ਪ੍ਰੀ-ਪ੍ਰਾਇਮਰੀ ਸਿੱਖਿਆ ਦੇ ਤਿੰਨ ਸਾਲ ਪੂਰੇ ਹੋਣ ’ਤੇ 12809 ਸਰਕਾਰੀ ਸਕੂਲਾਂ ਨੂੰ ਗਰਾਂਟਾਂ ਜਾਰੀ

ਸਕੂਲੀ ਬੱਚਿਆਂ ਦੀ ਸਿਹਤ ਸੁਰੱਖਿਆ ਤੇ ਸਫ਼ਾਈ ਲਈ 15.37 ਕਰੋੜ ਦੀ ਗਰਾਂਟ ਦਿੱਤੀ: ਕ੍ਰਿਸ਼ਨ ਕੁਮਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਨਵੰਬਰ:
ਪੰਜਾਬ ਵਿੱਚ ਪ੍ਰੀ-ਪ੍ਰਾਇਮਰੀ ਸਿੱਖਿਆ ਦੇ ਸਫਲਤਾਪੂਰਵਕ ਤਿੰਨ ਸਾਲ ਪੂਰੇ ਹੋਣ ’ਤੇ ਸੂਬਾ ਸਰਕਾਰ ਵੱਲੋਂ 12809 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ 15.37 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ। ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਹੇਠ ਇਹ ਗਰਾਂਟਾਂ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਪੜ੍ਹ ਰਹੇ ਤਿੰਨ ਤੋਂ ਛੇ ਸਾਲ ਦੇ 3.30 ਲੱਖ ਵਿਦਿਆਰਥੀਆਂ ਦੀ ਬਿਹਤਰ ਤਰੀਕੇ ਨਾਲ ਸਿਹਤ ਸੰਭਾਲ, ਸਾਫ਼-ਸਫ਼ਾਈ ਅਤੇ ਸਿਹਤ-ਸੁਰੱਖਿਆ ਲਈ ਦਿੱਤੀ ਗਈ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਪੰਜਾਬ ਵਿੱਚ ਪ੍ਰੀ-ਪ੍ਰਾਇਮਰੀ ਸਿੱਖਿਆ ਦਾ ਚੌਥਾ ਸਾਲ ਸ਼ੁਰੂ ਹੋ ਗਿਆ ਹੈ ਅਤੇ ਮਾਪਿਆਂ ਦਾ ਲਗਾਤਾਰ ਸਰਕਾਰੀ ਸਕੂਲਾਂ ਪ੍ਰਤੀ ਵਿਸ਼ਵਾਸ ਵਧ ਰਿਹਾ ਹੈ। ਸਿੱਖਿਆ ਵਿਭਾਗ ਬੱਚਿਆਂ ਲਈ ਪਾਠਕ੍ਰਮ ਅਤੇ ਸਿੱਖਣ-ਸਿਖਾਉਣ ਵਿਧੀਆਂ ਲਈ ਤਾਂ ਲਗਾਤਾਰ ਕਾਰਜ ਕਰ ਰਿਹਾ ਹੈ ਪਰ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਸਕੂਲਾਂ ਵਿੱਚ ਬੱਚਿਆਂ ਦੇ ਆਉਣ ’ਤੇ ਸਿਹਤ ਸੰਭਾਲ ਅਤੇ ਸਫ਼ਾਈ ਵਿਵਸਥਾ ਦੇ ਯੋਗ ਪ੍ਰਬੰਧਾਂ ਦੀ ਲੋੜ ਨੂੰ ਮੁੱਖ ਰੱਖਦਿਆਂ ਸਕੂਲਾਂ ਨੂੰ ਗਰਾਂਟਾਂ ਦੇ ਖੁੱਲ੍ਹੇ ਗੱਫੇ ਦਿੱਤੇ ਗਏ ਹਨ ਅਤੇ ਉੱਚ ਅਧਿਕਾਰੀ ਸਕੂਲਾਂ ਵੱਲੋਂ ਖ਼ਰੀਦੇ ਸਮਾਨ ਦੀ ਗੁਣਵੱਤਾ ਦੀ ਨਿਗਰਾਨੀ ਕਰਨਗੇ।
ਸਿੱਖਿਆ ਸਕੱਤਰ ਨੇ ਦੱਸਿਆ ਕਿ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਦੇ 435 ਸਕੂਲਾਂ ਨੂੰ 52.2 ਲੱਖ ਰੁਪਏ ਗਰਾਂਟ ਦਿੱਤੀ ਗਈ ਹੈ। ਜਦੋਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹਾ ਪਟਿਆਲਾ ਦੇ 942 ਸਕੂਲਾਂ ਨੂੰ 113.04 ਲੱਖ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਜ਼ਿਲ੍ਹਾ ਪਟਿਆਲਾ ਦੇ 942 ਸਕੂਲਾਂ ਨੂੰ 113.04 ਲੱਖ ਨੂੰ ਰਾਸ਼ੀ ਰਿਲੀਜ਼ ਕੀਤੀ ਗਈ ਹੈ। ਇਸੇ ਤਰ੍ਹਾਂ ਜ਼ਿਲ੍ਹਾ ਅੰਮ੍ਰਿਤਸਰ ਦੇ 828 ਸਕੂਲਾਂ ਨੂੰ 99.36 ਲੱਖ, ਬਰਨਾਲਾ ਦੇ 179 ਸਕੂਲਾਂ ਨੂੰ 21.48 ਲੱਖ, ਬਠਿੰਡਾ ਦੇ 399 ਸਕੂਲਾਂ ਨੂੰ 47.88 ਲੱਖ, ਫਰੀਦਕੋਟ ਦੇ 245 ਸਕੂਲਾਂ ਨੂੰ 29.4 ਲੱਖ, ਫਤਹਿਗੜ੍ਹ ਸਾਹਿਬ ਦੇ 438 ਸਕੂਲਾਂ ਨੂੰ 52.56 ਲੱਖ, ਫਾਜ਼ਿਲਕਾ ਦੇ 467 ਸਕੂਲਾਂ ਨੂੰ 56.04 ਲੱਖ, ਫਿਰੋਜ਼ਪੁਰ ਦੇ 613 ਸਕੂਲਾਂ ਨੂੰ 73.56 ਲੱਖ, ਗੁਰਦਾਸਪੁਰ ਦੇ 1099 ਸਕੂਲਾਂ ਨੂੰ 131.88 ਲੱਖ, ਹੁਸ਼ਿਆਰਪੁਰ ਦੇ 1220 ਸਕੂਲਾਂ ਨੂੰ 146.4 ਲੱਖ, ਜਲੰਧਰ ਦੇ 940 ਸਕੂਲਾਂ ਨੂੰ 112.8 ਲੱਖ, ਕਪੂਰਥਲਾ ਦੇ 521 ਸਕੂਲਾਂ ਨੂੰ 62.52 ਲੱਖ, ਲੁਧਿਆਣਾ ਦੇ 992 ਸਕੂਲਾਂ ਨੂੰ 119.04 ਲੱਖ, ਮਾਨਸਾ ਦੇ 295 ਸਕੂਲਾਂ ਨੂੰ 35.4 ਲੱਖ, ਮੋਗਾ ਦੇ 354 ਸਕੂਲਾਂ ਨੂੰ 42.48 ਲੱਖ, ਸ੍ਰੀ ਮੁਕਤਸਰ ਸਾਹਿਬ ਦੇ 325 ਸਕੂਲਾਂ ਨੂੰ 39 ਲੱਖ, ਨਵਾਂ ਸ਼ਹਿਰ ਦੇ 420 ਸਕੂਲਾਂ ਨੂੰ 50.4 ਲੱਖ, ਪਠਾਨਕੋਟ ਦੇ 376 ਸਕੂਲਾਂ ਨੂੰ 45.12 ਲੱਖ, ਰੂਪਨਗਰ ਦੇ 548 ਸਕੂਲਾਂ ਨੂੰ 65.76 ਲੱਖ ਅਤੇ ਤਰਨਤਾਰਨ ਦੇ 506 ਸਕੂਲਾਂ ਨੂੰ 60.72 ਲੱਖ ਜਾਰੀ ਕੀਤੇ ਗਏ ਹਨ।
ਸਿੱਖਿਆ ਸਕੱਤਰ ਨੇ ਦੱਸਿਆ ਕਿ ਗਰਾਂਟ ਦੀ ਰਾਸ਼ੀ ਨਾਲ ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਸਕੂਲ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਪ੍ਰੀ-ਪ੍ਰਾਇਮਰੀ ਕਮਰੇ ਦੇ ਅੰਦਰ ਫਰਸ਼ ਲਈ ਹਰਾ ਮੈਟ, ਫ਼ਸਟ-ਏਡ ਕਾਰਨਰ ਲਈ ਕਿੱਟ ਦੇ ਨਾਲ ਵਧੀਆ ਗੁਣਵੱਤਾ ਵਾਲਾ ਕੰਬਲ, ਫੋਮ ਵਾਲਾ ਗੱਦਾ, ਵਾਟਰ ਪਰੂਫ਼ ਕਵਰ, ਦੋ ਚਾਦਰਾਂ ਅਤੇ ਸਿਰਹਾਣਾ ਦੀ ਖ਼ਰੀਦ ਕੀਤੀ ਜਾਵੇਗੀ। ਇਸਦੇ ਨਾਲ ਹੀ ਸਟੇਨਲੈੱਸ ਸਟੀਲ ਦਾ ਡਸਟਬਿਨ, ਕੂੜਾ ਸੁੱਟਣ ਵਾਲਾ ਬੈਗ, ਨਹੁੰ ਕੱਟਣ ਲਈ ਨੇਲ ਕਟਰ, ਤੌਲੀਆ ਖ਼ਰੀਦਿਆ ਜਾਵੇਗਾ। ਫਸਟ-ਏਡ ਕਿਟ ਜਿਸ ਵਿੱਚ ਸਬੰਧਤ ਦਵਾਈਆਂ, ਪੱਟੀ ਅਤੇ ਰੂੰ ਦੀ ਖ਼ਰੀਦ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪ੍ਰੀ-ਪ੍ਰਾਇਮਰੀ ਦੇ ਕਮਰਿਆਂ ਦੇ ਦਰਵਾਜ਼ੇ ਅਤੇ ਡੋਰ-ਮੈਟ ਅਤੇ ਸੈਨੇਟਾਈਜ਼ੇਸ਼ਨ ਪ੍ਰਕਿਰਿਆ ਲਈ ਸਟੇਨਲੈਸ ਸਟੀਲ ਦਾ ਅਡਜਸਟੇਬਲ ਪੈਡਲ ਸਟੈਂਡ, ਸੈਨੇਟਾਈਜ਼ਰ, ਸਾਬਣ ਦੀ ਖ਼ਰੀਦ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…