Share on Facebook Share on Twitter Share on Google+ Share on Pinterest Share on Linkedin ਰੰਧਾਵਾ ਯਾਦਗਾਰੀ ਟਰੱਸਟ ਨੇ ਦਿੱਤਾ ਕੰਨਿਆਂ ਭਰੂਣ ਹੱਤਿਆ ਤੇ ਰੁੱਖ ਬਚਾਉਣ ਦਾ ਹੋਕਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੂਨ: ਮਰਹੂਰ ਮੁਲਜਮ ਆਗੂ ਦੀ ਯਾਦ ਵਿੱਚ ਬਣਾਏ ਸਰਦਾਰ ਜਸਵੰਤ ਸਿੰਘ ਰੰਧਾਵਾ ਯਾਦਗਾਰੀ ਟਰੱਸਟ ਮੁਹਾਲੀ ਵੱਲੋਂ (ਜੱਗ ਜਿਉਦਿਆਂ ਦੇ ਮੇਲੇ) ਵੱਲੋਂ ਟਰਸਟ ਦੇ ਮੁੱਖ ਸਰਪ੍ਰਸਤ ਪਰਮਦੀਪ ਸਿੰਘ ਭਬਾਤ, ਪ੍ਰਧਾਨ ਜਸਪ੍ਰੀਤ ਸਿੰਘ ਰੰਧਾਵਾ ਅਤੇ ਕਰਮਜੀਤ ਸਿੰਘ ਬੱਗਾ ਸੱਭਿਆਚਾਰ ਸਲਾਹਕਾਰ ਦੀ ਅਗਵਾਈ ਹੇਠ ਕੰਨਿਆਂ ਭਰੁੱਣ ਹੱਤਿਆਂ ਰੋਕਣ ਅਤੇ ਰੁੱਖਾ ਦੀ ਸਾਭ ਸਭਾਲ ਕਰਨ ਦਾ ਹੋਕਾ ਦੇਣ ਲਈ ਇੱਕ ਨਵੇਕਲਾ ਰਾਹ ਅਖਤਿਆਰ ਕੀਤਾ ਹੈ। ਇਸੇ ਲੜੀ ਦੇ ਤਹਿਤ ਟਰੱਸਟ ਦੇ ਸਮੂੰਹ ਮੈਬਰਾ ਨੇ ਹਿਮਾਚਲ ਪ੍ਰਦੇਸ ਵਿਖੇ ਟੂਰ ਟ੍ਰੇਕਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆਂ। ਇਸ ਦੋਰਾਨ ਉਨ੍ਹਾਂ ਚੈਂਲ, ਕਸੋਲੀ, ਧਰਮਪੁਰ, ਸਨਾਵਰ ਸਾਧੁਪੁਲ ਆਦਿ ਪਿੰਡਾ ਵਿੱਚ ਪੰਜਾਬੀ ਸਭਿਆਚਾਰ ਗੀਤਾ ਦੀ ਛਹਿਬਰ ਲਾ ਕੇ ਉਥੋ ਦੇ ਲੋਕਾ ਨੂੰ ਗੀਤਾ ਰਾਹੀ ਜਿਥੈ ਕੰਨਿਆਂ ਭਰੁੱਣ ਹੱਤਿਆ ਰੋਕਣ, ਨਵੇੱ ਰੁੱਖ ਲਗਾਉਣ ਦਾ ਹੋਕਾ ਦਿੱਤਾ ਉਥੇ ਪੁਰਾਤਨ ਰੁੱਖਾ ਦੀ ਸਾਂਭ ਸੰਭਾਲ ਕਰਨ ਦਾ ਹੋਕਾ ਦਿੱਤਾ। ਇਸ ਦੇ ਨਾਲ ਜਿਥੈ ਲੋਕਾ ਵਿੱਚ ਰੁੱਖ ਲਗਾਉ ਮਹਿਮ ਦਾ ਪ੍ਰਚਾਰ ਕੀਤਾ ਗਿਆਂ ਉਸ ਦੇ ਨਾਲ ਹੀ ਲੋਕਾ ਨੇ ਪੰਜਾਬੀ ਸਭਿਆਚਾਰ ਅਤੇ ਪੁਰਾਤਨ ਸਾਜਾਂ ਅਤੇ ਲੋਕ ਬੋਲੀਆਂ ਅਤੇ ਲੋਕ ਗੀਤਾਂ ਦਾ ਵੀ ਅਨੰਦ ਮਾਣਿਆਂ। ਇਸ ਮੌਕੇ ਜਿਥੇ ਨਾਮਵਰ ਅਲਗੋਜਾ ਮਾਸਟਰ ਕਰਮਜੀਤ ਬੱਗਾ, ਭੁਪਿੰਦਰ ਝੱਜ, ਬਲਜੀਤ ਫਿੱਡਿਆਂਵਾਲਾ, ਨਰੇਸ ਸਰਮਾਂ, ਹਰਪ੍ਰੀਤ ਸਿੰਘ ਹਨੀ, ਸੁਸੀਲ ਕੁਮਾਰ, ਹਰਦੀਪ ਬਠਲਾਣਾ, ਜੋਗਾ ਸਿੰਘ, ਕੁਲਵੰਤ ਸਿੰਘ, ਬਲਬੀਰ ਬੱਬੀ, ਸੰਦੀਪ ਕੰਬੋਜ ਵੱਖ-ਵੱਖ ਸਾਜਾ ਰਾਹੀ ਪੰਜਾਬੀ ਗੀਤਾ ਦੀਆਂ ਧੁੰਨਾ ਕੱਢ ਕੇ ਅਤੇ ਮਲਵਈ ਗਿੱਧਾ ਆਦਿ ਪੇਸ ਕਰਕੇ ਹਿਮਾਚਲ ਦੀਆਂ ਵਾਦੀਆਂ ਨੂੰ ਚਾਰ ਚੰਨ ਲਗਾਏ ਅਤੇ ਹਿਮਾਚਲ ਦੀਆਂ ਵਾਦੀਆਂ ਵਿੱਚ ਆਪਣੇ ਪਰਿਵਾਰਾ ਸਮੇਤ ਠੰਡਿਆਂ ਹਵਾਵਾ ਦਾ ਨਜਾਰਾ ਲੈਣ ਲਈ ਆਏ ਸੈਲਾਨੀਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਲਾਕੇ ਦੇ ਲੋਕ ਅਤੇ ਸੈਲਾਨੀ ਆਪ ਮੁਹਾਰੇ ਹੀ ਇਸ ਪ੍ਰੋਗਰਾਮ ਦਾ ਅਨੰਦ ਮਾਨਣ ਲਈ ਵੱਡੀ ਗਿਣਤੀ ਵਿੱਚ ਪਹੁੰਚ ਗਏ ਅਤੇ ਉਨਾਂ ਦੇ ਪੈਰ ਮੱਲੋ ਮੱਲੀ ਨੱਚਣ ਲਈ ਥਿਰਕਨ ਲੱਗ ਪਏ ਜਿਨ੍ਹਾਂ ਨੂੰ ਰੋਕਿਆਂ ਨਹੀ ਜਾ ਸਕਿਆਂ। ਇਸ ਮੌਕੇ ਟਰੱਸਟ ਦੇ ਮੁੱਖ ਸਰਪ੍ਰਸਤ ਸ੍ਰੀ ਭਬਾਤ ਅਤੇ ਪ੍ਰਧਾਨ ਸ੍ਰੀ ਰੰਧਾਵਾ ਨੇ ਕਿਹਾ ਕਿ ਉਹ ਆਉਣ ਵਾਲੇ ਦਿਨ੍ਹਾਂ ਵਿੱਚ ਇਸ ਮੁਹਿੰਮ ਨੂੰ ਹੋਰ ਪ੍ਰਚੱਡ ਕਰਨਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ