ਪਾਕਿ ਤੋਂ ਆਏ ਨਗਰ ਕੀਰਤਨ ਦੇ ਸਵਾਗਤ ਲਈ ਮੁੱਖ ਮੰਤਰੀ ਦਾ ਵਾਹਗਾ ਸਰਹੱਦ ’ਤੇ ਨਾ ਜਾਣਾ ਨਿੰਦਣਯੋਗ: ਗਿੱਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਗਸਤ:
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸਤਿੰਦਰ ਸਿੰਘ ਗਿੱਲ ਨੇ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਮੌਕੇ ਸ੍ਰੀ ਨਨਕਾਣਾ ਸਾਹਿਬ ਤੋੱ ਆਏ ਨਗਰ ਕੀਰਤਨ ਦੇ ਸੁਆਗਤ ਲਈ ਵਾਹਗਾ ਬਾਰਡਰ ਪਹੁੰਚਣ ਦੀ ਥਾਂ ਸਿਰਫ ਫੇਸਬੁਕ ਤੇ ਪੋਸਟ ਪਵਾ ਕੇ ਕੰਮ ਸਾਰ ਲਿਆ ਗਿਆ ਹੈ ਜੋ ਕਿ ਨਿਖੇਧੀਯੋਗ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁੱਕ ਤੇ ਪੋਸਟ ਕੀਤੀਆਂ ਗਈਆਂ ਤਸਵੀਰਾਂ ਨਾਲ ਲਿਖਿਆ ਹੈ ਕਿ ਉਹ ਨਗਰ ਕੀਰਤਨ ਨਾਲ ਪਾਕਿਸਤਾਨ ਤੋਂ ਆਈ ਸਾਰੀ ਸੰਗਤ ਦਾ ਵਾਹਗਾ ਸਰਹੱਦ ’ਤੇ ਪਹੁੰਚ ਕੇ ਸਵਾਗਤ ਕਰਦੇ ਹਨ। ਇਸ ਮਾਮਲੇ ਵਿੱਚ ਲੋਕਾਂ ਨੇ ਮੁੱਖ ਮੰਤਰੀ ਨਾਲ ਨਾਰਾਜ਼ਗੀ ਜਾਹਰ ਕੀਤੀ ਹੈ ਕਿ ਮੁੱਖ ਮੰਤਰੀ ਨਗਰ ਕੀਰਤਨ ਦੇ ਸਵਾਗਤ ਲਈ ਕਿਉਂ ਨਹੀਂ ਪੁੱਜੇ।
ਸ੍ਰੀ ਗਿੱਲ ਨੇ ਸਵਾਲ ਕੀਤਾ ਕਿ ਕੀ ਮੁੱਖ ਮੰਤਰੀ ਇੰਨੇ ਰੁੱਝੇ ਹੋਏ ਹਨ ਕਿ ਉਹ 72 ਸਾਲਾਂ ਦੇ ਲੰਮੇ ਅਰਸੇ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਮੌਕੇ ਸ੍ਰੀ ਨਨਕਾਣਾ ਸਾਹਿਬ ਤੋਂ ਆਏ ਨਗਰ ਕੀਰਤਨ ਦਾ ਸਵਾਗਤ ਕਰਨ ਲਈ ਵੀ ਸਮਾਂ ਨਹੀਂ ਕੱਢ ਸਕੇ। ਉਹਨਾਂ ਕਿਹਾ ਕਿ ਅਜਿਹੇ ਮੁੱਖ ਮੰਤਰੀ ਤੋਂ ਵਿਕਾਸ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ ਜੋ ਸਮਾਂ ਲੰਘਣ ਤੋਂ ਬਾਅਦ ਸ਼ੋਸ਼ਲ ਮੀਡੀਆ ਤੇ ਪੋਸ਼ਟ ਪਾ ਕੇ ਬੁੱਤਾ ਸਾਰਨ ਵਿਚ ਹੀ ਆਪਣੀ ਟੌਰ ਸਮਝਦੇ ਹਨ।
ਸ੍ਰੀ ਸਤਿੰਦਰ ਗਿੱਲ ਨੇ ਕਿਹਾ ਕਿ ਭਾਵੇਂ ਫਤਿਹਵੀਰ ਦੀ ਜਾਨ ਜਾ ਰਹੀ ਹੋਵੇ, ਭਾਵੇਂ ਸੜਕਾਂ ਤੇ ਮੁਲਜ਼ਮ ਕੁੱਟੇ ਜਾ ਰਹੇ ਹੋਣ, ਭਾਵੇਂ ਇਨਸਾਫ਼ ਲਈ ਧਰਨਾ ਦੇ ਰਹੇ ਲੋਕਾਂ ਤੇ ਲਾਠੀਚਾਰਜ ਹੋਵੇ ਅਤੇ ਭਾਵੇਂ ਕਿਸਾਨਾਂ ਦਾ ਧਰਨਾ ਹੋਵੇ ਪਰ ਮੁੱਖ ਮੰਤਰੀ ਨੇ ਕਦੇ ਇਹ ਮੁਨਾਸਿਬ ਹੀ ਨਹੀਂ ਸਮਝਿਆ ਕਿ ਵੇਲੇ ਸਿਰ ਜਾਕੇ ਮੌਕੇ ਤੇ ਆਪਣੇ ਸੂਬੇ ਦੇ ਮੁੱਖ ਮੰਤਰੀ ਹੋਣ ਦਾ ਸਬੂਤ ਦਿੰਦਿਆਂ ਕਾਰਜ ਕਰਨ। ਉਹਨਾਂ ਕਿਹਾ ਕਿ ਸ਼ਾਇਦ ਇਸੇ ਕਾਰਨ ਲੋਕ ਆਖ ਦਿੰਦੇ ਹਨ ਕਿ ਰਾਜੇ ਤਾਂ ਰਾਜੇ ਹੁੰਦੇ ਹਨ। ਉਹਨਾਂ ਕਿਹਾ ਕਿ ਫੇਸਬੁਕ ਤੇ ਪੋਸਟ ਪਾ ਕੇ ਮੁੱਖ ਮੰਤਰੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਨਹੀਂ ਸਕਦੇ ਅਤੇ ਪੰਜਾਬ ਦੀ ਜਨਤਾ ਉਨ੍ਹਾਂ ਤੋਂ ਜਵਾਬ ਮੰਗ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …