ਰੰਧਾਵਾ ਟਰੱਸਟ ਵੱਲੋਂ ‘ਤੰਦਰੁਸਤ ਪੰਜਾਬ’ ਪ੍ਰੋਗਰਾਮ ਤਹਿਤ ਰੁੱਖ ਲਾਉਣ ਤੇ ਪਾਣੀ ਬਚਾਉਣ ਦਾ ਸੱਦਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੂਨ:
ਮਰਹੂਰ ਮੁਲਜ਼ਮ ਆਗੂ ਦੀ ਯਾਦ ਵਿੱਚ ਬਣਾਏ ਸਰਦਾਰ ਜਸਵੰਤ ਸਿੰਘ ਰੰਧਾਵਾ ਯਾਦਗਾਰੀ ਟਰੱਸਟ (ਜੱਗ ਜਿਉਂਦਿਆਂ ਦੇ ਮੇਲੇ) ਵੱਲੋ ਟਰਸਟ ਦੇ ਮੁੱਖ ਸਰਪ੍ਰਰਸ ਪਰਮਦੀਪ ਸਿੰਘ ਭਬਾਤ, ਪ੍ਰਧਾਨ ਜਸਪ੍ਰੀਤ ਸਿੰਘ ਰੰਧਾਵਾ ਅਤੇ ਕਰਮਜੀਤ ਸਿੰਘ ਬੱਗਾ ਸੱਭਿਆਚਾਰ ਸਲਾਹਕਾਰ ਦੀ ਅਗਵਾਈ ਹੇਠ ‘ਤੰਦਰੁਸਤ ਪੰਜਾਬ’ ਪ੍ਰੋਗਰਾਮ ਦੇ ਤਹਿਤ ਪਾਣੀ ਬਚਾਉਣ ਅਤੇ ਰੁੱਖਾਂ ਦੀ ਸਾਂਭ ਸੰਭਾਲ ਅਤੇ ਨਵੇਂ ਰੁੱਖ ਲਗਾਉਣ ਦਾ ਹੋਕਾ ਦੇਣ ਲਈ ਇੱਕ ਨਿਵੇਕਲਾ ਰਾਹ ਅਖਤਿਆਰ ਕੀਤਾ ਹੈ। ਇਸੇ ਲੜੀ ਦੇ ਤਹਿਤ ਟਰੱਸਟ ਦੇ ਸਮੂਹ ਮੈਬਰਾਂ ਨੇ ਮੁਹਾਲੀ ਤੋਂ ਹਿਮਾਚਲ ਪ੍ਰਦੇਸ਼ ਵਿੱਚ ਟੂਰ ਟ੍ਰੇਕਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਸੋਲਨ, ਧਰਮਪੁਰ, ਸਨਾਵਰ ਆਦਿ ਪਿੰਡਾ ਵਿੱਚ ਥਾਂ ਥਾਂ ’ਤੇ ਪੰਜਾਬੀ ਸਭਿਆਚਾਰ ਗੀਤਾਂ ਦੀ ਛਹਿਬਰ ਲਗਾ ਕੇ ਉਥੋਂ ਦੇ ਲੋਕਾਂ ਨੂੰ ਗੀਤਾਂ ਰਾਹੀਂ ਪਾਣੀ ਬਚਾਉਣ ਅਤੇ ਨਵੇਂ ਰੁੱਖ ਲਗਾਉਣ ਦਾ ਹੋਕਾ ਦਿੱਤਾ। ਇਸ ਪ੍ਰੋਗਰਾਮ ਦੌਰਾਨ ਲੋਕਾਂ ਨੇ ਪੰਜਾਬੀ ਸਭਿਆਚਾਰ ਅਤੇ ਪੁਰਾਤਨ ਸਾਜਾਂ ਅਤੇ ਲੋਕ ਬੋਲੀਆਂ ਅਤੇ ਲੋਕ ਗੀਤਾਂ ਦਾ ਖੂਬ ਅਨੰਦ ਮਾਣਿਆ।
ਇਸ ਮੌਕੇ ਜਿੱਥੇ ਨਾਮਵਰ ਅਲਗੋਜਾ ਮਾਸਟਰ ਕਰਮਜੀਤ ਬੱਗਾ, ਭੁਪਿੰਦਰ ਝੱਜ, ਬਹੁਰੰਗੀ ਕਲਾਕਾਰ ਦਵਿੰਦਰ ਜੂੰਗਨੀ, ਗੁਰਜੀਤ ਭੋਲਾ, ਮਲਕੀਤ ਅੌਜਲਾ, ਹਰਪ੍ਰੀਤ ਸਿੰਘ ਹਨੀ, ਸੁਸੀਲ ਕੁਮਾਰ, ਹਰਦੀਪ ਬਠਲਾਣਾ, ਜੋਗਾ ਸਿੰਘ, ਕੁਲਵੰਤ ਸਿੰਘ, ਸੰਦੀਪ ਕੰਬੋਜ, ਗੁਰਿੰਦਰ ਚਨੋਲੀ, ਗੁਰਦੀਪ ਸਿੰਘ ਸਰੰਗੀ ਮਾਸਟਰ, ਜਸਵਿੰਦਰ ਸੰਜੂ, ਗੁਰਪ੍ਰੀਤ ਲਾਬਾ, ਵੱਖ-ਵੱਖ ਸਾਜਾ ਰਾਹੀ ਪੰਜਾਬੀ ਗੀਤਾ ਦੀਆਂ ਧੁੰਨਾ ਕੱਢ ਕੇ ਅਤੇ ਮਲਵਈ ਗਿੱਧਾ ਆਦਿ ਪੇਸ ਕਰਕੇ ਹਿਮਾਚਲ ਦੀਆਂ ਵਾਦੀਆਂ ਨੂੰ ਚਾਰ ਚੰਨ ਲਗਾਏ ਅਤੇ ਲੋਕਾ ਨੂੰ ਮਲੋ-ਮੱਲੀ ਨੱਚਣ ਲਈ ਮਜ਼ਬੂਰ ਕਰ ਦਿੱਤਾ। ਇਲਾਕੇ ਦੇ ਲੋਕ ਅਤੇ ਸੈਲਾਨੀ ਆਪ ਮੁਹਾਰੇ ਹੀ ਇਸ ਪ੍ਰੋਗਰਾਮ ਦਾ ਅਨੰਦ ਮਾਨਣ ਲਈ ਵੱਡੀ ਗਿਣਤੀ ਵਿੱਚ ਪਹੁੰਚ ਗਏ ਅਤੇ ਉਨਾਂ ਦੇ ਪੈਰ ਮੱਲੋ ਮੱਲੀ ਨੱਚਣ ਲਈ ਥਿਰਕਣ ਲੱਗ ਪਏ ਜਿਨ੍ਹਾਂ ਨੂੰ ਰੋਕਿਆਂ ਨਹੀਂ ਜਾ ਸਕਿਆਂ। ਇਸ ਮੌਕੇ ਟਰੱਸਟ ਦੇ ਮੁੱਖ ਸਰਪ੍ਰਸਤ ਸ੍ਰੀ ਪਰਮਦੀਪ ਭਬਾਤ ਅਤੇ ਪ੍ਰਧਾਨ ਸ੍ਰੀ ਰੰਧਾਵਾ ਨੇ ਕਿਹਾ ਕਿ ਉਹ ਆਉਣ ਵਾਲੇ ਦਿਨ੍ਹਾਂ ਵਿੱਚ ਇਸ ਮੁਹਿੰਮ ਨੂੰ ਹੋਰ ਪ੍ਰਚੰਡ ਕਰਨਗੇ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…