
ਰਾਮਲੀਲਾ ਵਿੱਚ ਫੂਕੀ ਰਾਵਣ ਦੀ ਸੋਨੇ ਦੀ ਲੰਕਾਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਕਤੂਬਰ:
ਸ੍ਰੀ ਰਾਮਲੀਲਾ ਅਤੇ ਦਸਹਿਰਾ ਕਮੇਟੀ ਫੇਜ਼-1 ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ। ਇਸ ਮੌਕੇ ਸ੍ਰੀ ਹਨੂੰਮਾਨ ਵੱਲੋਂ ਰਾਵਣ ਦੀ ਸੋਨੇ ਦੀ ਲੰਕਾਂ ਨੂੰ ਫੂਕਣ ਦਾ ਸਫਲ ਮੰਚਨ ਕੀਤਾ ਗਿਆ। ਦਸਹਿਰਾ ਕਮੇਟੀ ਦੇ ਪ੍ਰੈਸ ਸਕੱਤਰ ਪ੍ਰਿੰਸ ਮਿਸ਼ਰਾ ਨੇ ਦੱਸਿਆ ਕਿ ਹਨੂੰਮਾਨ ਵੱਲੋਂ ਰਾਵਣ ਦਾ ਹੰਕਾਰ ਤੋੜਨ ਲਈ ਉਸ ਦੀ ਲੰਕਾ ਫੂਕੀ ਸੀ। ਜਿਸ ਦਾ ਸਫਲ ਮੰਚਨ ਮੌਕੇ ਪੂਰਾ ਪੰਡਾਲ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਪ੍ਰੈਸ ਸਕੱਤਰ ਪ੍ਰਿੰਸ ਮਿਸ਼ਰਾ ਨੇ ਦੱਸਿਆ ਕਿ ਕਮੇਟੀ ਦੇ ਪ੍ਰਧਾਨ ਆਸ਼ੂ ਸੂਦ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਰਾਮਲੀਲਾ ਵਿੱਚ ਰਾਵਨ ਦੀ ਭੂਮਿਕਾ ਕਮਲ ਸ਼ਰਮਾ ਅਤੇ ਹਨੂੰਮਾਨ ਦੀ ਗੌਰਵ ਕੁਮਾਰ ਵੱਲੋਂ ਸਫਲਤਾ ਪੂਰਵਕ ਨਿਭਾਈ ਗਈ।