ਰਿਆਤ ਐਂਡ ਬਾਹਰਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੀਤਾ ਜੈਪੁਰ, ਪੁਸ਼ਕਰ ਤੇ ਅਜਮੇਰ ਦਾ ਵਿਦਿਅਕ ਟੂਰ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 19 ਫਰਵਰੀ:
ਰਿਆਤ ਐਂਡ ਬਾਹਰਾ ਗਰੁੱਪ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵੀ ਪੂਰੀ ਤਰ੍ਹਾਂ ਵਚਨਬਧ ਹੈ। ਇਸੇ ਮੰਤਵ ਦੀ ਪੂਰਤੀ ਲਈ ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਐਜੂਕੇਸ਼ਨ ਐਂਡ ਸੋਸ਼ਲ ਸਾਇੰਸ ਦੇ ਵਿਦਿਆਰਥੀਆਂ ਦਾ ਜੈਪੁਰ, ਪੁਸ਼ਕਰ ਅਤੇ ਅਜਮੇਰ ਵਿੱਚ 5 ਦਿਨਾਂ ਵਿਦਿਅਕ ਦੌਰਾ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਸਕੂਲ ਆਫ਼ ਐਜੂਕੇਸ਼ਨ ਦੀ ਡੀਨ ਡਾ. ਇੰਦੂ ਰਿਹਾਨੀ ਨੇ ਦੱਸਿਆ ਕਿ ਇਸ ਦੌਰੇ ਦੌਰਾਨ ਜੈਪੁਰ ਵਿਖੇ ਜਲਮਹਿਲ,ਜੈਗੜ੍ਹ ਦਾ ਕਿਲਾ, ਦੂਰਦਰਸ਼ਿਤਾ ਦੀ ਸ਼ਾਨਦਾਰ ਮਿਸਾਲ, ਸਿਟੀ ਮਹਿਲੀ, ਖੂਬਸੂਰਤ ਜੰਤਰ ਮੰਤਰ, ਖਗੋਲੀ ਸਮਾਰਕ ਤੋਂ ਇਲਾਵਾ ਹਵਾ ਮਹਿਲ ਵਿਦਿਆਰਥੀਆਂ ਲਈ ਅਕਰਸ਼ਣ ਦਾ ਕੇਂਦਰ ਰਿਹਾ।
ਇਸ ਮੌਕੇ ਵਿਦਿਆਰਥੀਆਂ ਨੂੰ ਅਜਮੇਰ, ਰਾਜਸਥਾਨ ਦੇ ਮਸ਼ਹੂਰ ਸੂਫੀ ਸੰਤ ਹਜਰਤ ਖਵਾਜਾ ਨਿਜ਼ਾਂਮੂਦੀਨ ਚਿਸਤੀ ਦੀ ਦਰਗਾਹ ’ਤੇ ਜਾਣ ਦਾ ਮੌਕਾ ਵੀ ਮਿਲਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਉੱਥੋਂ ਦੇ ਸੱਭਿਆਚਾਰ, ਪਹਿਰਾਵੇ, ਰੀਤੀ ਰਿਵਾਜਾਂ ਅਤੇ ਵਿਚਾਰਾਂ ਆਦਿ ਸਬੰਧੀ ਵੱਖ ਵੱਖ ਪ੍ਰਕਾਰ ਦੀ ਜਾਣਕਾਰੀ ਪ੍ਰਾਪਤ ਕੀਤੀ। ਇਸ ਨਾਲ ਵਿਦਿਆਰਥੀਆਂ ਦੀ ਆਮ ਜਾਣਕਾਰੀ ਵਿੱਚ ਵਾਧਾ ਹੋਇਆ ਅਤੇ ਉਨ੍ਹਾਂ ਨੂੰ ਆਮ ਲੋਕਾਂ ਦੇ ਮੇਲ ਮਿਲਾਪ ਅਤੇ ਵਿਵਹਾਰ ਸਬੰਧੀ ਜਾਨਣ ਦਾ ਵੀ ਅਵਸਰ ਪ੍ਰਾਪਤ ਹੋਇਆ। ਡਾ. ਇੰਦੂ ਰਿਹਾਨੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿਦਿਅਕ ਦੌਰੇ ਭਵਿੱਖ ਵਿੱਚ ਵਿਦਿਆਰਥੀਆਂ ਲਈ ਲਾਹੇਬੰਦ ਸਾਬਤ ਹੋਣਗੇ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…