ਅਕਾਲੀ ਦਲ ਦੇ ਕੌਮੀ ਸਿਆਸੀ ਸਲਾਹਕਾਰ ਰਣਜੀਤ ਨਿਕਰਾ ਕਾਂਗਰਸ ਵਿੱਚ ਸ਼ਾਮਲ

ਕੈਪਟਨ ਅਮਰਿੰਦਰ ਵੱਲੋਂ ਰਣਜੀਤ ਸਿੰਘ ਨਿਕਰਾ ਪੰਜਾਬ ਕਾਂਗਰਸ ਦੇ ਐਂਟੀ ਨਾਰਕੋਟਿਕਸ ਸੈੱਲ ਦਾ ਚੇਅਰਮੈਨ ਨਿਯੁਕਤ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 8 ਜਨਵਰੀ:
ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਸਮੇਂ ਇਕ ਹੋਰ ਝਟਕਾ ਲੱਗਿਆ ਹੈ ਜਦੋਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਅਕਾਲੀ ਦਲ ਦੇ ਕੌਮੀ ਸਿਆਸੀ ਸਲਾਹਕਾਰ ਅਤੇ ਪੰਜਾਬ ਐਗਰੋ ਫੂਡ ਗਰੇਨ ਕਾਰਪੋਰੇਸ਼ਨ ਦੇ ਡਾਇਰੈਕਟਰ ਰਣਜੀਤ ਸਿੰਘ ਨਿਕਰਾ ਆਪਣੇ ਕਈ ਸਮਰਥਕਾਂ ਸਮੇਤ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦੀ ਵਿੱਚ ਪੰਜਾਬ ਕਾਂਗਰਸ ਵਿੱਚ ਸ਼ਾਮਲ ਹੋ ਗਏ। ਇਸ ਤੋਂ ਪਹਿਲਾਂ ਵੀ ਹੁਕਮਰਾਨ ਪਾਰਟੀ ਦੇ ਕਈ ਦਿਗਜ ਆਗੂ, ਮੌਜੂਦਾ ਵਿਧਾਇਕ ਕਾਂਗਰਗ ਵਿੱਚ ਸ਼ਾਮਲ ਹੋ ਚੁੱਕੇ ਹਨ। ਕੈਪਟਨ ਅਮਰਿੰਦਰ ਨੇ ਇਸ ਰੁਝਾਨ ਨੂੰ ਕਾਂਗਰਸ ਲਈ ਇਕ ਹੋਰ ਮਜ਼ਬੂਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪਤਨ ਵੱਲ ਇਸ਼ਾਰਾ ਕਰਾਰ ਦਿੱਤਾ ਹੈ।
ਸ੍ਰੀ ਨਿਕਰਾ, ਜੋ ਕਿ ਐਂਟੀ ਡਰੱਗ ਫੈਡਰੇਸ਼ਨ ਆਫ਼ ਇੰਡੀਆ ਦੇ ਕੌਮੀ ਪ੍ਰਧਾਨ ਹਨ, ਨੂੰ ਪੰਜਾਬ ਕਾਂਗਰਸ ਦੇ ਐਂਟੀ ਨਾਰਕੋਟਿਕਸ ਸੈੱਲ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਸ਼ਾਮਿਲ ਹੋਣ ਵਾਲਿਆਂ ’ਚ ਹਿਊਮਨ ਰਾਈਟਸ ਸੈੱਲ ਦੇ ਚੇਅਰਮੈਨ ਤੇ ਸਾਬਕਾ ਵਾਈਸ ਚੇਅਰਮੈਨ ਪੰਜਾਬ ਐਗਰੋ ਇੰਡਸਟਰੀਜ਼ ਲਿਮਿਟੇਡ ਸੰਜੀਵ ਗਰਗ ਵੀ ਸਨ, ਜਿਨ੍ਹਾਂ ਦਾ ਨਿਕਰਾ ਨੂੰ ਕਾਂਗਰਸ ’ਚ ਸ਼ਾਮਿਲ ਕਰਵਾਉਣ ’ਚ ਯੋਗਦਾਨ ਰਿਹਾ। ਇਸ ਦੌਰਾਨ ਕੈਪਟਨ ਅਮਰਿੰਦਰ ਦੇ ਨਜ਼ਦੀਕੀ ਬੀ.ਐਸ ਚਾਹਲ ਵੀ ਮੌਜ਼ੂਦ ਰਹੇ। ਪਟਿਆਲਾ ਨਾਲ ਸਬੰਧਤ ਨਿਕਰਾ ਨੇ ਆਪਣਾ ਸਿਆਸੀ ਕਰਿਅਰ ਯੂਥ ਅਕਾਲੀ ਦਲ ਪਟਿਆਲਾ ਦੇ ਪ੍ਰਧਾਨ ਵਜੋਂ ਸਾਲ 1994 ’ਚ ਕੀਤਾ ਸੀ ਤੇ ਉਨ੍ਹਾਂ ਨੇ ਵੱਖ-ਵੱਖ ਅਹੁਦਿਆਂ ਵਿੱਚ ਸ੍ਰੋਅਦ ਵਿੱਚ ਕੰਮ ਕੀਤਾ। ਜਿਸ ਵਿੱਚ 2011 ਤੋਂ 2015 ਦੌਰਾਨ ਕੌਮੀ ਸੰਗਠਨ ਸਕੱਤਰ ਦਾ ਅਹੁਦਾ ਵੀ ਸ਼ਾਮਲ ਹੈ। ਕੁਝ ਸਮੇਂ ਲਈ 2009 ਤੋਂ 2011 ਵਿਚਾਲੇ ਨਿਕਰਾ ਅਕਾਲੀ ਦਲ (ਲੌਂਗੋਵਾਲ) ਵਿੱਚ ਸ਼ਾਮਲ ਹੋਏ ਤੇ ਪਾਰਟੀ ਦੇ ਕੌਮੀ ਯੂਥ ਵਿੰਗ ਦੇ ਪ੍ਰਧਾਨ ਵਜੋਂ ਸੇਵਾ ਨਿਭਾਈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…