ਭਗਵਾਨ ਵਾਲਮੀਕ ਜੀ ਦੇ ਜਨਮ ਦਿਹਾੜੇ ਸਬੰਧੀ ਪ੍ਰੋਗਰਾਮ ਦਾ ਕਾਰਡ ਕੀਤਾ ਜਾਰੀ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 2 ਅਕਤੂਬਰ:
ਸਥਾਨਕ ਸ਼ਹਿਰ ਦੇ ਵਾਰਡ ਨੰਬਰ 13 ਵਿਚ ਸਥਿਤ ਵਾਲਮੀਕਿ ਮੰਦਿਰ ਵਿਖੇ ਵਾਲਮੀਕਿ ਪ੍ਰਬੰਧਕ ਕਮੇਟੀ ਵਾਰਡ ਨੰਬਰ 13 ਸਬਜ਼ੀ ਮੰਡੀ ਵੱਲੋਂ ਕਰਵਾਏ ਜਾ ਰਹੇ ਪ੍ਰੋਗਰਾਮ ਦਾ ਪੋਸਟਰ ਉਘੇ ਸਮਾਜ ਸੇਵੀਆਂ ਦਵਿੰਦਰ ਸਿੰਘ ਬਾਜਵਾ, ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਨਰਿੰਦਰ ਸਿੰਘ ਕੰਗ ਅਤੇ ਨਰਿੰਦਰ ਸਿੰਘ ਸ਼ੇਰਗਿੱਲ ਵੱਲੋਂ ਸਾਂਝੇ ਰੂਪ ਵਿਚ ਜਾਰੀ ਕੀਤਾ ਗਿਆ। ਇਸ ਮੌਕੇ ਸ਼ੇਰਗਿੱਲ, ਜ਼ੈਲਦਾਰ ਚੈੜੀਆਂ ਤੇ ਬਾਜਵਾ ਨੇ ਪ੍ਰਬੰਧਕਾਂ ਦੇ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਸ੍ਰਿਸਟ ਕਰਤਾ ਭਗਵਾਨ ਬਾਲਮੀਕੀ ਜੀ ਦੇ ਪ੍ਰਕਾਸ਼ ਉਤਸ਼ਵ ਤੇ ਧ੍ਰਮਮਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਉਣਾ ਸਲਾਘਾਯੋਗ ਉਪਰਾਲਾ ਹੈ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ 4 ਅਕਤੂਬਰ ਨੂੰ ਸਭਿਆਚਾਰਕ ਮੇਲਾ ਸ਼ਾਮ ਪੰਜ ਵਜੇ ਤੋਂ ਦੇਰ ਰਾਤ ਤੱਕ ਹੋਵੇਗਾ ਜਿਸ ਵਿਚ ਭੁਪਿੰਦਰ ਗਿੱਲ-ਜਸਵਿੰਦਰ ਜੀਤੂ, ਓਮਿੰਦਰ ਓਮਾ, ਦੀਪ ਅਮਨ, ਰੰਮੀ ਕੁਰਾਲੀ, ਰਤਨ ਬਾਈ, ਜਸ਼ਮਰ ਮੀਆਂਪੁਰੀ, ਇਕਬਾਲ ਗੁੰਨੋਮਾਜਰਾ, ਰਮਨ ਕੁਮਾਰ ਟੋਨੀ. ਅਭਿਜੀਤ ਸਿੰਹੋਮਾਜਰਾ ਸਰੋਤਿਆਂ ਦਾ ਮਨੋਰੰਜਨ ਕਰਨਗੇ। ਇਸ ਦੌਰਾਨ 5 ਅਕਤੂਬਰ ਨੂੰ ਸਵੇਰੇ 8 ਵਜੇ ਜਯੋਤੀ ਪ੍ਰਚੰਡ ਕਰਨ ਦੀ ਉਘੇ ਅਮਾਜ ਸੇਵੀ ਪਾਲਇੰਦਰ ਸਿੰਘ ਬਾਠ ਕਰਨਗੇ, 12 ਵਜੇ ਝੰਡਾ ਚੜਾਉਣ ਦੀ ਰਸਮ ਕੌਂਸਲਰ ਸ਼ਿਵ ਵਰਮਾ ਮੀਤ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਕਰਨਗੇ ਤੇ ਸ਼ਾਮ 3 ਵਜੇ ਸ਼ੋਭਾ ਯਾਤਰਾ ਨੂੰ ਰਣਜੀਤ ਸਿੰਘ ਜੀਤੀ ਪਡਿਆਲਾ ਰਵਾਨਾ ਕਰਨਗੇ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚਮਨ ਲਾਲ, ਜੈ ਸਿੰਘ ਚੱਕਲਾਂ, ਚੇਅਰਮੈਨ ਨਰਿੰਦਰ ਸਿੰਘ ਸਿੰਹੋਮਾਜਰਾ, ਓਮਿੰਦਰ ਓਮਾ, ਰਾਹੁਲ ਵਾਲੀਆ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …