Share on Facebook Share on Twitter Share on Google+ Share on Pinterest Share on Linkedin ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ ਲਾਅ ਵਿੱਚ ਮਧਿਅਸਥਾ ਜਾਗਰੂਕਤਾ ਪ੍ਰੋਗਰਾਮ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 22 ਮਾਰਚ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਰਿਆਤ ਬਾਹਰਾ ਯੂਨੀਵਰਸਿਟੀ ਦੇ ਯੂਨੀਵਰਸਿਟੀ ਸਕੂਲ ਆਫ ਲਾਅ ਵਿਚ ਇਕ ਮਧਿਅਸਥਾ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ। ਇਸ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਯੂਨੀਵਰਸਿਟੀ ਸਕੂਲ ਆਫ ਲਾ ਦੇ ਐਨ.ਐਸ.ਐਸ. ਇਕਾਈ ਦੇ ਸਹਿਯੋਗ ਨਾਲ ਕੀਤਾ ਗਿਆ। ਮਕਸਦ ਸੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਫੈਕਲਿਟੀ ਮੈਂਬਰਾਂ ਨੂੰ ਮਧਿਅਸਥਾ ਦੀ ਅਹਿਮਿਅਤ ਦੇ ਬਾਰੇ ਵਿਚ ਜਾਗਰੂਕ ਕਰਨਾ। ਇਸ ਮੌਕੇ ’ਤੇ ਯੂਨੀਵਰਸਿਟੀ ਸਕੂਲ ਆਫ ਲਾ ਦੇ ਡੀਨ ਪ੍ਰੋਫੈਸਰ ਡਾ. ਐਮ.ਐਸ.ਬੈਂਸ ਨੇ ਮਾਣਯੋਗ ਹਾਈਕੋਰਟ ਦੇ ਮਧਿਅਸਥਾ ਅਤੇ ਸਮਾਧਾਨ ਕੇਂਦਰ ਦੇ ਮਾਹਿਰਾਂ ਦਾ ਸੁਆਗਤ ਕੀਤਾ। ਮਾਹਿਰ ਅਧਿਵਕਤਾ ਰੀਟਾ ਕੋਹਲੀ ਨੇ ਜਾਗਰੂਕਤਾ ਸਬੰਧੀ ਮੁੱਖ ਗੱਲਾਂ ਸਾਹਮਣੇ ਰੱਖੀ। ਉਨ੍ਹਾਂ ਕਿਹਾ ਕਿ ਮਧਿਅਸਥਾ ਦੇ ਜਰੀਏ ਕਿਸੇ ਵੀ ਝਗੜੇ ਦਾ ਸਮਾਧਾਨ ਹੋ ਸਕਦਾ ਹੈ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਮਧਿਅਸਥਾ ਦੇ ਜਰੀਏ ਨਿਆਂ ਦਿਲਾਉਣ ਵਿਚ ਕਿਸੇ ਵੀ ਤਰ੍ਹਾਂ ਦੇ ਬੋਝ ਦਾ ਬੋਧ ਨਹੀਂ ਹੁੰਦਾ, ਬਲਕਿ ਇਸ ਨਾਲ ਸਮੇਂ ਦੀ ਬਚਤ ਹੁੰਦੀ ਹੈ ਅਤੇ ਮਾਮਲੇ ਨਾਲ ਜੁੜੀ ਪਾਰਟੀ ਨੂੰ ਕੋਰਟਦੀ ਪ੍ਰਤਿਕ੍ਰਿਆ ਵਿਚ ਮੌਜੂਦ ਰਹਿਣ ਦੀ ਜਰੂਰਤ ਨਹੀਂ ਪੈਂਦੀ। ਇਸ ਦੌਰਾਨ ਮਧਿਅਸਥਾ ਦੇ ਨਮੂਨੇ ਵੀ ਪੇਸ਼ ਕੀਤੇ ਗਏ, ਜਿਸ ਨੂੰ ਹਾਈਕੋਰਟ ਦੇ ਮਧਿਅਸਥ ਐਡਵੋਕੇਟ ਪੁਨੀਤਾ ਸੇਠੀ ਅਤੇ ਐਡਵੋਕੇਟ ਧੀਰਜ਼ ਚਾਵਲਾ ਨੇ ਸਮਝਾਇਆ। ਇਸ ਜਾਗਰੂਕਤਾ ਪ੍ਰੋਗਰਾਮ ਦਾ ਸਫਲਤਾ ਪੁਰਵਕ ਸਮਾਪਨ ਯੂਨੀਵਰਸਿਟੀ ਸਕੂਲ ਆਫ ਲਾ ਦੀ ਅਸਿਸਟੈਂਟ ਪ੍ਰੋਫੈਸਰ ਗੁਰਜੀਤ ਕੌਰ ਦੀ ਦੇਖਰੇਖ ਵਿੱਚ ਹੋਇਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ