ਰਿਆਤ-ਬਾਹਰਾ ਯੂਨੀਵਰਸਿਟੀ ਨੇ ਵੈਲਯੂਐਚਆਰ ਨਾਲ ਕੀਤਾ ਸਮਝੌਤਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 6 ਫਰਵਰੀ:
ਰਿਆਤ ਬਾਹਰਾ ਯੂਨੀਵਰਸਿਟੀ ਨੇ ਵੈਲਯੂਐਚਆਰ ਦੇ ਨਾਲ ਇਕ ਐਮ.ਓ.ਯੂ. ’ਤੇ ਸਾਇਨ ਕੀਤੇ ਹਨ। ਇਸ ਦੇ ਤਹਿਤ ਯੂਨੀਵਰਸਿਟੀ ਦੇ ਮੈਨੇਜਮੈਂਟ ਅਤੇ ਦੂਜੇ ਵਿਭਾਗ ਦੇ ਵਿਦਿਆਰਥੀਆਂ ਦੇ ਲਈ ‘ਅਰਨ ਵਾਈਲ ਲਰਨ’ ਯਾਨੀ ਸਿੱਖਣ ਦੇ ਦੌਰਾਨ ਕਮਾਈ ਦੇ ਲਈ ਮੰਚ ਨੂੰ ਇਜਾਫ਼ਾ ਮਿਲੇਗਾ। ਰਿਆਤ ਬਾਹਰਾ ਯੂਨੀਵਰਸਿਟੀ ਵਿਚ ਇਸ ਮੌਕੇ ‘ਤੇ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਆਰ.ਬੀ.ਯੂ. ਦੇ ਕੁਲਪਤੀ ਡਾ. ਰਾਜ ਸਿੰਘ ਮੌਜੂਦ ਸਨ। ਵੈਲਯੂ ਐਚ ਆਰ ਨੂੰ ਤਕਨੀਕੀ ਉਪਕਰਨਾਂ, ਸਿਸਟਮ ਇੰਪਲੀਮੇਂਟੇਸ਼ਨ ਅਤੇ ਪ੍ਰੋਸੈਸ ਐਗਜੀਕਿਯੂਟਿਵ ਵਿਚ ਮਹਾਰਤ ਹਾਸ਼ਲ ਹੈ ਅਤੇ ਇਹ ਕਈ ਉਦਯੋਗਿਕ ਇਕਾਈਆਂ ਦੇ ਲਈ ਬਿਜਨਸ ਐਗਜੀਕਿਯੂਸ਼ਨ ਪਾਰਟਨਰ ਦੀ ਤਰ੍ਹਾਂ ਕੰਮ ਕਰਦਾ ਹੈ, ਜੋ ਤਕਨੀਕ, ਬਿਜਨਸ ਪ੍ਰੋਸੈਸ ਮੈਨੇਜਮੈਂਟ ਸਰਵਸਿਜ ਅਤੇ ਸੂਝਾਵ ਦੇਣ ਦਾ ਕੰਮ ਵੀ ਕਰਦਾ ਹੈ।
ਤਾਜ਼ਾ ਸਮਝੌਤੇ ਦੇ ਤਹਿਤ ਦੋਵੇਂ ਪਾਸੇ ਤੋਂ ਇਕ ਆਰ ਐਂਡ ਡੀ ਦਾ ਨਿਰਮਾਣ ਕਰਨ ਅਤੇ ਮੁਹਾਲੀ ਸਥਿਤ ਰਿਆਤ ਬਾਹਰਾ ਯੂਨੀਵਰਸਿਟੀ ਵਿੱਚ ਡਾਟਾ ਐਨਲਿਟਿਕਸ ਸੈਂਟਰ ਸ਼ੁਰੂ ਕਰਨ ’ਤੇ ਸਹਿਮਤੀ ਹੋਈ। ਇਸ ਸੈਂਟ ਦਾ ਮੰਤਵ ਵਪਾਰਿਕ ਵਿੱਤੀ ਬਾਜਾਰ ਦੇ ਲਈ ਆਜ਼ੀਵਨ ਕੌਸ਼ਲ ਪ੍ਰਦਾਨ ਕਰਨਾ ਹੈ। ਵਿਦਿਆਰਥੀਆਂ ਨੂੰ ਆਰ ਐਂਡ ਡੀ ਅਤੇ ਡਾਟਾ ਐਨਲਿਟਿਕਸ ਸੈਂਟਰ ਵਪਾਰਿਕ ਨਿਰੀਖਅਕ ਪ੍ਰੋਗਰਾਮ ਦੇ ਤਹਿਤ ਭਰਤੀ ਕੀਤਾ ਜਾਵੇਗਾ, ਜੋ ਕਿ ਸ਼ੁਰੂਆਤੀ ਦੈਰ ਵਿਚ ਫਾਰੇਕਸ ਫਾਉਂਡੇਸ਼ਨ ਆਨਲਾਈਨ ਕੋਰਸ ਕਰਣਗੇ ਫਿਰ ਬਾਅਦ ਵਿਚ ਵਪਾਰ ਨਿਰੀਖਕ ਸਤਰ ਵਿਚ ਸ਼ਾਮਲ ਹੋਣਗੇ। ਇਸ ਸੈਸ਼ਨ ਦੇ ਤਹਿਤ ਵਿਦਿਆਰਥੀਆਂ ਨੂੰ ਸਿੱਧੇ ਬਾਜਾਰ ਦੇ ਵਪਾਰ ਦਾ ਅਨੁਭਵ ਕਰਾਇਆ ਜਾਵੇਗਾ। ਇਸ ਵਿੱਚ ਵੈਲਯੁਐਚਆਰ ਦੇ ਸਾਫਟਵੇਅਰ ਦੀ ਮਦਦ ਲਈ ਜਾਵੇਗੀ। ਇਸ ਵਾਰ ਜਦੋਂ ਵਿਦਿਆਰਥੀ ਟਰੇਨਿੰਗ ਪੂਰੀ ਕਰ ਲੈਣਗੇਂ ਫਿਰ ਉਨ੍ਹਾਂ ਨੂੰ ਵੈਲਯੁਐਚਆਰ ਵੱਲੋਂ ਪ੍ਰਮਾਣ ਪੱਤਰ ਵੀ ਪ੍ਰਦਾਨ ਕੀਤਾ ਜਾਵੇਗਾ। ਰਿਆਤ ਬਾਹਰਾ ਦੇ ਕੁਲਪਤੀ ਡਾ. ਰਾਜ ਸਿੰਘ ਨੇ ਇਸ ਮੌਕੇ ’ਤੇ ਕਿਹਾ ਕਿ ਵੈਲਯੂਐਚਆਰ ਦੇ ਨਾਲ ਇਹ ਇਕ ਕੌਮਾਂਤਰੀ ਪੱਧਰ ਦਾ ਸਹਿਯੋਗ ਹੈ ਅਤੇ ਇਸ ਪ੍ਰੋਗਰਾਮ ਦੇ ਤਹਿਤ ਐਮਬੀਏ ਦੇ ਵਿਦਿਆਰਥੀਆਂ ਨੂੰ ਫਾਰੇਕਸ ਟਰੇਡਿੰਗ ਦਾ ਅਨੁਭਵ ਹਾਸਿਲ ਹੋਵੇਗਾ, ਜੋ ਉਨ੍ਹਾਂ ਨੂੰ ਬਾਜ਼ਾਰ ਨੂੰ ਸਮਝਣ ਵਿਚ ਦਕਸ਼ ਬਣਾਵੇਗਾ। ਯੂਨੀਵਰਸਿਟੀ ਸਕੂਲ ਆਫ ਮੈਨੇਜਮੈਂਟ ਵਿਭਾਗ ਦੇ ਡੀਨ ਡਾ. ਬਲਰਾਮ ਡੋਗਰਾ ਨੇ ਇਸ ਮੌਕੇ ’ਤੇ ਕਿਹਾ ਕਿ ਨਵੇਂ ਸਮਝੌਤੇ ਨਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਬਿਹਤਰ ਮੌਕੇ ਮਿਲਣਗੇ। ਇਸ ਮੌਕੇ ’ਤੇ ਵੈਲਯੁਐਚਆਰ ਦੇ ਮੁੱਖ ਉਤਪਾਦ ਅਧਿਕਾਰੀ ਸੁਧੀਰ ਸਿੰਘ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਮਿਲਕਫੈੱਡ ਤੇ ਮਿਲਕ ਪਲਾਂਟ ਵਰਕਰ ਯੂਨੀਅਨ ਵੱਲੋਂ ਨਿੱਜੀਕਰਨ ਖ਼ਿਲਾਫ਼ ਰੋਸ ਮੁਜ਼ਾਹਰਾ

ਮਿਲਕਫੈੱਡ ਤੇ ਮਿਲਕ ਪਲਾਂਟ ਵਰਕਰ ਯੂਨੀਅਨ ਵੱਲੋਂ ਨਿੱਜੀਕਰਨ ਖ਼ਿਲਾਫ਼ ਰੋਸ ਮੁਜ਼ਾਹਰਾ ਵੇਰਕਾ ਮਿਲਕ ਪਲਾਂਟ ਮੁਹਾਲ…