ਸ਼ੁਰੂ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 1 ਸਤੰਬਰ:
ਖਰੜ ਸਦਰ ਪੁਲੀਸ ਸਟੇਸ਼ਨ ਨੇੜੇ ਹਰ ਸਾਲ ਦੁਸਹਿਰਾ ਦੇ ਸੁਭ ਅਵਸਰ ’ਤੇ ਸ੍ਰੀ ਰਾਮਲੀਲਾ ਡਰਾਮਾਟਿੱਕ ਕਲੱਬ ਖਰੜ ਵੱਲੋਂ ਕਰਵਾਈ ਜਾਂਦੀ ਸ੍ਰੀ ਰਾਮਲੀਲਾ ਦੀ ਰਸਮੀ ਸ਼ੁਰੂਆਤ 19 ਸਤੰਬਰ ਤੋਂ ਹੋਵੇਗੀ। ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਸੂਦ ਨੇ ਦੱਸਿਆ ਕਿ ਰਾਮਲੀਲਾ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਰਾਮਲੀਲਾ ਦੇ ਕਲਕਾਰਾਂ ਵੱਲੋਂ ਰਿਹਰਸਲਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਦੁਸਹਿਰੇ ਨੂੰ ਲੈ ਕੇ ਕਲੱਬ ਦੇ ਮੈਂਬਰ ਅਤੇ ਸ਼ਹਿਰ ਵਾਸੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਯਸ਼ਪਾਲ ਕਰਵਲ, ਪੰਕਜ ਚੱਡਾ, ਰਾਜੇਸ਼ ਖੰਨਾ, ਹਰਗੋਪਾਲ ਬਿੱਲੂ, ਵਰਿੰਦਰ ਭਾਮਾ, ਜਗਦੀਸ਼ ਧੀਮਾਨ ਸਮੇਤ ਹੋਰ ਕਲਾਕਾਰਾਂ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…