ਵੇਸਟ ਮੈਨੇਜਮੈਂਟ ਵਿੱਚ ਪੀਜੀ ਡਿਪਲੋਮਾ ਸ਼ੁਰੂ ਕਰੇਗੀ ਰਿਆਤ ਐਂਡ ਬਾਹਰਾ ਯੂਨੀਵਰਸਿਟੀ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 24 ਜਨਵਰੀ:
ਰਿਆਤ ਬਾਹਰਾ ਯੂਨੀਵਰਸਿਟੀ ਨੇ ਵੇਸਟ ਮੈਨੇਜਮੈਂਟ ਦੇ ਪ੍ਰਬੰਧਨ ’ਤੇ ਸਵੱਛਤਾ ਐਕਸ਼ਨ ਪਲਾਨ ਅਤੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਤਹਿਤ ਹੁਨਰ ਇਨਹਾਂਸਮੈਂਟ ਪੋਸਟ ਗਰੈਜੂਏਟ ਡਿਪਲੋਮਾ ਕੋਰਸ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਮੰਤਵ ਲਈ ਯੂਨੀਵਰਸਿਟੀ ਨੇ ਮੁਹਾਲੀ ਦੇ ਈਕੋ ਪਰਿਆਵਰਨ ਇੰਜੀਨੀਅਰਾਂ ਅਤੇ ਸਲਾਹਕਾਰਾਂ ਨਾਲ ਇਕ ਸਮਝੌਤੇ ’ਤੇ ਦਸਖ਼ਤ ਕੀਤੇ ਹਨ। ਸਮਝੌਤੇ ਦੇ ਦਸਤਖਤ ਸਮਾਰੋਹ ਵਿਚ ਈਕੋ ਪਰਿਆਵਰਣ ਦੇ ਮੈਨੇਜਿੰਗ ਡਾਇਰੈਕਟਰ ਸੰਦੀਪ ਗਰਗ ਅਤੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪਰਵਿੰਦਰ ਸਿੰਘ, ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋਫੈਸਰ ਬੀ.ਐੱਸ. ਸਤਿਆਲ, ਰਵੀ ਕੁਮਾਰ ਅੰਤਰਰਾਸ਼ਟਰੀ ਮੁਖੀ ਅਤੇ ਡਾ. ਨੀਨਾ ਮਹਿਤਾ ਮੌਜੂਦ ਸਨ।
ਸ੍ਰੀ ਗਰਗ ਨੇ ਕਿਹਾ ਕਿ ਈਕੋ ਪਰਿਆਵਰਣ ਇੰਜੀਨੀਅਰ ਅਤੇ ਸਲਾਹਕਾਰ ਕੰਪਨੀ ਪ੍ਰਮੁੱਖ ਸੰਸਥਾਵਾਂ ਜਿਵੇਂ ਕਿ ਨੈਸ਼ਨਲ ਐਕਰੀਡਿਟੇਸ਼ਨ ਬੋਰਡ ਫਾਰ ਟੈਸਟਿੰਗ ਐਂਡ ਕੈਲੀਬ੍ਰੇਸ਼ਨ ਲੈਬਾਰਟਰੀਜ਼ (ਐਨਏਬੀਐਲ), ਇਕ ਸੰਵਿਧਾਨਕ ਬੋਰਡ ਆਫ ਇੰਡੀਆ ਦੇ ਗੁਣਵਤਾ ਪ੍ਰੀਸ਼ਦ, ਅਤੇ ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਮੰਤਰਾਲੇ ਆਦਿ ਤੋਂ ਪ੍ਰਮਾਣਤ ਹੈ। ਕੰਪਨੀ ਦੇ ਨੁਮਾਇੰਦਿਆਂ ਨੇ ਕਿਹਾ ਕਿ ਰਿਆਤ ਬਾਹਰਾ ਯੂਨੀਵਰਸਿਟੀ ਅਤੇ ਈਕੋ ਪਰਿਆਵਰਣ ਇੰਜੀਨੀਅਰਾਂ ਅਤੇ ਸਲਾਹਕਾਰਾਂ ਦਰਮਿਆਨ ਵੇਸਟ ਮੈਨਜਮੈਂਟ ਵਿੱਚ ਨਵੇਂ ਸਕਿੱਲ ਇਨਹਾਂਸਮੈਂਟ ਪੀਜੀ ਡਿਪਲੋਮਾ ਕੋਰਸ ਸ਼ੁਰੂ ਕਰਨ ਲਈ ਰਸਮੀ ਤੌਰ ’ਤੇ ਆਪਸੀ ਲਾਭਕਾਰੀ ਰਿਸ਼ਤੇ ਬਣਾਉਣ ਲਈ ਸਮਝੌਤੇ ’ਤੇ ਦਸਤਖਤ ਕੀਤੇ ਗਏ।

Load More Related Articles
Load More By Nabaz-e-Punjab
Load More In General News

Check Also

ਵਿਜੀਲੈਂਸ ਨੇ 2024 ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ 173 ਮੁਲਜ਼ਮ ਗ੍ਰਿਫ਼ਤਾਰ ਕੀਤੇ: ਵਰਿੰਦਰ ਕੁਮਾਰ

ਵਿਜੀਲੈਂਸ ਨੇ 2024 ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ 173 ਮੁਲਜ਼ਮ ਗ੍ਰਿਫ਼ਤਾਰ ਕੀਤੇ: ਵਰਿੰਦਰ ਕੁਮਾਰ 10 ਗਜ਼ਟਿ…