nabaz-e-punjab.com

ਰਿਆਤ ਐਂਡ ਬਾਹਰਾ ਵੱਲੋਂ ਐਮਬੀਏ ਦਾ ਨਵਾਂ ਸਿਲੇਬਸ ਸ਼ੁਰੂ ਕਰਨ ਲਈ ਆਈਸੀਆਈਸੀਆਈ ਨਾਲ ਸਮਝੌਤਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 15 ਜੂਨ:
ਰਿਆਤ ਬਾਹਰਾ ਯੂਨੀਵਰਸਿਟੀ (ਆਰਬੀਯੂ) ਹੁਣ ਬੈਕਿੰਗ ਐਂਡ ਐਨਾਲਿਟਿਕਸ ਨਾਂ ਦਾ ਇਕ ਨਵਾਂ ਉਦਯੋਗ ਅਧਾਰਿਤ ਐਮਬੀਏ ਸਿਲੇਬਸ ਸ਼ੁਰੂ ਕਰਨ ਦਾ ਜਾ ਰਿਹਾ ਹੈ। ਆਰਬੀਯੂ ਨੇ ਇਸ ਸਿਲਸਿਲੇ ਵਿਚ ਅੱਜ ਇੱਥੇ ਆਈ.ਸੀ.ਆਈ.ਸੀ.ਆਈ. ਡਾਈਰੈਕਟ ਸੈਂਟਰ ਫਾਰ ਫਾਈਨੇਂਸ਼ਿਅਲ ਲਰਨਿੰਗ ਦੇ ਨਾਲ ਸਮਝੌਤਾ ਕੀਤਾ। ਆਈ.ਸੀ.ਆਈ. ਡਾਈਰੈਕਟ ਸੈਂਟਰ ਫਾਰ ਫਾਈਨੇਸ਼ਿਅਲ ਲਰਨਿੰਗ ਦੇ ਕੌਮੀ ਇੰਚਾਰਜ਼ ਨੀਰਜ਼ ਜੋਸ਼ੀ ਅਤੇ ਰਿਆਤ ਬਾਹਰਾ ਗਰੁੱਪ ਆਫ ਇੰਸਟੀਚਿਉਸ਼ਨ ਦੇ ਚੇਅਰਮੈਨ ਅਤੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਇਸ ਨਾਲ ਸਬੰਧਤ ਐਮਓਯੂ ’ਤੇ ਦਸਤਖੱਤ ਕੀਤੇ। ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਆਰਬੀਯੂ ਵਿਚ ‘ਐਮਬੀਏ’ ਇਨ ਬੈਕਿੰਗ ਐਂਡ ਫਾਈਨੇਸ਼ਿਅਲ ਐਨਾਲਿਟਿਕਸ ਦਾ ਕੋਰਸ ਖੇਤਰ ਵਿਚ ਆਪਣੀ ਤਰ੍ਹਾਂ ਦਾ ਪਹਿਲਾ ਪਾਠਕ੍ਰਮ ਹੋਵੇਗਾ। ਇਹ ਉਦਯੋਗ ਕੇਂਦਰਿਤ ਇਕ ਪ੍ਰੀਖਿਅਣ ਅਧਾਰਿਤ ਪ੍ਰੋਗਰਾਮ ਹੈ, ਜੋ ਤੇਜੀ ਨਾਲ ਵੱਧਦੇ ਭਾਰਤੀ ਬੈਕਿੰਗ ਅਤੇ ਫਾਈਨਿਸ਼ਿਅਲ ਸਰਵਸਿਜ ਖੇਤਰ ਦੀ ਜਰੂਰਤਾਂ ਨੂੰ ਧਿਆਨ ਵਿਚ ਰੱਖਕੇ ਤਿਆਰ ਕੀਤਾ ਗਿਆ ਹੈ। ਨਵੇਂ ਉਤਪਾਦਾਂ, ਪ੍ਰਕਿਰਿਆਵਾਂ ਅਤੇ ਤਕਨੀਕਾਂ ਦੀ ਵੱਧਦੀ ਮੰਗ ਦੇ ਮੱਦੇਨਜ਼ਰ ਬੈਕਿੰਗ ਅਤੇ ਫਾਈਨੇਸ਼ਿਅਲ ਖੇਤਰ ਵਿਚ ਆਪਣਾ ਕਰਿਅਰ ਦੇਖ ਰਹੇ ਵਿਦਿਆਰਥੀਆਂ ਨੂੰ ਨਵੇਂ ਦੌਰ ਦੇ ਗੁਰ ਸਿਖਾਉਣ ਦੇ ਲਈ ਪ੍ਰੋਗਰਾਮ ਕਾਫੀ ਅਹਿਮ ਸਾਬਿਤ ਹੋਵੇਗਾ। ਇਸ ਮੌਕੇ ’ਤੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਸਿੰਘ ਨੇ ਕਿਹਾ ਕਿ ਨਵਾਂ ਪ੍ਰੋਗਰਾਮ ਵਿਵਹਾਰਿਕ ਹੋਵੇਗਾ ਅਤੇ ਆਈਸੀਐਫਐਲ ਦੇ ਮਾਹਿਰ ਵਿਦਿਆਰਥੀਆਂ ਨੂੰ ਸਟਾਕਸ, ਫਾਈਨਿਸ਼ਅਲ ਪਲਾਨਿੰਗ, ਫਾਈਂਨੇਸ਼ਿਅਲ ਮਾਡਲਿੰਗ ਆਦਿ ਦੇ ਗੁਰ ਪ੍ਰਦਾਨ ਕਰਣਗੇਂ। ਉਥੇ ਹੀ ਡਾ. ਰਾਜ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਵਿਚ ਸੈਂਟਰ ਫਾਰ ਐਕਸੀਲੈਂਸ ਐਂਡ ਫਾਈਨੇਸ਼ਿਅਲ ਐਜੂਕੇਸ਼ਨ ਸ਼ੁਰੂ ਕਰਨ ਦੇ ਲਈ ਇਕ ਹੋਰ ਐਮਓਯੂ ’ਤੇ ਵੀ ਦਸਤਖੱਤ ਕੀਤੇ ਗਏ ਹਨ। ਇਸਦੇ ਜਰੀਏ ਯੂਨੀਵਰਸਿਟੀ ਤੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਕਰਿਅਰ ਦੇ ਬਿਹਤਰੀਨ ਮੌਕੇ ਪ੍ਰਾਪਤ ਹੋਣਗੇਂ। ਐਮਓਯੂ ’ਤੇ ਦਸਤਖੱਤ ਕਰਨ ਦੇ ਲਈ ਆਯੋਜਿਤ ਇਸ ਪ੍ਰੋਗਰਾਮ ਵਿਚ ਐਚਡੀਐਫਸੀ ਬੈਂਕ, ਆਈਸੀਆਈਸੀਆਈ ਬੈਂਕ, ਐਕਸਿਸ ਬੈਂਕ, ਮਹਿੰਦਰਾ ਫਾਈਨੈਂਸ ਟਾਟਾ ਫਾਈਨੈਂਸ ਸਮੇਤ ਆਰਬੀਆਈ ਅਤੇ ਸੇਬੀ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…