nabaz-e-punjab.com

ਆਜ਼ਾਦੀ ਦਿਵਸ ਸਮਾਗਮ ਤੋਂ ਘਰ ਪਰਤ ਰਹੀ ਅੱਠਵੀਂ ਜਮਾਤ ਦੀ ਵਿਦਿਆਰਥਣ ਨਾਲ ਬਲਾਤਕਾਰ, ਜਾਨ ਤੋਂ ਮਾਰਨ ਦਾ ਯਤਨ

ਮੁਲਜ਼ਮ ਨੇ ਚਿਲਡਰਨ ਟਰੈਫ਼ਿਕ ਪਾਰਕ ਸੈਕਟਰ-23, ਚੰਡੀਗੜ੍ਹ ਵਿੱਚ ਦਿੱਤਾ ਸ਼ਰਮਨਾਕ ਕਾਰੇ ਨੂੰ ਅੰਜਾਮ

ਪੀੜਤ ਵਿਦਿਆਰਥਣ ਦੇ ਮਾਪਿਆਂ ਨੇ 100 ਨੰਬਰ ’ਤੇ ਯੂਟੀ ਪੁਲੀਸ ਕੰਟਰੋਲ ਰੂਮ ’ਤੇ ਦਿੱਤੀ ਘਟਨਾ ਬਾਰੇ ਸੂਚਨਾ, ਪੁਲੀਸ ਵੱਲੋਂ ਜਾਂਚ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 15 ਅਗਸਤ:
ਚੰਡੀਗੜ੍ਹ ਵਿੱਚ ਹਰਿਆਣਾ ਦੇ ਇੱਕ ਸੀਨੀਅਰ ਭਾਜਪਾ ਆਗੂ ਦੇ ਬੇਟੇ ਵੱਲੋਂ ਇੱਕ ਆਈਏਐਸ ਦੀ ਬੇਟੀ ਨਾਲ ਕਥਿਤ ਛੇੜਛਾੜ ਦਾ ਮਾਮਲਾ ਅਜੇ ਚੰਗੀ ਤਰ੍ਹਾਂ ਠੰਢਾ ਵੀ ਨਹੀਂ ਹੋਇਆ ਸੀ ਕਿ ਅੱਜ ਚੰਡੀਗੜ੍ਹ ਦੇ ਪਰੇਡ ਗਰਾਉਂਡ ਵਿੱਚ ਆਜ਼ਾਦੀ ਦਿਵਸ ਦੇ ਸਮਾਗਮ ਤੋਂ ਵਾਪਸ ਆਪਣੇ ਘਰ ਪਰਤ ਰਹੀ ਅੱਠਵੀਂ ਜਮਾਤ ਦੀ ਵਿਦਿਆਰਥਣ ਨਾਲ ਸੈਕਟਰ-23 ਦੇ ਨਾਲੇ ਦੇ ਨੇੜੇ ਚਿਲਡਰਨ ਟਰੈਫ਼ਿਕ ਪਾਰਕ ਵਿੱਚ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦੇਣ ਦੀ ਸੂਚਨਾ ਮਿਲੀ ਹੈ। ਪੀੜਤ ਲੜਕੀ ਦੀ ਉਮਰ ਕਰੀਬ 11 ਸਾਲ ਦੱਸੀ ਜਰਾ ਰਹੀ ਹੈ। ਇਹ ਪਾਰਕ ਤੇ ਸਮੁੱਚਾ ਇਲਾਕਾ ਲਗਭਗ ਕਾਫੀ ਸੁੰਨ ਸਾਨ ਵਰਗਾ ਹੀ ਰਹਿੰਦਾ ਹੈ। ਜਿਸ ਕਾਰਨ ਅਰੋਪੀ ਆਜ਼ਾਦੀ ਦਿਹਾੜੇ ਵਾਲੇ ਦਿਨ ਇਸ ਸ਼ਰਮਨਾਕ ਨੂੰ ਅੰਜਾਮ ਦੇਣ ਮਗਰੋਂ ਬੜੀ ਆਸਾਨੀ ਨਾਲ ਫਰਾਰ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਨੇ ਇਸ ਵਿਦਿਆਰਥਣ ਨਾਲ ਬਲਾਤਕਾਰ ਕਰਨ ਤੋਂ ਬਾਅਦ ਆਪਣਾ ਜੁਰਮ ਛੁਪਾਉਣ ਦੀ ਨੀਅਤ ਨਾਲ ਪੀੜਤ ਵਿਦਿਆਰਥਣ ਨੂੰ ਜਾਨ ਤੋਂ ਮਾਰਨ ਦਾ ਯਤਨ ਵੀ ਕੀਤਾ ਗਿਆ ਹੈ। ਉਧਰ, ਸੂਚਨਾ ਮਿਲਦੇ ਹੀ ਚੰਡੀਗੜ੍ਹ ਪੁਲੀਸ ਦੇ ਐਸਐਸਪੀ ਈਸ਼ ਸਿੰਗਲ, ਡੀਐਸਪੀ ਰਾਮ ਗੋਪਾਲ ਅਤੇ ਹੋਰਨਾਂ ਅਧਿਕਾਰੀ ਨੇ ਘਟਨਾ ਸਥਾਨ ਦਾ ਦੌਰਾ ਕਰਕੇ ਹਾਲਾਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਮੀਡੀਆ ਨੂੰ ਦੱਸਿਆ ਕਿ ਪੀੜਤ ਲੜਕੀ ਦਾ ਸਰਕਾਰੀ ਮੈਡੀਕਲ ਕਾਲਜ ਤੇ ਜਨਰਲ ਹਸਪਤਾਲ ਸੈਕਟਰ 16 ਵਿੱਚ ਮੈਡੀਕਲ ਕਰਵਾਇਆ ਗਿਆ ਅਤੇ ਪੀੜਤ ਵਿਦਿਆਰਥਣ ਤੋਂ ਪੁੱਛਗਿੱਛ ਦੌਰਾਨ ਕਾਫੀ ਜਾਣਕਾਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਦੀ ਵੱਖ ਵੱਖ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਸੂਤਰਾਂ ਦੀ ਜਾਣਕਾਰੀ ਅਨੁਸਾਰ ਇਸ ਘਟਨਾ ਨੂੰ ਅੱਜ ਸਵੇਰੇ 11 ਤੋਂ 12 ਵਜੇ ਦੇ ਦਰਮਿਆਨ ਦਿੱਤਾ ਗਿਆ ਜਾਪਦਾ ਹੈ। ਪੀੜਤ ਵਿਦਿਆਰਥਣ ਨੇ ਆਪਣੇ ਘਰ ਜਾਣ ਲਈ ਇਹ ਸ਼ਾਟਕੱਟ ਰਸਤਾ ਲਿਆ ਸੀ। ਘਟਨਾ ਤੋਂ ਬਾਅਦ ਪੀੜਤ ਲੜਕੀ ਕਿਸੇ ਤਰੀਕੇ ਆਪਣੇ ਘਰ ਪਹੁੰਚੀ ਅਤੇ ਆਪਣੇ ਮਾਪਿਆਂ ਨੂੰ ਸਾਰੀ ਗੱਲ ਦੱਸੀ। ਪੀੜਤ ਚੰਡੀਗੜ੍ਹ ਦੇ ਸੈਕਟਰ 24 ਵਿੱਚ ਰਹਿੰਦੀ ਹੈ। ਬੇਟੀ ਦੀ ਪੀੜਾਂ ਸੁਣ ਕੇ ਪਰਿਵਾਰ ਨੇ 100 ਨੰਬਰ ’ਤੇ ਯੂਟੀ ਪੁਲੀਸ ਕੰਟਰੋਲ ਰੂਮ ਨਾਲ ਸੰਪਰਕ ਕਰਕੇ ਸਮੁੱਚੇ ਘਟਨਾਕ੍ਰਮ ਤੋਂ ਜਾਣੂ ਕਰਵਾਇਆ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…