Balongi School

ਤਰਕਸ਼ੀਲ ਕਾਰਕੁਨ ਪਹੁੰਚੇ ਬਲੌਂਗੀ ਸਕੂਲ, ਲਾਇਬ੍ਰੇਰੀ ਦੀ ਵਰਤੋਂ ਤੇ ਚੇਤਨਾ ਪ੍ਰੀਖਿਆ ਲਈ ਪ੍ਰੇਰਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਮਈ:
ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਮੋਹਾਲੀ ਵੱਲੋਂ ਵਿਦਿਆਰਥੀਆਂ ਅੰਦਰ ਵਿਗਿਆਨਕ ਚੇਤਨਾ ਵਿਕਸਤ ਕਰਨ ਹਿੱਤ ਸਰਕਾਰੀ ਹਾਈ ਸਕੂਲ ਬਲੌਂਗੀ ਵਿਖੇ ਸਵੇਰ ਦੀ ਸਭਾ ਮੌਕੇ ਸੰਬੋਧਨ ਕੀਤਾ ਗਿਆ। ਇਸ ਮੌਕੇ ਤਰਕਸ਼ੀਲ ਸੋਸਾਇਟੀ ਦੇ ਸੂਬਾ ਆਗੂ ਜਸਵੰਤ ਸਿੰਘ ਮੁਹਾਲੀ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਅੰਧ-ਵਿਸ਼ਵਾਸ਼ਾਂ, ਵਹਿਮਾਂ ਭਰਮਾ, ਲਾਈਲਗਤਾ ਤੇ ਰੂੜੀਵਾਦੀ ਵਿਚਾਰਾਂ ਦੇ ਹਨੇਰੇ ’ਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਵਿੱਚ ਆਉਣ ਦਾ ਸੁਨੇਹਾ ਦਿੱਤਾ।
ਉਨ੍ਹਾਂ ਕਿਹਾ ਕਿ ਵਿਗਿਆਨਕ ਚੇਤਨਾ ਨੂੰ ਵਿਦਿਆਰਥੀਆਂ ਅੰਦਰ ਲੈਕੇ ਜਾਣ ਲਈ ਤਰਕਸ਼ੀਲ ਸੋਸਾਇਟੀ ਵਲੋਂ ਜੁਲਾਈ ਮਹੀਨੇ ਚੌਥੀ ਚੇਤਨਾ ਪਰਖ ਪ੍ਰੀਖਿਆ ਕਰਵਾਈ ਜਾ ਰਹੀ ਹੈ। ਚੇਤਨਾ ਪ੍ਰੀਖਿਆ ਦੇ ਰਾਹੀਂ ਵਿਦਿਆਰਥੀਆਂ ਨੂੰ ਸੂਰਜ ਗ੍ਰਹਿਣ, ਚੰਦ ਗ੍ਰਹਿ, ਬਿਜਲੀ ਚਮਕਣਾ, ਬੱਦਲਾਂ ਦਾ ਗਰਜਣਾ, ਭੂਚਾਲ, ਗ੍ਰਹਿਆਂ ਦੀ ਚਾਲ, ਬ੍ਰਹਿਮੰਡ ,ਸੂਰਜ ਪਰਿਵਾਰ ਤੇ ਧਰਤੀ ਤੇ ਵਾਪਰਦੇ ਵਰਤਾਰਿਆਂ ਪ੍ਰਤੀ ਸਹੀ ਜਾਣਕਾਰੀ ਪ੍ਰਾਪਤ ਹੋਵੇਗੀ। ਜਿਸ ਨਾਲ ਉਹ ਭਵਿੱਖ ਵਿੱਚ ਅੰਧਵਿਸਵਾਸ਼ ਤੋਂ ਬਚੇ ਰਹਿਣਗੇ।
ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਤਰਕਸ਼ੀਲ ਲਾਇਬ੍ਰੇਰੀ ਬਲੌਂਗੀ ਹਰ ਰੋਜ ਪਾਠਕਾਂ ਲਈ ਖੁਲਦੀ ਹੈ, ਜਿੱਥੇ ਤਿੰਨ ਹਜਾਰ ਤੋਂ ਵੱਧ ਕਿਤਾਬਾਂ ਹਨ, ਇੱਥੇ ਕੋਈ ਵੀ ਵਿਦਿਆਰਥੀ ਆਕੇ ਇਹਨਾਂ ਕਿਤਾਬਾਂ ਦਾ ਲਾਭ ਲੈ ਸਕਦਾ ਹੈ। ਸਕੂਲ ਦੇ ਮੁੱਖ ਅਧਿਆਪਕਾ ਪਰਮਜੀਤ ਕੌਰ ਨੇ ਵਿਦਿਆਰਥੀਆਂ ਨੂੰ ਬੜੇ ਪਿਆਰ ਤੇ ਵਿਲੱਖਣ ਅੰਦਾਜ਼ ਵਿੱਚ ਵਿਗਿਆਨਕ ਵਿਚਾਰ ਅਪਨਾਉਣ ਦਾ ਸੁਨੇਹਾ ਦਿੱਤਾ। ਉਨ੍ਹਾਂ ਵਿਗਿਆਨਕ ਵਿਚਾਰ ਲੈ ਕੇ ਵਿਦਿਆਰਥੀਆਂ ਦੇ ਸਨਮੁੱਖ ਹੋਣ ਲਈ ਤਰਕਸ਼ੀਲ ਟੀਮ ਦਾ ਧੰਨਵਾਦ ਵੀ ਕੀਤਾ। ਪ੍ਰੋਗਰਾਮ ਦੀ ਸਫਲਤਾ ਲਈ ਤਰਕਸ਼ੀਲ ਸਮਸ਼ੇਰ ਚੋਟੀਆਂ ਅਤੇ ਮੈਡਮ ਨੇਹਾ ਵੱਲੋਂ ਵੀ ਵਿਸੇਸ਼ ਯੋਗਦਾਨ ਪਾਇਆ ਗਿਆ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…