ਰੰਗਕਰਮੀ ਰਿਪੁਦਮਨ ਸਿੰਘ ਰੂਪ ਨੇ ਸਰੀ ਵਿੱਚ ਪੰਜਾਬੀ ਸਾਹਿਤ ਤੇ ਸਭਿਆਚਾਰਕ ਸੰਮੇਲਨ ਵਿੱਚ ਕੀਤੀ ਸ਼ਮੂਲੀਅਤ

ਨਬਜ਼-ਏ-ਪੰਜਾਬ ਬਿਊਰੋ, ਸਰੀ (ਕੈਨੇਡਾ), 23 ਅਕਤੂਬਰ:
ਸਾਹਿਤਕਾਰ ਰਿਪੁਦਮਨ ਸਿੰਘ ਰੂਪ, ਉਨ੍ਹਾਂ ਦੇ ਰੰਗਕਰਮੀ ਬੇਟੇ ਐਡਵੋਕੇਟ ਰੰਜੀਵਨ ਸਿੰਘ ਅਤੇ ਪਤਨੀ ਸਤਪਾਲ ਕੌਰ ਨੇ ਆਪਣੀ ਕੈਨੇਡਾ ਫੇਰੀ ਦੌਰਾਨ ਇਸ ਸਮੇਂ ਵ੍ਹੀਲ ਚੇਅਰ ਉਪਰ ਵਿਚਰ ਰਹੇ ਬਜ਼ੁਰਗ ਨਾਮਵਰ ਕਵੀ ਸ੍ਰੀ ਗੁਰਚਰਨ ਰਾਮਪੁਰੀ ਨੂੰ ਉਨ੍ਹਾਂ ਦੇ ਕੋਕਿੱਟਲਮ (ਵੈਨਕੂਵਰ) ਵਿਚਲੇ ਘਰ ਵਿੱਚ ਮਿਲ ਕੇ ਉਨ੍ਹਾਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ। ਸ੍ਰੀ ਰਾਮਪੁਰੀ, ਜੋ ਬਿਰਧ ਅਤੇ ਬਿਮਾਰ ਅਵੱਸਥਾ ਦੇ ਬਾਵਜੂਦ ਵੀ ਪੂਰੇ ਚੇਤਨ ਅਤੇ ਚੜ੍ਹਦੀ ਕਲਾ ਵਿਚ ਹਨ, ਨੇ ਇਸ ਮੌਕੇ ਆਪਣੇ ਸਾਹਿਤਕਾਰ ਸਾਥੀਆਂ ਸੰਤੋਖ ਸਿੰਘ ਧੀਰ ਅਤੇ ਬਲਵੰਤ ਗਾਰਗੀ ਨਾਲ ਬਿਤਾਏ ਸਾਹਿਤਕ ਅਤੇ ਨਿੱਜੀ ਪਲਾਂ ਨੂੰ ਯਾਦ ਕੀਤਾ।
ਵੱਖਰੇ ਤੌਰ ਉਪਰ ਰੂਪ ਪਰਿਵਾਰ ਗੁਰਦੀਪ ਭੁੱਲਰ ਅਤੇ ਜਰਨੈਲ ਪਾਰਟਿਸਟ ਦੀ ਸੇਧ ਅਤੇ ਸਰਪ੍ਰਸਤੀ ਹੇਠ ਸਰੀ ਵਿਖੇ ਕਿਰਿਆਸ਼ੀਲ ਗੁਰਦੀਪ ਆਰਟਸ ਅਕੈਡਮੀ ਪਹੁੰਚੇ, ਜਿਥੇ ਉਨ੍ਹਾਂ ਨੇ ਅਕੈਡਮੀ ਨਾਲ ਜੁੜੇ ਰੰਗ ਕਰਮੀਆਂ ਨਾਲ ਮੁਲਾਕਾਤ ਕੀਤੀ ਅਤੇ ਸਰੀ ਵਿਖੇ ਚੱਲ ਰਹੀਆਂ ਰੰਗਮੰਚੀ ਗਤੀਵਿਧੀਆਂ ਬਾਬਤ ਸਾਂਝਾ ਪਾਈਆਂ।
ਆਪਣੀ ਇਸੇ ਫੇਰੀ ਦੌਰਾਨ ਸਰੀ ਵਿਖੇ ਉਦਯੋਗਪਤੀ ਅਤੇ ਸਮਾਜ ਸੇਵੀ ਸੁੱਖੀ ਬਾਠ ਦੀ ਸਰਪ੍ਰਸਤੀ ਅਤੇ ਸੁਰਜੀਤ ਪਾਤਰ ਦੀ ਪ੍ਰਧਾਨਗੀ ਹੇਠ ਹੋਏ ਪੰਜਾਬੀ ਸਾਹਿਤ ਅਤੇ ਸਭਿਆਚਾਰਕ ਸੰਮੇਲਨ (ਉੱਤਰੀ ਅਮਰੀਕਾ) ਵਿਚ ਵੀ ਰਿਪੁਦਮਨ ਸਿੰਘ ਰੂਪ ਅਤੇ ਰੰਜੀਵਨ ਸਿੰਘ ਨੇ ਸ਼ਮੂਲੀਅਤ ਕੀਤੀ। ਸਮਾਗਮ ਵਿਚ ਹੋਏ ਵਿਸ਼ਾਲ ਕਵੀ ਦਰਬਾਰ ਵਿਚ ਸ੍ਰੀ ਰੂਪ ਵੱਲੋਂ ਆਪਣੀ ਚਰਚਿਤ ਕਵਿਤਾ ‘ਇੱਟਾਂ’ ਅਤੇ ਰੰਜੀਵਨ ਵੱਲੋਂ ਆਪਣੀ ਨਜ਼ਮ ‘ਸੱਚ ਏਨਾ ਤੂੰ ਬੋਲ’ ਹਾਜ਼ਰੀ ਲਵਾਈ ਗਈ। ਜ਼ਿਕਰਯੋਗ ਹੈ ਕਿ ਸ੍ਰੀ ਰੂਪ ਆਪਣੀ ਕੈਨੇਡਾ ਫੇਰੀ ਦੌਰਾਨ ਟਰਾਂਟੋ, ਵੈਨਕੂਵਰ, ਓਟਾਵਾ, ਐਡਮੰਟਨ ਅਤੇ ਕੈਲਗਿਰੀ ਜਾਣ ਮਗਰੋਂ 26 ਅਕਤੂਬਰ ਨੂੰ ਭਾਰਤ ਪਰਤਣਗੇ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…