ਰਿਆਤ ਬਾਹਰਾ ਇੰਪਲਾਈਜ਼ ਯੂਨੀਅਨ ਨੇ ਮਜਦੂਰਾਂ ਨੂੰ ਸਰਕਾਰੀ ਸਕੀਮਾਂ ਬਾਰੇ ਜਾਣੂੰ ਕਰਵਾਇਆ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 5 ਸਤੰਬਰ:
ਰਿਆਤ ਬਾਹਰਾ ਗਰੁੱਪ ਅੰਦਰ ਕੰਮ ਕਰਦੇ ਮਜਦੂਰਾਂ ਨੂੰ ਜਾਗਰੂਕ ਕਰਨ ਲਈ ਰਿਆਤ ਬਾਹਰਾ ਇੰਪਲਾਈਜ਼ ਯੂਨੀਅਨ ਵੱਲੋਂ ਸਮਾਰੋਹ ਕਰਵਾਇਆ ਗਿਆ। ਰਿਆਤ ਬਾਹਰਾ ਵਿਖੇ ਇੰਪਲਾਈਜ਼ ਯੂਨੀਅਨ ਵੱਲੋਂ ਸਲਾਘਾਯੋਗ ਕਦਮ ਪੁੱਟਦਿਆਂ ਸਕੀਮਾਂ ਤੋਂ ਵਾਂਝੇ ਮਜਦੂਰਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੰਦੇ ਸਰਕਾਰੀ ਸਕੀਮਾਂ ਦਾ ਸਮੇਂ ਸਿਰ ਲਾਹਾ ਲੈਣ ਲਈ ਜਾਣਕਾਰੀ ਦਿੱਤੀ। ਪੰਜਾਬ ਕੰਟ੍ਰੈਕਸ਼ਨ ਵਰਕਰ ਯੂਨੀਅਨ ਵੈਲਫੇਅਰ ਬੋਰਡ ਦੀਆਂ ਕਾਪੀਆਂ ਵੀ ਵੰਡੀਆਂ ਗਈਆਂ ਅਤੇ ਵਰਕਰਾਂ ਨੂੰ ਸਰਕਾਰੀ ਹਦਾਇਤਾਂ, ਪੈਨਸ਼ਨ ਬੀਮਾ ਆਦਿ ਬਾਰੇ ਵਿਸਥਾਰ ਨਾਲ ਜਾਣੂੰ ਕਰਵਾਇਆ ਗਿਆ ਤਾਂ ਜੋ ਉਨ੍ਹਾਂ ਦੇ ਪਰਿਵਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਪੁਖਤਾ ਹੱਲ ਹੋ ਸਕੇ। ਇਸ ਮੌਕੇ ਰਿਆਤ ਬਾਹਰਾ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਦਿਲਬਾਗ ਰਾਏ ਸਮੇਤ ਹੋਰਨਾਂ ਅਹੁਦੇਦਾਰਾਂ ਨੇ ਸਰਕਾਰੀ ਸਕੀਮਾਂ ਦੀਆਂ ਕਾਪੀਆਂ ਬਣਾਕੇ ਦਿੱਤੀਆਂ ਅਤੇ ਬਾਕੀ ਰਹਿੰਦੇ ਮਜਦੂਰਾਂ ਨੂੰ ਜਲਦ ਕਾਪੀਆਂ ਬਣਾਕੇ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਬਲਜਿੰਦਰ ਸਿੰਘ, ਤਰਲੋਚਨ ਸਿੰਘ, ਸੁਖਮਿੰਦਰ ਸਿੰਘ, ਪ੍ਰਧਾਨ ਇਸਤਰੀ ਵਿੰਗ ਦਿਲਰਾਜ ਕੌਰ, ਸਰਬਜੀਤ ਕੌਰ, ਚਰਨਜੀਤ ਸਿੰਘ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…