‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਪ੍ਰੋਜੈਕਟ ਤਹਿਤ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸਥਾਪਿਤ ਕੀਤੇ ਰੀਡਿੰਗ ਸੈੱਲ

ਬਾਲਾਂ ਦੀ ਸ਼ਖ਼ਸੀਅਤ ਦੇ ਵਿਕਾਸ ਵਿੱਚ ਵਾਧਾ ਕਰਨਗੇ ਹੱਥ ਲਿਖਤ ਬਾਲ ਰਸਾਲੇ: ਕ੍ਰਿਸ਼ਨ ਕੁਮਾਰ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਨਵੰਬਰ:
ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਬਾਲ ਸਾਹਿਤ ਨਾਲ ਜੋੜਣ ਲਈ ਅਤੇ ਤੋਤਲੀਆਂ ਜ਼ੁਬਾਨਾਂ ਅਤੇ ਕੱਚੇ-ਕੂਲ੍ਹੇ ਹੱਥਾਂ ਨਾਲ ਸਾਹਿਤ ਰਚਣ ਲਈ ਨਵੰਬਰ ਮਹੀਨੇ ਵਿੱਚ ਬਾਲ ਰਸਾਲੇ ਤਿਆਰ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਗੁਣਤਾਮਕ ਸਿੱਖਿਆ ਪ੍ਰਦਾਨ ਕਰਨ ਲਈ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲਾਏ ਜਾ ਰਹੇ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਪ੍ਰੋਜੈਕਟ ਤਹਿਤ ਪ੍ਰਾਇਮਰੀ ਸਕੂਲਾਂ ਵਿੱਚ ਰੀਡਿੰਗ ਸੈੱਲ ਸਥਾਪਤ ਕੀਤੇ ਗਏ ਹਨ। ਜਿਨ੍ਹਾਂ ਵਿੱਚ ਸਾਹਿਤ ਪੜ੍ਹਨ ਅਤੇ ਰਚਨ ਦੀਆਂ ਕਿਰਿਆਵਾਂ ਨਿਰੰਤਰ ਕਰਵਾਈਆਂ ਜਾ ਰਹੀਆਂ ਹਨ।
ਇਸ ਸਬੰਧੀ ਸ੍ਰੀ ਕ੍ਰਿਸ਼ਨ ਕੁਮਾਰ ਜੀ ਨੇ ਦੱਸਿਆ ਕਿ ਨਵੰਬਰ ਮਹੀਨੇ ਵਿੱਚ ਬੱਚਿਆਂ ਨੂੰ ਬਾਲ ਸਾਹਿਤ ਨਾਲ ਜੋੜ ਕੇ ਅਤੇ ਉਹਨਾਂ ਤੋਂ ਸਾਹਿਤ ਦੀ ਰਚਨਾ ਕਰਵਾ ਕੇ ਉਸਾਰੂ ਸਾਹਿਤ ਲਿਖਣ ਵਾਲੇ ਪੈਂਦਾ ਕਰਨਾ ਹੱਥ ਲਿਖਤ ਬਾਲ ਰਸਾਲਿਆਂ ਦਾ ਮੁੱਖ ਮਨੋਰਥ ਹੈ। ਜਿਸ ਲਈ ਸਮੂਹ ਪ੍ਰਾਇਮਰੀ ਅਧਿਆਪਕ ਅਤੇ ਵਿਦਿਆਰਥੀ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ। ਇਹਨਾਂ ਬਾਲ ਰਸਾਲਿਆਂ ਦਾ ਰੋਚਕ ਨਾਮ ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਆਪਣੇ ਪੱਧਰ ’ਤੇ ਹੀ ਨਿਰਧਾਰਿਤ ਕੀਤਾ ਜਾ ਰਿਹਾ ਹੈਂ ਅਤੇ ਜ਼ਿਲਦ ਪੰਨ੍ਹੇ ਬਹੁਤ ਹੀ ਰੰਗਦਾਰ ਅਤੇ ਸੂਝ-ਬੂਝ ਨਾਲ ਬੱਚਿਆਂ ਵੱਲੋੱ ਅਧਿਆਪਕਾਂ ਦੀ ਅਗਵਾਈ ਵਿੱਚ ਤਿਆਰ ਕਰਵਾਏ ਜਾ ਰਹੇ ਹਨ।
ਉਹਨਾਂ ਕਿਹਾ ਕਿ ਬੱਚਿਆਂ ਦੇ ਅੰਦਰ ਵਿਚਾਰ ਹੁੰਦੇ ਹਨ ਅਤੇ ਉਹਨਾਂ ਦੇ ਵਿਚਾਰਾਂ ਨੂੰ ਲੇਖ ਦਾ ਰੂਪ ਦੇਣ ਅਤੇ ਅਤੇ ਸ਼ਖਸ਼ੀਅਤ ਦੇ ਵਿਕਾਸ ਵਿੱਚ ਵਾਧਾ ਕਰਨ ਲਈ ਇਹ ਬਾਲ ਰਸਾਲੇ ਬਹੁਤ ਹੀ ਲਾਭਦਾਇਕ ਰਹਿਣਗੇ। ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਦੀ ਸਾਰੀ ਟੀਮ ਅਤੇ ਅਧਿਆਪਕ ਬਹੁਤ ਹੀ ਉਤਸੁਕਤਾ ਅਤੇ ਰੁਚੀ ਨਾਲ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ ਇਸ ਹੱਥ ਲਿਖਤ ਬਾਲ ਰਸਾਲੇ ਬਾਰੇ ਅਤੇ ਇਸ ਵਿੱਚ ਸ਼ਾਮਿਲ ਕੀਤੇ ਜਾਣ ਵਾਲੇ ਵਿਸ਼ਾ ਵਸਤੂ ਬਾਰੇ ਜਾਣੂ ਕਰਵਾ ਕੇ ਪੂਰੇ ਮਹੀਨੇ ਤੋੱ ਕੰਮ ਰਹੀ ਹੈਂ। ਉਹਨਾਂ ਦੱਸਿਆ ਕਿ ਸਕੂਲਾਂ ਵਿੱਚ ਇਹ ਬਾਲ ਰਸਾਲਾ 25 ਨਵੰਬਰ ਨੂੰ ਤਿਆਰ ਹੋ ਜਾਵੇਗਾ ਅਤੇ ਇਸ ਦਿਨ ਸਕੂਲਾੱ ਵਿੱਚ ਸਕੂਲ ਮੈਨੇਜਮੈਂਟ ਕਮੇਟੀਆਂ ਇਹਨਾਂ ਦੀ ਰਸਮੀ ਘੁੰਡ ਚੁਕਾਈ ਵੀ ਕਰਣਗੀਆਂ।
ਇਸ ਸਬੰਧੀ ਸਕੂਲੀ ਅਧਿਆਪਕਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਾਲ ਰਸਾਲਾ ਬਣਾਉਣ ਲਈ ਹੱਥ ਲਿਖਤਾਂ ਦਾ ਜਿਆਦਾ ਪ੍ਰਯੋਗ ਕੀਤਾ ਜਾ ਰਿਹਾ ਹੈਂ ਪਰ ਫੋਟੋਆੱ ਲਗਾਉਣ ਲਈ ਅਖਬਾਰਾਂ ਜਾਂ ਬਾਲ ਰਸਾਲੇ ਦੀ ਕਟਿੰਗ ਵੀ ਲਈ ਜਾ ਰਹੀ ਹੈ। ਬੱਚਿਆਂ ਤੋਂ ਫੋਟੋ ਸਟੇਟ ਵਿੱਚ ਰੰਗ ਭਰਵਾ ਕੇ ਚਿੱਤਰਕਲਾ ਅਤੇ ਡਰਾਇੰਗ ਦੀ ਰੂਚੀ ਨੂੰ ਵੀ ਭਰਵਾਂ ਹੁੰਗਾਰਾ ਦਿਤਾ ਜਾ ਰਿਹਾ ਹੈ।
ਹੱਥ ਲਿਖਤ ਬਾਲ ਰਸਾਲੇ ਦਾ ਸੰਪਾਦਕੀ ਬੋਰਡ ਸਕੂਲ ’ਚੋਂ ਹੀ ਚੁਣਿਆ ਗਿਆ ਹੈਂ ਅਤੇ ਵਿਦਿਆਰਥੀਆਂ ਨੂੰ ਵੀ ਸੰਪਾਦਕੀ ਬੋਰਡ ਵਿੱਚ ਵਿਸ਼ੇਸ਼ ਥਾਂ ਦਿੱਤੀ ਗਈ ਹੈ। ਹੱਥ ਲਿਖਤ ਬਾਲ ਰਸਾਲੇ ਵਿੱਚ ਵਿਸ਼ਾ ਵਸਤੂ ਬਾਲ ਸਾਹਿਤ ਨਾਲ ਹੀ ਸਬੰਧਤ ਹੈ। ਸਕੂਲ ਅਧਿਆਪਕ ਸਿਰਜਣਾਤਮਕਤਾ ਅਤੇ ਕੌਸ਼ਲ ਨਾਲ ਵਿਦਿਆਰਥੀਆਂ ਤੋਂ ਪ੍ਰਭਾਵਸ਼ਾਲੀ ਹੱਥ ਲਿਖਤ ਬਾਲ ਰਸਾਲੇ ਤਿਆਰ ਕਰਵਾ ਰਹੇ ਹਨ। ਬਾਲ ਰਸਾਲੇ ਵਿੱਚ ਪੰਜਾਬੀ ਕਹਾਣੀਆਂ, ਬੁਝਾਰਤਾਂ ਅਤੇ ਚੁਟਕਲੇ ਤੋਂ ਇਲਾਵਾ ਸਕੂਲ ਦੀਆੱ ਕਿਰਿਆਵਾਂ ਜਿਵੇਂ ਕੈਂਪ, ਰੈਲੀਆਂ, ਸੈਮੀਨਾਰ ਆਦਿ ਦੀਆਂ ਸੰਖੇਪ ਰਿਪੋਰਟਾਂ, ਵਾਤਾਵਰਨ ਅਤੇ ਰੁੱਖਾਂ ’ਤੇ ਕਵਿਤਾਵਾਂ, ਆਰਟ ਐਂਡ ਕਰਾਫਟ, ਤਸਵੀਰਾਂ ਸਹਿਤ ਗਣਿਤ ਦੀਆੱ ਆਕ੍ਰਿਤੀਆਂ, ਸਬਜੀਆਂ ਦੀ ਸਹਾਇਤਾ ਨਾਲ ਪੇਂਟਿੰਗ, ਅੰਗੂਠੇ ਅਤੇ ਉੱਗਲੀਆਂ ਨਾਲ ਪੇਂਟਿੰਗ, ਸਕੂਲ ਦੀ ਸਵੈ-ਜੀਵਨੀ, ਆਜ਼ਾਦੀ ਘੁਲਾਟੀਆਂ ’ਚੋਂ ਇੱਕ ਦੀ ਸੰਖੇਪ ਜੀਵਨੀ, ਵਿਗਿਆਨ ਦੀ ਜਾਣਕਾਰੀ ਸਬੰਧੀ, ਹੱਥਾਂ ਦੇ ਨਿਸ਼ਾਨਾਂ ਨਾਲ ਪੇਂਟਿੰਗ, ਹੱਥ ਲਿਖਤ ਬਾਲ ਰਸਾਲੇ ਬਾਰੇ ਵਿਚਾਰ, ਸਕੂਲ ਦੀਆਂ ਹੋਰ ਗਤੀਵਿਧੀਆਂ ਵੀ ਸ਼ਾਮਲ ਕੀਤੀਆਂ ਜਾ ਰਹੀਆਂ ਹਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…