ਰਾਮੂਵਾਲੀਆ ਵੱਲੋਂ ਮੁੜ ਸੁਰਜੀਤ ਕੀਤੀ ਲੋਕ ਭਲਾਈ ਪਾਰਟੀ ਦੀ 71 ਮੈਂਬਰੀ ਵਰਕਿੰਗ ਕਮੇਟੀ ਦਾ ਗਠਨ

ਵਿਧਾਨ ਸਭਾ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾਏਗੀ ਲੋਕ ਭਲਾਈ ਪਾਰਟੀ: ਰਾਮੂਵਾਲੀਆ

ਚੰਗੇ ਕਿਰਦਾਰ ਵਾਲੇ ਉਮੀਦਵਾਰਾਂ ਨੂੰ ਚੁਣ ਕੇ ਵਿਧਾਨ ਸਭਾ ਵਿੱਚ ਭੇਜਿਆ ਜਾਵੇਗਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਦਸੰਬਰ:
ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਵੱਲੋਂ ਮੁੜ ਸੁਰਜੀਤ ਕੀਤੀ ਗਈ ਆਪਣੀ ਪੁਰਾਣੀ ਲੋਕ ਭਲਾਈ ਪਾਰਟੀ ਨੂੰ ਪੰਜਾਬ ਵਿੱਚ ਮਜ਼ਬੂਤ ਕਰਨ ਲਈ 71 ਮੈਂਬਰੀ ਵਰਕਿੰਗ ਕਮੇਟੀ ਦਾ ਗਠਨ ਕੀਤਾ ਗਿਆ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਮੂਵਾਲੀਆ ਨੇ ਕਿਹਾ ਕਿ ਲੋਕ ਹਿੱਤਾਂ ਅਤੇ ਨਿਆਂ ਲੈਣ ਲਈ ਖੱਜਲ-ਖੁਆਰ ਹੋ ਰਹੇ ਸਮਾਜ ਦੇ ਸਮੂਹ ਵਰਗਾਂ ਲਈ ਜੂਝਣ ਦਾ ਗੌਰਵਮਈ ਇਤਿਹਾਸ ਸਿਰਜ ਚੁੱਕੀ ਲੋਕ ਭਲਾਈ ਪਾਰਟੀ ਫਿਰ ਤੋਂ ਪਹਿਲਾਂ ਅੱਗੇ ਹੋ ਕੇ ਪੀੜਤ ਲੋਕਾਂ ਦੀ ਲੜਾਈ ਲੜੇਗੀ। ਉਨ੍ਹਾਂ ਕਿਹਾ ਕਿ ਜਲਦੀ ਹੀ ਕੇਂਦਰੀ ਵਰਕਿੰਗ ਕਮੇਟੀ ਦੀ ਗਿਣਤੀ ਵਧਾ ਕੇ 101 ਮੈਂਬਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਭਲਾਈ ਪਾਰਟੀ ਅਹਿਮ ਭੂਮਿਕਾ ਨਿਭਾਏਗੀ ਅਤੇ ਚੰਗੇ ਕਿਰਦਾਰ ਵਾਲੇ ਉਮੀਦਵਾਰਾਂ ਨੂੰ ਚੁਣ ਕੇ ਵਿਧਾਨ ਸਭਾ ਵਿੱਚ ਭੇਜਿਆ ਜਾਵੇਗਾ।
ਰਾਮੂਵਾਲੀਆ ਵੱਲੋਂ ਗਠਨ ਕੀਤੀ ਗਈ ਨਵੀਂ 71 ਮੈਂਬਰ ਕਮੇਟੀ ਵਿੱਚ ਜਨਕ ਰਾਜ ਕਲਵਾਣੂ, ਜਸਲ ਸਿੰਘ ਰਾਹੂੜਿਆਂਵਾਲੀ, ਬਲਦੇਵ ਸਿੰਘ ਨਾਰੀਕੇ, ਸੁਰਜੀਤ ਸਿੰਘ ਅਕਾਲੀ, ਡਾ ਨਿਹਾਲ ਸਿੰਘ ਕੁਠਾਲਾ, ਹਰਜਿੰਦਰ ਸਿੰਘ ਅਟਵਾਲ ਖੁਰਦਪੁਰ, ਸ਼ਿੰਦਰਪਾਲ ਮੁੱਦਕੀ ਸੁਖਦੇਵ ਸਿੰਘ ਬਲੀਏਵਾਲ, ਦਰਸ਼ਨ ਸਿੰਘ ਬਾਡੇਵਾਲ, ਸੁਖਜਿੰਦਰ ਸਿੰਘ ਗਰੇਵਾਲ ਪੰਜਗਰਾਈਂ (ਸਾਰੇ ਸੀਨੀਅਰ ਮੀਤ ਪ੍ਰਧਾਨ) ਕਾਕਾ ਧਾਲੀਵਾਲ ਬਰਨਾਲਾ, ਬਲਵੀਰ ਸਿੰਘ ਮੰਡੀ ਕਲਾਂ, ਜਸਬੀਰ ਸਿੰਘ ਲਾਡਾ, ਸਰਪੰਚ ਅੰਗਰੇਜ਼ ਸਿੰਘ ਰਾਮੂਵਾਲਾ, ਸੁਖਦੇਵ ਸਿੰਘ ਪਲਟਾ ਜਰਨੈਲ ਸਿੰਘ ਮੁੱਲਾਂਪੁਰੀ ਕੈਨੇਡਾ, ਚਮਕੌਰ ਸਿੰਘ ਸੇਖੋਂ ਕੈਨੇਡਾ, (ਸਾਰੇ ਮੀਤ ਪ੍ਰਧਾਨ) ਗੁਰਮੀਤ ਸਿੰਘ ਜਟਾਣਾ ਚੌਂਕੇ, ਜਥੇਦਾਰ ਕਰਤਾਰ ਸਿੰਘ ਸਨ੍ਹੇਰ, ਮਨਦੀਪ ਸਿੰਘ ਢੀਂਡਸਾ ਕੈਨੇਡਾ, ਸਗੀਰ ਹੁਸੈਨ ਮਲੇਰਕੋਟਲਾ, ਨਵਦੀਪ ਸਿੰਘ ਮੰਡੀ ਕਲਾਂ ਕੈਨੇਡਾ, ਅੰਮ੍ਰਿਤਪਾਲ ਸਿੰਘ ਗਿੰਨੀ, ਅਜੈਪਾਲ ਸਿੰਘ ਬਰਗਾੜੀ, ਹਰਜਿੰਦਰ ਸਿੰਘ ਨੰਬਰਦਾਰ ਖਡੂਰ ਸਾਹਿਬ, ਦੀਪਇੰਦਰ ਸਿੰਘ ਅਕਲੀਆਂ, ਗੁਰਦੇਵ ਸਿੰਘ ਜੰਡੀ, ਬਲਵਿੰਦਰ ਸਿੰਘ ਹੇੜੀਕੇ ਐਡੀਟਰ, ਹਰੀਪਾਲ ਗੁਆਰਾ, ਬਖ਼ਸ਼ੀਸ਼ ਸਿੰਘ ਚੜਿੱਕ, ਗੁਰਪ੍ਰੀਤ ਸਿੰਘ ਅਨੰਦਪੁਰ, ਬਲਜੀਤ ਸਿੰਘ ਹੱਡਾਂਵਾਲੀ, ਮਾਸਟਰ ਗੁਰਮੇਲ ਸਿੰਘ ਸਹਿਣਾ, ਹਰੀਪਾਲ ਸਿੰਘ ਨਥਾਣਾ (ਸਾਰੇ ਜਨਰਲ ਸਕੱਤਰ) ਬਿੱਲੂ ਟੱਲੇਵਾਲ, ਤੀਰਥ ਸਿੰਘ ਸਮਾਣਾ, ਬਲਵਿੰਦਰ ਕਰਤਾਰ ਮੰਡੀਕਲਾਂ, ਬਲਵਿੰਦਰ ਸਿੰਘ ਮੱਖੂ, ਜਸਵਿੰਦਰ ਸਿੰਘ ਸੰਧੂ ਮੁਕਤਸਰ, ਕੁਲਦੀਪ ਸਿੰਘ ਬਰਾੜ ਕੈਨੇਡਾ ਸਰੀ, ਬੀਬੀ ਸਵਰਨ ਕੌਰ ਰਾਮੂਵਾਲਾ, ਨਵਜੋਤ ਸਿੰਘ ਲਲਤੋਂ, ਦਲਜੀਤ ਸਿੰਘ ਕਾਲਸਾਂ, ਬੂਟਾ ਖਾਨ ਭਦੌੜ, ਚਮਕੌਰ ਸਿੰਘ ਥਿੰਦ ਪੱਖੋਂ ਕੈਂਚੀਆਂ, ਰਾਜਾ ਸਿੰਘ ਸਮਾਘ ਭੰਗਚਿੜੀ, ਸੁਖਮਿੰਦਰ ਸਿੰਘ ਠੱਠੀ ਭਾਈ, ਸੁਖਮੰਦਰ ਫੌਜੀ ਰਾਮਗੜ੍ਹ, ਸੁਰਜੀਤ ਸਿੰਘ ਬਲੀਏਵਾਲ, ਜਸਵੰਤ ਸਿੰਘ ਮਹਾਂਬੱਧਰ, ਰੂੜ ਸਿੰਘ ਪ੍ਰਧਾਨ, ਬਲਕਾਰ ਸਿੰਘ ਵਾਂਡਰ, ਧਰਮਪਾਲ ਕੋਟਲੀ, ਹਰਜਿੰਦਰ ਸਿੰਘ ਭਨੋਹੜ (ਕਾਲਾ), ਮਹਿੰਦਰ ਸਿੰਘ ਢਿੱਲੋਂ ਮੁੱਦਕੀ, ਗੁਰਦੀਪ ਸਿੰਘ ਜਖੇਪਲ,ਕਿਰਪਾਲ ਸਿੰਘ ਲੂੰਬਾ (ਸਾਰੇ ਪ੍ਰਚਾਰ ਸਕੱਤਰ) ਹਰਭਜਨ ਸਿੰਘ ਰਾਮੂਵਾਲਾ, ਮੈਂਬਰ ਪੰਚਾਇਤ ਹਰਜਿੰਦਰ ਸਿੰਘ ਬਾਰ ਵਾਲੇ, ਗੁਰਦੀਪ ਸਿੰਘ ਜੰਡੀ ਚੰਦ ਸਿੰਘ, ਗੁਰਮੀਤ ਸਿੰਘ ਮਨਾਲੀ ਮਾਨਸਾ, ਸੁਰਜੀਤ ਸਿੰਘ ਮੱਖੂ, ਸਰਬਜੀਤ ਸਿੰਘ ਮੱਖੂ, ਗੁਰਦੀਪ ਸਿੰਘ ਰਿਸ਼ੀਪਾਲ, ਨਰੇਸ਼ ਗਰਗ ਗੋਨਿਆਣਾ, ਜਸਪਾਲ ਸਿੰਘ, ਹਰਪਾਲ ਸਿੰਘ ਢਿੱਲੋਂ ਜਵਾਹਰਸਿੰਘ ਵਾਲਾ, ਬੇਅੰਤ ਸਿੰਘ ਪੱਖੋਕੇ, ਮਨਜੀਤ ਕੌਰ ਡੱਲਾ, ਬੀਬੀ ਛਿੰਦਰ ਕੌਰ ਡੱਲਾ (ਸਾਰੇ ਲੋਕ ਭਲਾਈ ਪਾਰਟੀ ਦੇ ਕਾਰਜਕਾਰੀ ਮੈਂਬਰ) ਸ਼ਾਮਲ ਹਨ।

Load More Related Articles
Load More By Nabaz-e-Punjab
Load More In Awareness/Campaigns

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…