ਆਉਟਸੋਰਸ ਸਬੰਧੀ ਕੰਮ ਕਰ ਰਹੇ ਠੇਕੇਦਾਰਾਂ ਨੂੰ ਕਿਰਤ ਵਿਭਾਗ ਕੋਲ ਰਜਿਸਟਰ ਕਰਵਾਇਆ ਜਾਵੇ: ਬਲਬੀਰ ਸਿੱਧੂ

ਭਲਾਈ ਸਕੀਮਾਂ ਪ੍ਰਤੀ ਮਜਦੂਰਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ

ਕਿਰਤ ਭਵਨ ਦੀ ਇਮਾਰਤ ਦੀ ਉਸਾਰੀ ਦੀ ਪ੍ਰਕਿਰਿਆ ਜਲਦ ਮੁਕੰਮਲ ਕਰਨ ਦੇ ਆਦੇਸ਼

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 26 ਅਪਰੈਲ:
ਅੱਜ ਕਿਰਤ ਕਮਿਸ਼ਨਰ ਦਫਤਰ, ਪੰਜਾਬ ਵਿਖੇ ਕਿਰਤ ਵਿਭਾਗ ਦੇ ਉੱਚ-ਅਧਿਕਾਰੀਆਂ ਦੀ ਪਲੇਠੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਰਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਸੂਬੇ ਦੇ ਉਸਾਰੀ ਕਿਰਤੀਆਂ, ਫੈਕਟਰੀ ਵਰਕਰਜ਼, ਹੋਰਨਾਂ ਕਿੱਤਿਆਂ ਅਤੇ ਆਊਟਸੋਰਸਿੰਗ ਸਕੀਮ ਅਧੀਨ ਕੰਮ ਕਰ ਰਹੇ ਠੇਕੇਦਾਰਾਂ ਨੂੰ ਕਿਰਤ ਵਿਭਾਗ ਅਧੀਨ ਰਜਿਸਟਰ ਕਰਨ ਲਈ ਆਦੇਸ਼ ਦਿੱਤੇ।
ਸ੍ਰੀ ਸਿੱਧੂ ਵਲੋਂ ਵਿਭਾਗ ਦਾ ਅਹੁੱਦਾ ਸੰਭਾਲਣ ਤੋਂ ਬਾਅਦ ਅੱਜ ਕਿਰਤ ਕਮਿਸ਼ਨਰ ਪੰਜਾਬ ਦੇ ਦਫਤਰ ਵਿਖੇ ਉੱਚ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਗਈ ਸੀ। ਮੀਟਿੰਗ ਦੌਰਾਨ ਵਿਭਾਗ ਵੱਲੋਂ ਕਿਰਤੀਆਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਜਾਇਜ਼ਾ ਲੈਂਦਿਆਂ ਸ੍ਰੀ ਸਿੱਧੂ ਨੇ ਵਿਸ਼ੇਸ਼ ਤੌਰ ’ਤੇ ਕਿਰਤੀਆਂ ਨੂੰ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ’ਤੇ ਜ਼ੋਰ ਦਿੱਤਾ। ਇਸ ਕੜਂੀ ਤਹਿਤ ਉਨਂਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ‘ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ’ ਵੱਲੋਂ ਮੋਬਾਈਲ ਲੈਬ-ਕਮ-ਐਂਬੂਲੈਂਸ ਵੈਨਾਂ ਦੀ ਖਰੀਦ ਕੀਤੀ ਜਾਵੇ ਤੇ ਵੱਡੇ ਸ਼ਹਿਰਾਂ ਵਿਚ ਅਜਿਹੀ ਇੱਕ-ਇੱਕ ਵੈਨ ਤਾਇਨਾਤ ਕੀਤੀ ਜਾਵੇ ਤਾਂ ਜੋ ਕੰਸਟਰਕਸ਼ਨ ਸਾਈਟਾਂ ਅਤੇ ਲੇਬਰ ਚੌਕਾਂ ’ਤੇ ਮੌਜੂਦ ਕਿਰਤੀਆਂ ਦਾ ਮੌਕੇ ’ਤੇ ਹੀ ਮੈਡੀਕਲ ਚੈੱਕਐਪ ਕੀਤਾ ਜਾਵੇ। ਉਨਂਾਂ ਕਿਹਾ ਕਿ ਲੋੜ ਪੈਣ ’ਤੇ ਦਵਾਈਆਂ ਵੀ ਬੋਰਡ ਵਲੋਂ ਹੀ ਮੁਹੱਈਆ ਕਰਵਾਈਆਂ ਜਾਣ।
ਸ੍ਰੀ ਸਿੱਧੂ ਵੱਲੋਂ ਕਿਰਤੀਆਂ ਨੂੰ ਸਸਤੇ ਦਰਾਂ ਤੇ ਮਕਾਨ ਉਸਾਰੀ ਕਰਨ ਲਈ ਮੌਜੂਦਾ ਹਾਊਸਿੰਗ ਸਕੀਮ ਦਾ ਵੱਧ ਤੋਂ ਵੱਧ ਲਾਭ ਦੇਣ ਦੇ ਆਦੇਸ਼ ਦਿੱਤੇ ਕਿ ਜਿਨਂਾਂ ਉਸਾਰੀ ਕਿਰਤੀਆਂ ਕੋਲ ਆਪਣੀ ਜਮੀਨ ਹੈ ਉਨਂਾਂ ਨੂੰ ਆਪਣਾ ਮਕਾਨ ਬਣਾਉਣ ਕਈ ਬੋਰਡ ਵਲੋ ਵਿੱਤੀ ਸਹਾਇਤਾ ਦਿੱਤੀ ਜਾਵੇ।
ਕਿਰਤ ਮੰਤਰੀ ਨੇ ਇਹ ਵੀ ਕਿਹਾ ਕਿ ਉਸਾਰੀ ਕਿਰਤੀਆਂ ਦੀ ਸਹੂਲਤ ਲਈ ਬਲਾਕ ਪੱਧਰ ’ਤੇ ਬੋਰਡ ਵਲੋਂ ਕੰਪਿਊਟਰ ਆਪਰੇਟਰ ਤੈਨਾਤ ਕੀਤੇ ਤਾਂ ਜੋ ਉਸਾਰੀ ਕਿਰਤੀਆਂ ਨੂੰ ਛੋਟੇ-ਛੋਟੇ ਕੰਮਾਂ ਲਈ ਜਿਲਂਾ ਦਫਤਰਾਂ ਵਿਚ ਨਾ ਜਾਣਾ ਪਵੇ।
ਕਿਰਤ ਮੰਤਰੀ ਨੇ ਵਿਭਾਗ ਦੇ ਕੰਮਾਂ ਦੀ ਸਮੀਖਿਆ ਦੌਰਾਨ ਇਸ ਗੱਲ ’ਤੇ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ ਕਿ ਕਈ ਕਾਰਪੋਰੇਸ਼ਨਾਂ ਤੇ ਕਮੇਟੀਆਂ ਵਲੋਂ ਉਸਾਰੀ ਦੇ ਕੰਮਾਂ ਸਬੰਧੀ ਸੈਸ ਪ੍ਰਾਪਤ ਕੀਤਾ ਜਾਂਦਾ ਹੈ ਜਿਸ ਨੂੰ ਮੁਕੰਮਲ ਤੌਰ ’ਤੇ ਕਿਰਤ ਵਿਭਾਗ ਕੋਲ ਜਮਾ ਨਹੀਂ ਕਰਵਾਇਆ ਜਾਂਦਾ। ਇਸ ਉਪਰੰਤ ਸ੍ਰੀ ਸਿੱੱਧੂ ਨੇ ਅਧਿਕਾਰੀਆਂ ਨੂੰ ਕਿਰਤ ਭਵਨ ਦੀ ਇਮਾਰਤ ਦੀ ਉਸਾਰੀ ਦੀ ਪ੍ਰਕਿਰਿਆ ਨੂੰ ਜਲਦ ਮੁਕੰਮਲ ਕਰਨ ਦੇ ਆਦੇਸ਼ ਵੀ ਦਿੱਤੇ। ਇਸ ਮੀਟਿੰਗ ਵਿਚ ਸ਼ਗਨ ਸਕੀਮ, ਦਾਹ-ਸਸਕਾਰ ਅਤੇ ਅੰਤਮ ਕ੍ਰਿਆ-ਕ੍ਰਮ ਲਈ ਵਿਤੀ ਸਹਾਇਤਾ, ਜਨਰਲ ਸਰਜਰੀ ਤੇ ਬਿਮਾਰੀਆਂ ਦੇ ਇਲਾਜ ਲਈ ਵਿਤੀ ਸਹਾਇਤਾ, ਬਾਲੜੀ ਜਨਮ ਤੌਹਫਾ ਸਕੀਮ ਆਦਿ ਦਾ ਵੀ ਮੁਲਾਂਕਣ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…