ਰਿਆਤ-ਬਾਹਰਾ ਯੂਨੀਵਰਸਿਟੀ ਵੱਲੋਂ ਉੱਚ ਸਿੱਖਿਆ ਤੇ ਖੋਜ ਕਾਰਜਾਂ ਲਈ ਆਸਟ੍ਰੇਲੀਆ ਯੂਨੀਵਰਸਿਟੀ ਨਾਲ ਸਮਝੌਤਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 21 ਫਰਵਰੀ:
ਰਿਆਤ-ਬਾਹਰਾ ਯੂਨੀਵਰਸਿਟੀ (ਆਰਬੀਯੂ) ਅਤੇ ਡੈਕਿੰਨ ਯੂਨੀਵਰਸਿਟੀ ਅਸਟ੍ਰੇਲੀਆ ਨੇ ਆਪਸ ਵਿੱਚ ਇਕ ਸਮਝੌਤਾ ਪੱਤਰ ਸਾਈਨ ਕੀਤਾ ਹੈ,ਜਿਸ ਵਿੱਚ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਅਤੇ ਖੋਜ ਦੀ ਸਹੂੁਲਤ ਪ੍ਰਾਪਤ ਹੋਵੇਗੀ। ਇਸ ਸਮਝਤੇ ਤਹਿਤ ਰਿਆਤ-ਬਾਹਰਾ ਯੂਨੀਵਰਸਿਟੀ ਮੈਡੀਕਲ ਅਤੇ ਪੈਰਾਮੈਡੀਕਲ ਹੈਲਥਕੇਅਰ ਖੇਤਰ ਵਿੱਚ ਅੰਡਰਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਐਮ.ਬੀ.ਏ. ਐਮ.ਫਿਲ ਅਤੇ ਪੀ.ਐਚ.ਡੀ. ਪ੍ਰੋਗਰਾਮ ਸ਼ੁਰੂ ਕਰੇਗੀ।
ਇਸ ਮੌਕੇ ਡੈਕਿੰਨ ਯੂਨੀਵਰਸਿਟੀ ਦੇ ਅਹੁਦੇਦਾਰ ਰਿਆਤ-ਬਾਹਰਾ ਯੂਨੀਵਰਸਿਟੀ ਪਹੁੰਚੇ,ਜਿੱਥੇ ਉਨ੍ਹਾਂ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਟੀਮ ਦੇ ਨਾਲ ਇਕ ਇੰਫਰਮੇਸ਼ਨ ਸੈਸ਼ਨ ਵਿੱਚ ਹਿੱਸਾ ਲਿਆ। ਅਸਟ੍ਰੇਲੀਅਨ ਡੈਲੀਗੇਸ਼ਨ, ਜਿਸ ਵਿੱਚ ਡੈਕਿੰਨ ਯੂਨੀਵਰਸਿਟੀ ਦੇ ਡੀਨ ਅਤੇ ਸਕੂਲ ਆਫ ਮੈਡੀਸਿਨ,ਫੈਕਲਟੀ ਆਫ ਹੈਲਥ ਦੇ ਡੀਨ ਪ੍ਰੋ.ਜੋਨ ਬਟਸਨ,ਪ੍ਰੀ ਕਲਿਨੀਕਲ ਸਟੱਡੀਜ਼ ਦੇ ਡਾਇਰੈਕਟਰ,ਸੈਂਟਰ ਫਾਰ ਮੋਲੀਕਿਊਲਰ ਐਂਡ ਮੈਡੀਕਲ ਰਿਸਰਚ ਦੇ ਡਾਇਰੈਕਟਰ, ਸਕੂਲ ਆਫ ਮੈਡੀਸਿਨ,ਫੈਕਲਟੀ ਆਫ ਹੈਲਥ ਪ੍ਰੋ.ਐਲਿਸਟਰ ਵਾਰਡ, ਪ੍ਰੋਫੈਸਰ ਇੰਨ ਨੈਨੋ ਮੈਡੀਸਿਨ, ਸੈਂਟਰ ਫਾਰ ਮੋਲੀਕਿਊਲਰ ਐਂਡ ਮੈਡੀਕਲ ਰਿਸਰਚ, ਸਕੂਲ ਆਫ ਮੈਡੀਸਿਨ,ਫੈਕਲਟੀ ਆਫ ਹੈਲਥ ਪ੍ਰੋ. ਜਗਤ ਕੰਵਰ ਅਤੇ ਸੀਨੀਅਰ ਲੈਕਚਰਾਰ ਇੰਨ ਬਾਓਮੈਡੀਸਿੰਨ ਦਾ ਸਵਾਗਤ ਰਿਆਤ-ਬਾਹਰਾ ਯੂਨੀਵਰਸਿਟੀ ਦੇ ਵੀ. ਸੀ. ਡਾ. ਰਾਜ ਸਿੰਘ ਨੇ ਕੀਤਾ।
ਇਸ ਮੌਕੇ ਰਿਆਤ-ਬਾਹਰਾ ਗਰੁੱਪ ਦੇ ਚੇਅਰਮੈਨ ਅਤੇ ਰਿਆਤ-ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਸ. ਗੁਰਵਿੰਦਰ ਸਿੰਘ ਬਾਹਰਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਉਨ੍ਹਾਂ ਕਿਹਾ ਕਿ ਡੈਕਿੰਨ ਯੂਨੀਵਰਸਿਟੀ ਅਸਟ੍ਰੇਲੀਆ ਨਾਲ ਹੋਏ ਇਸ ਸਮਝੋਤੇ ਨਾਲ ਉਨ੍ਹਾਂ ਦੇ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਇਕ ਨਵੀਂ ਉਡਾਣ ਮਿਲੇਗੀ। ਇਸ ਤੋਂ ਇਲਾਵਾ ਉਨ੍ਹਾਂ ਨਾਲ ਜੁਆਇੰਟ ਮੈਨੇਜਿੰਗ ਡਾਇਰੈਕਟਰ ਡਾ. ਸੰਦੀਪ ਕੌੜਾ, ਯੂਨੀਵਰਟਿੀ ਸਕੂਲ ਆਫ ਫਾਰਮੈਸੀ ਦੇ ਡੀਨ ਡਾ. ਹਰੀ ਕੁਮਾਰ,ਰਜਿਸਟਰਾਰ ਡਾ. ਓ.ਪੀ. ਮਿੱਡਾ ਅਤੇ ਹੋਰ ਯੂਨੀਵਰਸਿਟੀ ਸਕੂਲਾਂ ਦੇ ਡੀਨ ਮੌਜੂਦ ਸਨ। ਪ੍ਰੋ. ਜੋਨ ਬਟਸਨ ਨੇ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਵਿੱਚ ਉੱਚ ਸਿੱਖਿਆ ਦੀਆਂ ਵੱਧਦੀਆਂ ਕੀਮਤਾਂ ਦੇ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ। ਇਸ ਮੌਕੇ ਆਰਬੀਯੂ ਦੇ ਵੀ. ਸੀ. ਡਾ. ਰਾਜ ਸਿੰਘ ਨੇ ਕਿਹਾ ਕਿ ਆਰਬੀਯੂ ਸਹੀ ਕੀਮਤ ’ਤੇ ਵਿਦਿਆਰਥੀਆਂ ਦੇ ਲਈ ਇਹ ਮੌਕਾ ਲੈ ਕੇ ਆਇਆ ਹੈ। ਇਸ ਮੌਕੇ ’ਤੇ ਮੈਨੇਜਿੰਗ ਡਾਇਰੈਕਟਰ ਡਾ. ਸੰਦੀਪ ਕੌੜਾ ਨੇ ਅਹੁਦੇਦਾਰਾਂ ਦਾ ਧਨੰਵਾਦ ਕੀਤਾ। ਇਸ ਤੋਂ ਬਾਅਦ ਡੈਲੀਗੇਸ਼ਨ ਵੱਲੋਂ ਰਿਆਤ ਬਾਹਰਾ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਰਿਆਤ ਬਾਹਰਾ ਡੈਂਟਲ ਕਾਲਜ ਅਤੇ ਹਸਪਤਾਲ ਦਾ ਦੌਰਾ ਵੀ ਕੀਤਾ ਗਿਆ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…