Share on Facebook Share on Twitter Share on Google+ Share on Pinterest Share on Linkedin ਰਿਆਤ ਬਾਹਰਾ ਇੰਪਲਾਈਜ਼ ਯੂਨੀਅਨ ਨੇ ਮਜ਼ਦੂਰਾਂ ਨੂੰ ਸਰਕਾਰੀ ਸਕੀਮਾਂ ਬਾਰੇ ਕੀਤਾ ਜਾਗਰੂਕ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 7 ਸਤੰਬਰ: ਰਿਆਤ ਬਾਹਰਾ ਗਰੁੱਪ ਅੰਦਰ ਕੰਮ ਕਰਦੇ ਮਜ਼ਦੂਰਾਂ ਨੂੰ ਜਾਗਰੂਕ ਕਰਨ ਲਈ ਰਿਆਤ ਬਾਹਰਾ ਇੰਪਲਾਈਜ਼ ਯੂਨੀਅਨ ਵੱਲੋਂ ਸਮਾਰੋਹ ਕਰਵਾਇਆ ਗਿਆ। ਰਿਆਤ ਬਾਹਰਾ ਵਿਖੇ ਇੰਪਲਾਈਜ਼ ਯੂਨੀਅਨ ਵੱਲੋਂ ਸਲਾਘਾਯੋਗ ਕਦਮ ਪੁੱਟਦਿਆਂ ਸਕੀਮਾਂ ਤੋਂ ਵਾਂਝੇ ਮਜਦੂਰਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੰਦੇ ਸਰਕਾਰੀ ਸਕੀਮਾਂ ਦਾ ਸਮੇਂ ਸਿਰ ਲਾਹਾ ਲੈਣ ਲਈ ਜਾਣਕਾਰੀ ਦਿੱਤੀ। ਪੰਜਾਬ ਕੰਟ੍ਰੈਕਸ਼ਨ ਵਰਕਰ ਯੂਨੀਅਨ ਵੈਲਫੇਅਰ ਬੋਰਡ ਦੀਆਂ ਕਾਪੀਆਂ ਵੀ ਵੰਡੀਆਂ ਗਈਆਂ ਅਤੇ ਵਰਕਰਾਂ ਨੂੰ ਸਰਕਾਰੀ ਹਦਾਇਤਾਂ, ਪੈਨਸ਼ਨ ਬੀਮਾ ਆਦਿ ਬਾਰੇ ਵਿਸਥਾਰ ਨਾਲ ਜਾਣੂੰ ਕਰਵਾਇਆ ਗਿਆ ਤਾਂ ਜੋ ਉਨ੍ਹਾਂ ਦੇ ਪਰਿਵਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਪੁਖਤਾ ਹੱਲ ਹੋ ਸਕੇ। ਇਸ ਮੌਕੇ ਰਿਆਤ ਬਾਹਰਾ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਦਿਲਬਾਗ ਰਾਏ ਸਮੇਤ ਹੋਰਨਾਂ ਅਹੁਦੇਦਾਰਾਂ ਨੇ ਸਰਕਾਰੀ ਸਕੀਮਾਂ ਦੀਆਂ ਕਾਪੀਆਂ ਬਣਾਕੇ ਦਿੱਤੀਆਂ ਅਤੇ ਬਾਕੀ ਰਹਿੰਦੇ ਮਜਦੂਰਾਂ ਨੂੰ ਜਲਦ ਕਾਪੀਆਂ ਬਣਾਕੇ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਬਲਜਿੰਦਰ ਸਿੰਘ, ਤਰਲੋਚਨ ਸਿੰਘ, ਸੁਖਮਿੰਦਰ ਸਿੰਘ, ਪ੍ਰਧਾਨ ਇਸਤਰੀ ਵਿੰਗ ਦਿਲਰਾਜ ਕੌਰ, ਸਰਬਜੀਤ ਕੌਰ, ਚਰਨਜੀਤ ਸਿੰਘ ਆਦਿ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ