Share on Facebook Share on Twitter Share on Google+ Share on Pinterest Share on Linkedin ਦੇਸ਼ ਪਹਿਲੇ ਰੱਖਿਆ ਮੰਤਰੀ ਦੀਆਂ ਜੀਵਨ ਪ੍ਰਾਪਤੀਆਂ ਸਮਾਰੋਹ ਦੀ ਸਫ਼ਲਤਾ ਲਈ ਰਵੀਇੰਦਰ ਦੁੱਮਣਾ ਵੱਲੋਂ ਲੋਕਾਂ ਦਾ ਧੰਨਵਾਦ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 1 ਅਗਸਤ: ਬੀਤੇ ਰੋਜ਼ ਸਥਾਨਕ ਸ਼ਹਿਰ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੇਸ਼ ਦੇ ਪਹਿਲੇ ਰੱਖਿਆ ਮੰਤਰੀ ਸ.ਬਲਦੇਵ ਸਿੰਘ ਦੁੱਮਣਾ ਦੇ ਜੀਵਨ ਪ੍ਰਾਪਤੀਆਂ ਸਬੰਧੀ ਕਰਵਾਏ ਸਮਾਰੋਹ ਵਿਚ ਸ਼ਾਮਲ ਲੋਕਾਂ ਅਤੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਦਾ ਸਾਬਕਾ ਸਪੀਕਰ ਰਵੀਇੰਦਰ ਸਿੰਘ ਦੁੱਮਣਾ ਵੱਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਅਕਾਲੀ ਦਲ 1920 ਦੇ ਪ੍ਰਧਾਨ ਅਤੇ ਸਾਬਕਾ ਸਪੀਕਰ ਪੰਜਾਬ ਰਵੀਇੰਦਰ ਸਿੰਘ ਦੁੱਮਣਾ ਨੇ ਦੇਸ਼ ਦੇ ਪਹਿਲੇ ਰੱਖਿਆ ਮੰਤਰੀ ਸ.ਬਲਦੇਵ ਸਿੰਘ ਦੁੱਮਣਾ ਨੂੰ ਸਮਰਪਿਤ ਕਰਵਾਏ ਸਮਾਰੋਹ ਵਿਚ ਸ਼ਾਮਲ ਹੋਏ ਵੱਖ ਵੱਖ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ.ਬਲਦੇਵ ਸਿੰਘ ਦੁੱਮਣਾ ਨੇ ਦੇਸ਼ ਨੂੰ ਆਜ਼ਾਦ ਹੋਣ ਤੋਂ ਬਾਅਦ ਵੱਖ ਵੱਖ ਰਿਆਸਤਾਂ ਨੂੰ ਇੱਕਜੁਟ ਕਰਨ ਵਿਚ ਅਹਿਮ ਰੋਲ ਅਦਾ ਕੀਤਾ ਸੀ ਜਿਸ ਕਾਰਨ ਅੱਜ ਵੀ ਉਨ੍ਹਾਂ ਨੂੰ ਲੋਕ ਯਾਦ ਕਰਦੇ ਹਨ। ਉਨ੍ਹਾਂ ਖਾਲਸਾ ਸਕੂਲ ਵਿਚ ਕਰਵਾਏ ਸਮਾਰੋਹ ਵਿਚ ਸ਼ਾਮਲ ਹੋਏ ਅਕਾਲੀ ਦਲ 1920 ਦੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਥ ਅਤੇ ਕੌਂਮ ਨੂੰ ਬਾਦਲਾਂ ਤੋਂ ਮੁਕਤ ਕਰਵਾਉਣ ਲਈ ਹਮਖਿਆਲੀਆਂ ਨਾਲ ਮਿਲ ਕੇ ਐਸਜੀਪੀਸੀ ਚੋਣਾਂ ਲੜੀਆਂ ਜਾਣਗੀਆਂ। ਇਸ ਮੌਕੇ ਅਰਵਿੰਦਰ ਸਿੰਘ ਪੈਂਟਾ, ਪ੍ਰਿੰ ਸਪਿੰਦਰ ਸਿੰਘ, ਹਰਬੰਸ ਸਿੰਘ ਮੰਝਪੁਰ, ਹਰਦੇਵ ਸਿੰਘ ਬਾਜੇਚੱਕ, ਹਰਬੰਸ ਸਿੰਘ ਕੰਧੋਲਾ, ਗੁਰਸੇਵਕ ਸਿੰਘ ਸਿੰਘਪੁਰਾ, ਅਜਮੇਰ ਸਿੰਘ ਕੈਂਥ ਪੀ.ਏ, ਜੋਰਾ ਸਿੰਘ ਚੱਪੜਚਿੜੀ, ਜਥੇ. ਜਸ਼ਮੇਰ ਸਿੰਘ ਚੈੜੀਆਂ, ਸੁਖਵਿੰਦਰ ਸਿੰਘ ਮੁੰਡੀਆਂ, ਦਰਸ਼ਨ ਸਿੰਘ ਕੰਸਾਲਾ, ਸੁਰਿੰਦਰ ਸਿੰਘ ਕਾਦੀਮਾਜਰਾ, ਸਤਨਾਮ ਸਿੰਘ ਹੁਸ਼ਿਆਰਪੁਰ, ਗੁਰਮੀਤ ਸਿੰਘ ਮੀਆਂਪੁਰ, ਜਗਤਾਰ ਸਿੰਘ ਖੇੜਾ, ਜਸਵਿੰਦਰ ਸਿੰਘ ਬੰਗੀਆਂ, ਜਸਪਾਲ ਸਿੰਘ ਢਕੋਰਾਂ ਸਮੇਤ ਅਕਾਲੀ ਦਲ 1920 ਦੇ ਵੱਖ ਵੱਖ ਅਹੁਦੇਦਾਰ ਅਤੇ ਪਾਰਟੀ ਵਰਕਰ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ