nabaz-e-punjab.com

ਇਰਾਕ ਵਿੱਚ ਫਸੇ 39 ਭਾਰਤੀਆਂ ਨੂੰ ਵਾਪਸ ਲਿਆਉਣ ਲਈ ਰਾਮੂਵਾਲੀਆ ਨੇ ਸੁਸਮਾ ਸਵਰਾਜ ਨਾਲ ਕੀਤੀ ਮੁਲਾਕਾਤ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੂਨ:
ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਅਤੇ ਹੈਲਪਿੰਗ ਹੈਪਲੈਸ ਦੀ ਸੰਚਾਲਕ ਅਮਨਜੋਤ ਕੌਰ ਰਾਮੂਵਾਲੀਆ ਨੇ ਦੱਸਿਆ ਕਿ ਜੋ 39 ਭਾਰਤੀ ਜਿਨ੍ਹਾਂ ਵਿੱਚ ਜ਼ਿਆਦਾ ਪੰਜਾਬੀ ਹਨ। ਇਰਾਕ ਵਿੱਚ ਫਸੇ ਹੋਏ ਹਨ ਉਹਨਾਂ ਦੇ ਪਰਿਵਾਰਾਂ ਨੇ ਕੁੱਝ ਦਿਨ ਪਹਿਲਾ ਹੈਲਪਿੰਗ ਹੈਪਲੈਸ ਦੇ ਦਫ਼ਤਰ ਆ ਕਿ ਮਦਦ ਦੀ ਮੰਗ ਕੀਤੀ ਸੀ। ਬੀਬੀ ਰਾਮੂਵਾਲੀਆ ਨੇ ਦੱਸਿਆ ਕਿ ਇਹਨਾਂ ਨੌਜਵਾਨਾ ਦੀ ਮੱਦਦ ਕਰਨ ਲਈ ਵਿਦੇਸ਼ ਮੰਤਰੀ ਸੁਸਮਾ ਸਵਰਾ ਨੂੰ ਪੱਤਰ ਲਿਖਿਆ। ਉਹਨਾਂ ਦੱਸਿਆ ਕਿ ਇਹ ਨੋਜਵਾਨਾ ਕਾਫੀ ਦੇਰ ਤੋ ਇਰਾਕ ਵਿਚ ਫਸੇ ਹੋਏ ਹਨ। ਨਾ ਹੀ ਪਰਿਵਾਰ ਨਾਲ ਉਹਨਾਂ ਦਾ ਕੋਈ ਸੰਪਰਕ ਹੋ ਰਿਹਾ ਹੈ। ਤੇ ਨਾ ਹੀ ਉਹਨਾ ਦਾ ਪਤਾ ਲੱਗ ਰਿਹਾ ਹੈ। ਬਲਵੰਤ ਸਿੰਘ ਰਾਮੂਵਾਲੀਆ ਨੇ ਦੱਸਿਆ ਕਿ ਸਾਡੇ ਪੱਤਰ ਤੋ ਵਾਧ ਸੁਸਮਾ ਸਵਰਾਜ ਨੇ ਇੱਕ ਸੈਕਟਰੀ ਪੱਦ ਦਾ ਅਫਸਰ ਇਰਾਕ ਵਿੱਚ ਭੇਜਿਆ ਹੈ। ਕੁੱਝ ਜਾਣਕਾਰੀ ਆਉਣ ’ਤੇ ਸੁਸਮਾ ਸਵਰਾਜ ਵੱਲੋਂ ਸਾਰੇ ਪਰਿਵਾਰ ਨਾਲ ਇੱਕ ਮੀਟਿੰਗ ਰੱਖੀ। ਇਸ ਮੀਟਿੰਗ ਵਿਚ ਸਾਬਕਾ ਕੇਦਰੀ ਮੰਤਰੀ ਬਲਵੰਤ ਸਿੰਘ ਰਾਮੂੰਵਾਲੀਆ, ਕੇਦਰੀ ਮੰਤਰੀ ਸ੍ਰਮਤੀ ਹਰਸਿਮਰਤ ਕੋਰ ਬਾਦਲ, ਐਮਐਲਏ ਮਨਜਿੰਦ ਸਿੰਘ ਸਿਰਸਾ, ਦਿੱਲੀ ਗੁਰਦੁਆਰਾ ਕਮੇਟੀ, ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਹੈਲਪਿੰਗ ਹੈਪਲੈਸ ਦੀ ਸੰਚਾਲਕ ਅਮਨਜੋਤ ਕੌਰ ਰਾਮੂਵਾਲੀਆ ਹਾਜ਼ਰ ਸਨ।
ਸੁਸਮਾ ਸਵਰਾਜ ਨੇ ਦੱਸਿਆ ਕਿ ਕੁੱਝ ਸੂਤਰਾਂ ਮੁਤਾਬਕ ਪਤਾ ਲੱਗਾ ਹੈ। ਕਿ ਇੱਕ ਥਾਂ ਤੇ ਕੁਝ ਪੰਜਾਬੀ ਬੰਦੀ ਬਣਾ ਕਿ ਰੱਖੇ ਹਨ। ਇਰਾਕ ਵਿੱਚ ਲੱਗੀ ਜੰਗ ਵੀ ਕੁਝ ਦਿਨਾਂ ਵਿੱਚ ਖਤਮ ਹੋਣ ਦੀ ਆਸ ਹੈ। ਜਿਵੇਂ ਹੀ ਜੰਗ ਖਤਮ ਹੁੰਦੀ ਹੈ ਸਾਰੇ ਨੌਜਵਾਨਾਂ ਨੂੰ ਵਾਪਸ ਲੈ ਕਿ ਆਉਦਾ ਜਾਵੇਗਾ। ਰਾਮੂਵਾਲੀਆ ਨੇ ਦੱਸਿਆ ਕਿ ਅੱਜ ਇਸ ਮੀਟਿੰਗ ਵਿਚ ਇੱਕ ਉਮੀਦ ਮਿਲੀ ਹੈ। ਹੁਣ ਤੱਕ ਤਾਂ ਇਹਨਾ ਨੌਜਵਾਨਾ ਦੇ ਜਿੰਦਾ ਹੋਣ ਦੀ ਵੀ ਕੋਈ ਉਮੀਦ ਨਹੀ ਸੀ। ਪਰ ਹੁਣ ਇਸ ਖਬਰ ਦੇ ਆਂਉਣ ਨਾਲ ਇਕ ਉਮੀਦ ਮਿਲੀ ਹੈ। ਕਿ ਸਾਰੇ ਨੌਜਵਾਨ ਆਪਣੇ ਘਰ ਵਾਪਿਸ ਆ ਸਕਦੇ ਹਨ। ਇਹ ਮੀਟਿੰਗ ਵਿਚ ਨੌਜਵਾਨਾ ਦੇ ਪਰਿਵਾਰ ਆਏ ਤੇ ਸੁਸਮਾ ਸਵਰਾਜ ਨੇ ਸਾਰੇ ਪਰਿਵਾਰਾਂ ਨੂੰ ਵਿਸਵਾਸ ਦਿੱਤਾ ਕਿ ਹੁਣ ਨੌਜਵਾਨਾ ਦੀ ਇਰਾਕ ਤੋ ਖ਼ਬਰ ਆਉਣ ਨਾਲ ਮੈਂ ਉਨ੍ਹਾਂ ਨੂੰ ਵਾਪਸ ਲੈ ਕੇ ਆਉਣ ਦੀ ਪੂਰੀ ਕੋਸ਼ਿਸ਼ ਕਰਾਂਗੀ। ਸ੍ਰੀ ਰਾਮੂਵਾਲੀਆ ਅਤੇ ਬੀਬੀ ਅਮਨਜੋਤ ਰਾਮੂਵਾਲੀਆ ਨੇ ਸੁਸਮਾ ਸਵਰਾਜ ਦਾ 39 ਭਾਰਤੀਆ ਦੀ ਮਦਦ ਕਰਨ ’ਤੇ ਧੰਨਵਾਦ ਕੀਤਾ। ਇਸ ਮੌਕੇ ਹੈਲਪਿੰਗ ਹੈਪਲੈਸ ਦੇ ਸਕੱਤਰ ਕੁਲਦੀਪ ਸਿੰਘ ਬੈਰੋਪੁਰ, ਗੁਰਪਾਲ ਸਿੰਘ ਮਾਨ ਵੀ ਹਾਜਰ ਸਨ।

Load More Related Articles
Load More By Nabaz-e-Punjab
Load More In Important Stories

Check Also

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ?

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ? ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਗ…