Share on Facebook Share on Twitter Share on Google+ Share on Pinterest Share on Linkedin ਰਣਜੀਤ ਗਿੱਲ ਵੱਲੋਂ ਬਡਾਲੀ ਵਾਲੀਵਾਲ ਟੂਰਨਾਮੈਂਟ ਦਾ ਪੋਸਟਰ ਰਿਲੀਜ਼ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 15 ਜੁਲਾਈ ਖੇਡਾਂ ਨਾਲ ਜੁੜਕੇ ਨੌਜੁਆਨ ਨਰੋਏ ਸਮਾਜ ਦੀ ਸਿਰਜਣਾ ਕਰਨ ਵਿਚ ਅਹਿਮ ਰੋਲ ਅਦਾ ਕਰਦਾ ਹੈ ਇਸ ਲਈ ਪਿੰਡ ਪੱਧਰ ਤੇ ਵੱਖ ਵੱਖ ਖੇਡਾਂ ਦੇ ਖੇਡ ਮੇਲੇ ਕਰਵਾਉਣੇ ਲਾਜਮੀ ਹਨ ਇਹ ਪ੍ਰਗਟਾਵਾ ਅਕਾਲੀ ਆਗੂ ਰਣਜੀਤ ਸਿੰਘ ਗਿੱਲ ਨੇ ਮਾਜਰੀ ਬਲਾਕ ਵਿਖੇ ਧੰਨ ਧੰਨ ਬਾਬਾ ਖੜਕ ਸਿੰਘ (ਦਾਉ ਵਾਲੇ) ਸਪੋਰਟਸ ਐਂਡ ਵੈਲਫੇਅਰ ਕਲੱਬ ਖਰੜ ਵੱਲੋਂ ਪਿੰਡ ਬਡਾਲੀ ਨੇੜੇ ਖਰੜ ਦੇ ਸ਼ਮੈਸਿੰਗ ਵਾਲੀਵਾਲ ਟੂਰਨਾਮੈਂਟ ਦਾ ਪੋਸਟਰ ਜਾਰੀ ਕਰਨ ਮੌਕੇ ਕੀਤਾ। ਇਸ ਮੌਕੇ ਰਣਜੀਤ ਸਿੰਘ ਗਿੱਲ ਨੇ ਪ੍ਰਬੰਧਕਾਂ ਦੇ ਉਪਰਾਲੇ ਦੀ ਸਲਾਘਾ ਕਰਦਿਆਂ ਨੌਜੁਆਨ ਵਰਗ ਨੂੰ ਖੇਡਾਂ ਨਾਲ ਜੁੜਨ ਦੀ ਅਪੀਲ ਕੀਤੀ। ਟੂਰਨਾਮੈਂਟ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦਸਿਆ ਕਿ 22 ਅਤੇ 23 ਜੁਲਾਈ ਨੂੰ ਹੋਣ ਵਾਲੇ ਇੱਕ ਪਿੰਡ ਓਪਨ, ਇੱਕ ਸਕੂਲ ਵਾਲੀਵਾਲ ਸ਼ਮੈਸਿੰਗ ਟੂਰਨਾਮੈਂਟ ਦੀਆਂ ਜੇਤੂ ਟੀਮਾਂ ਨੂੰ ਨਗਦ ਇਨਾਮ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਸਰਬਜੀਤ ਸਿੰਘ ਕਾਦੀਮਾਜਰਾ ਜਿਲ੍ਹਾ ਪ੍ਰਧਾਨ ਕਿਸਾਨ ਵਿੰਗ, ਰਣਧੀਰ ਸਿੰਘ ਧੀਰਾ, ਡਾਇਰੈਕਟਰ ਹਰਨੇਕ ਸਿੰਘ ਨੇਕੀ, ਸੁਸ਼ਾਂਤ ਕੌਸ਼ਿਕ, ਚੇਅਰਮੈਨ ਰਾਹੁਲ, ਪ੍ਰਧਾਨ ਚੰਨਪ੍ਰੀਤ ਸਿੰਘ, ਮੇਜਰ ਸਿੰਘ ਬਡਾਲੀ, ਗੁਰਪ੍ਰੀਤ ਸਿੰਘ ਲੌਂਗੀਆ ਸਰਪ੍ਰਸਤ, ਅਮ੍ਰਿਤਪਾਲ ਬਡਾਲੀ, ਹਨੀ ਖਰੜ, ਰਿਸ਼ਵ, ਗੈਰੀ ਬਡਾਲੀ, ਗੁਰਜੀਤ ਟਿਵਾਣਾ, ਗੋਲਡੀ ਬਡਾਲੀ, ਮਨੀ ਆਦਿ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ