nabaz-e-punjab.com

ਸਰਕਾਰੀ ਮੈਰੀਟੋਰੀਅਸ ਸਕੂਲਾਂ ਵਿੱਚ ਗਿਆਰ੍ਹਵੀਂ ਸ਼ੇ੍ਰਣੀ ਦੇ ਦਾਖ਼ਲੇ ਲਈ ਰਜਿਸਟ੍ਰੇਸ਼ਨ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਮਾਰਚ:
ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਸਰਕਾਰੀ ਮੈਰੀਟੋਰੀਅਸ ਸਕੂਲਾਂ ਲਈ ਦਾਖ਼ਲੇ ਦਾ ਨੋਟੀਫਿਕੇਸ਼ਨ ਮਿਤੀ 21-03-2023 ਨੂੰ ਜਾਰੀ ਕਰ ਦਿੱਤਾ ਗਿਆ ਹੈ। ਇਹ ਸਕੂਲ ਰਿਹਾਇਸ਼ੀ ਸਕੂਲ ਹਨ। ਇਨ੍ਹਾਂ ਸਕੂਲਾਂ ਵਿੱਚ ਨਾਨ-ਮੈਡੀਕਲ, ਮੈਡੀਕਲ ਅਤੇ ਕਾਮਰਸ ਸਟਰੀਮ ਸਫ਼ਲਤਾ ਪੂਰਵਕ ਚੱਲ ਰਹੇ ਹਨ। ਬੱਚਿਆਂ ਨੂੰ ਖਾਣੇ ਸਮੇਤ ਬਹੁਤ ਵਧੀਆ ਹੋਸਟਲ ਸੁਵਿਧਾ ਦਿੱਤੀ ਜਾਂਦੀ ਹੈ ਜੋ ਕਿ ਬਿਲਕੁਲ ਮੁਫਤ ਹੈ। ਬੱਚਿਆਂ ਨੂੰ ਇਨ੍ਹਾਂ ਸਕੂਲਾਂ ਵਿੱਚ ਕੋਚਿੰਗ ਵੀ ਮੁਫ਼ਤ ਦਿੱਤੀ ਜਾਂਦੀ ਹੈ। ਬੱਚਿਆਂ ਨੂੰ ਬਾਰ੍ਹਵੀਂ ਤੋਂ ਬਾਅਦ ਦੀਆਂ ਦਾਖ਼ਲਾ ਪ੍ਰੀਖਿਆਵਾ ਲਈ ਟੈਸਟਾਂ ਦੀ ਦਾਖ਼ਲਾ ਫੀਸ ਦੀ ਅਦਾਇਗੀ ਵੀ ਸਰਕਾਰ ਵੱਲੋਂ ਕੀਤੀ ਜਾਂਦੀ ਹੈ।
ਇਨ੍ਹਾਂ ਸਕੂਲਾਂ ਦੇ ਬੱਚਿਆਂ ਲਈ ਗਰਾਉਂਡ ਸੁਵਿਧਾ ਦੇ ਨਾਲ-ਨਾਲ ਸਰੀਰਕ ਸਿੱਖਿਆ ਵਿਭਾਗ ਦੇ ਮਿਹਨਤੀ ਸਟਾਫ ਦੇ ਉੱਦਮ ਨਾਲ ਖੇਡਾਂ ਵਿੱਚ ਵੀ ਬੱਚੇ ਪੰਜਾਬ ਪੱਧਰ ਤੱਕ ਉਪਲੱਬਧੀਆਂ ਹਾਸਿਲ ਕਰ ਚੁੱਕੇ ਹਨ। ਇਹਨਾਂ ਸਕੂਲਾਂ ਵਿਚਲਾ ਸਾਰਾ ਸਟਾਫ ਉੱਚ ਯੋਗਤਾ ਪ੍ਰਾਪਤ ਹੈ। ਇਹ ਸਕੂਲ ਅੰਗਰੇਜੀ ਮਾਧਿਅਮ ਦੀ ਪੜ੍ਹਾਈ ਦੇ ਨਾਲ ਨਾਲ ਪੰਜਾਬ ਤੇ ਪੰਜਾਬੀ ਸੱਭਿਆਚਾਰਿਕ ਗਤੀਵਿਧੀਆਂ ਦਾ ਆਯੋਜਨ ਕਰਦੇ ਰਹਿੰਦੇ ਹਨ। ਸਮਾਟ ਕਲਾਸ ਰੂਮ ਅਤੇ ਸਮਾਟ ਲੈਬਸ ਵੀ ਹਨ। ਸਕੂਲ ਦੀ ਲਾਇਬ੍ਰੇਰੀ ਵਿੱਚ ਬੱਚਿਆਂ ਲਈ ਸਿਲੇਬਸ ਦੀਆਂ ਕਿਤਾਬਾਂ ਤੋ ਇਲਾਵਾ ਮੁਕਾਬਲੇ ਦੀਆਂ ਪ੍ਰੀਖਿਆਵਾਂ ਨਾਲ ਸਬੰਧਤ ਮੈਗਜ਼ੀਨ ਤੇ ਕਿਤਾਬਾਂ ਵੀ ਉਪਲਬਧ ਹਨ। ਸਾਡੇ ਸਕੂਲ ਦਾ ਨਤੀਜਾ ਹਮੇਸ਼ਾ 100 ਫੀਸਦੀ ਰਹਿੰਦਾ ਹੈ। ਬਾਰਵੀਂ ਕਲਾਸ ਤੋਂ ਬਾਅਦ ਸਾਡੇ ਵਿਦਿਆਰਥੀ ਉੱਚ-ਵਿਦਿਆਲੇ ਜਿਵੇਂ ਕਿ ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਦਿੱਲੀ ਯੂਨੀਵਰਸਿਟੀ, 9SS5R,N9“ ਜਲੰਧਰ ਆਦਿ ਵਿੱਚ ਦਾਖ਼ਲਾ ਲੈ ਚੁੱਕੇ ਹਨ। ਵਿਦਿਆਰਥੀਆਂ ਲਈ ਸਮੇਂ-ਸਮੇਂ ਤੇ ਵਿੱਦਿਅਕ ਟੂਰ ਵੀ ਆਯੋਜਿਤ ਕੀਤੇ ਜਾਂਦੇ ਹਨ।
ਸਰਕਾਰੀ ਸਕੂਲਾਂ ਦੇ ਜਿਹੜੇ ਵਿਦਿਆਰਥੀ ਦਸਵੀਂ ਜਮਾਤ ਦੀ ਪ੍ਰੀਖਿਆ ਦੇ ਰਹੇ ਹਨ, ਉਹ ਇਨ੍ਹਾਂ ਸਕੂਲਾਂ ਲਈ ਦਾਖ਼ਲਾ ਪ੍ਰੀਖਿਆ ਵਿੱਚ ਹਿੱਸਾ ਲੈ ਸਕਦੇ ਹਨ, ਬਸ਼ਰਤੇ ਉਨ੍ਹਾਂ ਦੇ 10ਵੀਂ ਜਮਾਤ ’ਚੋਂ ਨੰਬਰ ਜਰਨਲ ਕੈਟਾਗਰੀ 70 ਫੀਸਦੀ ਅਤੇ ਐਸਸੀ ਵਰਗ ਲਈ 65 ਫੀਸਦੀ ਹੋਣ। ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਅਤੇ ਪ੍ਰਾਈਵੇਟ ਸਕੂਲਾਂ ਦੇ ਉਨ੍ਹਾਂ ਬੱਚਿਆਂ ਨੂੰ ਵੀ ਮੌਕਾ ਦਿੱਤਾ ਹੈ। ਜਿਨ੍ਹਾਂ ਦੇ ਮਾਪਿਆਂ ਦੇ ਆਟਾ-ਦਾਲ ਸਕੀਮ ਤਹਿਤ ਸਮਾਟ ਕਾਰਡ ਬਣੇ ਹੋਏ ਹਨ। ਸ਼ਰਤ ਇਹ ਹੈ ਕਿ ਇਹ ਸਕੂਲ ਪੰਜਾਬ ਬੋਰਡ ਤੋਂ ਮਾਨਤਾ ਪ੍ਰਾਪਤ ਹੋਣ। ਇਸ ਤੋਂ ਇਲਾਵਾ 10 ਫੀਸਦੀ ਸੀਟਾਂ ਅੰਗਹੀਣ ਬੱਚਿਆਂ ਅਤੇ 20 ਫੀਸਦੀ ਸੀਟਾਂ ਉਨ੍ਹਾਂ ਬੱਚਿਆਂ ਲਈ ਹਨ, ਜਿਨ੍ਹਾਂ ਦੇ ਪਿਤਾ ਨਹੀਂ ਹਨ, ਕੇਵਲ ਮਾਂ ਹੀ ਪਾਲਣ ਪੋਸ਼ਣ ਕਰ ਰਹੀ ਹੈ। ਇਸ ਸਬੰਧੀ
http://www.ssapunjab.org ’ਤੇ 20 ਅਪਰੈਲ ਤੱਕ ਅਪਲਾਈ ਕੀਤਾ ਜਾ ਸਕਦਾ ਹੈ। ਬੱਚੇ ਮੈਡੀਕਲ, ਨਾਨ-ਮੈਡੀਕਲ ਅਤੇ ਕਾਮਰਸ ਦੀ ਮੁਫ਼ਤ ਪੜਾਈ ਕਰ ਸਕਣਗੇ। ਜਿਸ ਨਾਲ ਬੱਚਿਆਂ ਨੂੰ ਮਹਿੰਗੀ ਸਿੱਖਿਆ ਤੋਂ ਛੁਟਕਾਰਾ ਮਿਲੇਗਾ।

Load More Related Articles

Check Also

Good News for Pre-2016 Retirees: AAP Govt Notifies Pension Revision for Teaching Faculty

Good News for Pre-2016 Retirees: AAP Govt Notifies Pension Revision for Teaching Faculty C…