nabaz-e-punjab.com

ਜ਼ਿਲ੍ਹਾ ਤਰਨ ਤਾਰਨ ਦੇ ਬਲਾਕ ਗੰਡੀਵਿੰਡ ਦਾ ਬੀਡੀਪੀਓ ਰਸਾਲ ਸਿੰਘ ਨੌਕਰੀ ਤੋਂ ਬਰਖ਼ਾਸਤ

50 ਲੱਖ ਰੁਪਏ ਦੀਆਂ ਗਰਾਂਟਾਂ ਨੂੰ ਖੁਰਦ ਬੁਰਦ ਕਰਨ ਦਾ ਗੰਭੀਰ ਦੋਸ਼, ਐਸਐਸਪੀ ਨੂੰ ਪੁਲੀਸ ਕੇਸ ਦਰਜ ਕਰਨ ਦੀ ਸਿਫਾਰਸ਼

ਪੰਚਾਇਤੀ ਰਾਜ ਵਿਭਾਗ ਪੰਜਾਬ, ਪੰਚਾਇਤਾਂ ਦੇ ਹੱਕਾਂ ਵਿਰੁੱਧ ਕੰਮ ਕਰਨ ਵਾਲਿਆਂ ਵਿਰੁੱਧ ਕਰੇਗਾ ਸਖ਼ਤ ਕਾਰਵਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਚੰਡੀਗੜ੍ਹ, 17 ਸਤੰਬਰ:
ਜ਼ਿਲ੍ਹਾ ਤਰਨ ਤਾਰਨ ਦੇ ਬਲਾਕ ਗੰਡੀਵਿੰਡ ਦੇ ਬਲਾਕ ਤੇ ਵਿਕਾਸ ਪੰਚਾਇਤ ਅਫ਼ਸਰ (ਬੀਡੀਪੀਓ) ਰਸਾਲ ਸਿੰਘ 50 ਲੱਖ ਦੀਆਂ ਗਰਾਂਟ ਨੂੰ ਖੁਰਦ ਬੁਰਦ ਕਰਨ ਦੇ ਗੰਭੀਰ ਦੋਸ਼ ਵਿੱਚ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਨੌਕਰੀ ਤੋਂ ਬਰਖ਼ਾਸਤ (ਡਿਸਮਿਸ) ਕਰਕੇ ਐਸਐਸਪੀ ਤਰਨ ਤਾਰਨ ਨੂੰ ਐਫ.ਆਈ.ਆਰ ਦਰਜ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਲਈ ਕਿਹਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਸਕੱਤਰ ਸ੍ਰੀ ਅਨੁਰਾਗ ਵਰਮਾ ਨੇ ਮੁਹਾਲੀ ਸਥਿਤ ਆਪਣੇ ਦਫਤਰ ਵਿਖੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀ.ਡੀ.ਪੀ.ਓ ਨੂੰ ਚਾਰਜਸ਼ੀਟ ਕਰਕੇ ਪੜਤਾਲ ਕਰਵਾਈ ਗਈ ਸੀ। ਪੜਤਾਲ ਵਿੱਚ ਪਾਇਆ ਗਿਆ ਕਿ ਬੀਡੀਪੀਓ ਵੱਲੋਂ ਨਲਕੇ ਲਗਾਉਣ ਲਈ ਨਾ ਤਾਂ ਟੈਂਡਰ ਕਾਲ ਕੀਤੇ ਗਏ ਅਤੇ ਨਾ ਹੀ ਕੋਈ ਵਰਕ ਆਡਰ ਜਾਰੀ ਕੀਤਾ ਗਿਆ ਅਤੇ ਇੱਥੋ ਤੱਕ ਕਿ ਕੋਈ ਐਗਰੀਮੈਂਟ ਸਾਈਨ ਵੀ ਨਹੀ ਕੀਤਾ ਗਿਆ ਅਤੇ ਨਾ ਹੀ ਬਿਲ ਦਾ ਐਮਬੀ ਵਿੱਚ ਇੰਦਰਾਜ ਕੀਤਾ ਗਿਆ। ਪੜਤਾਲੀਆਂ ਅਫ਼ਸਰ ਵੱਲੋਂ 48.37 ਲੱਖ ਰੁਪਏ ਦੇ ਗਬਨ ਦਾ ਦੋਸ਼ ਸਿੱਧ ਕੀਤਾ ਗਿਆ।
ਸ੍ਰੀ ਵਰਮਾ ਨੇ ਦੱਸਿਆ ਕਿ ਇਸੇ ਤਰ੍ਹਾਂ ਬਲਾਕ ਦੇ ਪਿੰਡਾਂ ਵਿੱਚ ਲਗਭਗ 14.50 ਲੱਖ ਰੁਪਏ ਦੀਆਂ ਸੋਲਰ ਲਾਈਟਾਂ ਲਗਵਾਈਆਂ ਗਈਆਂ। ਪੜਤਾਲ ਕਰਕੇ ਸਿੱਟਾ ਕੱਢਿਆ ਗਿਆ ਕਿ ਬੀਡੀਪੀਓ ਵੱਲੋਂ ਕੋਈ ਪ੍ਰੋਪਰ ਪ੍ਰੋਸੀਜ਼ਰ ਨਹੀ ਅਪਣਾਇਆ ਗਿਆ ਅਤੇ ਨਾ ਹੀ ਐਮਬੀ ਵਿੱਚ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਬੀਡੀਪੀਓ ਵੱਲੋਂ ਪਾਖਾਨਿਆਂ ਦੀ ਉਸਾਰੀ ਦੇ ਕੰਮਾਂ ਵਿਚ ਮੁਖਤਿਆਰ ਸਿੰਘ ਨਾਂ ਦੇ ਵਿਆਕਤੀ ਨਾਲ ਮਿਲੀ ਭੁਗਤ ਕਰਕੇ ਗਰਾਂਟ ਵਿੱਚ 14,06,500 ਰੁਪਏ ਦੀ ਹੇਰਾਫੇਰੀ ਕੀਤੀ ਗਈ। ਪੜਤਾਲੀਆ ਅਫ਼ਸਰ ਵੱਲੋਂ ਕੀਤੀ ਰਿਪੋਰਟ ਮੁਤਾਬਕ ਇਸ ਕੰਮ ਵਿੱਚ ਵੀ ਬੀਡੀਪੀਓ ਵੱਲੋਂ ਕੋਈ ਵੀ ਪ੍ਰੋਪਰ ਪ੍ਰੋਸੀਜ਼ਰ ਨਹੀਂ ਅਪਣਾਇਆ ਗਿਆ ਅਤੇ ਨਾ ਹੀ ਕੋਈ ਬਿਲ ਪੇਸ਼ ਕੀਤਾ ਗਿਆ। ਪੜਤਾਲੀਆਂ ਅਫ਼ਸਰ ਨੇ ਅਧਿਕਾਰੀ ’ਤੇ ਗਬਨ ਦੇ ਦੋਸ਼ ਸਾਬਤ ਕੀਤੇ। ਸ੍ਰੀ ਵਰਮਾ ਨੇ ਦੱਸਿਆ ਕਿ ਪੰਚਾਇਤੀ ਰਾਜ ਵਿਭਾਗ ਪੰਚਾਇਤਾਂ ਦੇ ਹੱਕਾਂ ਵਿਰੁੱਧ ਕੰਮ ਕਰਨ ਵਾਲਿਆਂ ਵਿਰੱੁਧ ਸਖ਼ਤ ਕਾਰਵਾਈ ਕਰਨ ਲਈ ਵਚਨਬੱਧ ਹੈ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…