ਖਰੜ ਵਿੱਚ ਗਣਤੰਤਰ ਦਿਵਸ ਸਮਾਰੋਹ ਸਬੰਧੀ ਸਕੂਲਾਂ ਦੇ ਵਿਦਿਆਰਥੀਆਂ ਨੇ ਕੀਤੀ ਰਿਹਰਸਲ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 16 ਜਨਵਰੀ:
ਖਰੜ ਸਬ ਡਿਵੀਜ਼ਨ ਪੱਧਰ ’ਤੇ ਅਨਾਜ ਮੰਡੀ ਖਰੜ ਵਿਖੇ ਮਨਾਏ ਜਾ ਰਹੇ ਗਣਤੰਤਰ ਦਿਵਸ ਨੂੰ ਲੈ ਕੇ ਵੱਖ ਵੱਖ ਸਕੂਲਾਂ ਵੱਲੋਂ ਪੇਸ਼ ਕੀਤੀ ਜਾਣ ਵਾਲੀ ਪਰੇਡ ਅਤੇ ਹੋਰ ਆਈਟਮਾਂ ਦੀ ਰਿਹਰਸਲ ਤਹਿਸੀਲ ਕੰਪਲੈਕਸ ਖਰੜ ਵਿਖੇ ਹੋਈ। ਰਿਹਸਲ ਦੇ ਇੰਚਾਰਜ਼ ਪ੍ਰਿੰਸੀਪਲ ਭੁਪਿੰਦਰ ਸਿੰਘ ਨੇ ਦੱਸਿਆ ਕਿ ਅੱਜ ਰਿਹਰਸਲ ਵਿੱਚ ਸਕੂਲ ਦੇ ਬੱਚਿਆਂ ਵੱਲੋਂ ਪਰੇਡ ਅਤੇ ਹੋਰ ਆਈਟਮਾਂ ਨੂੰ ਦੇਖਿਆ ਗਿਆ। ਜਿਸ ਵਿੱਚ ਕੋਈ ਕਮੀ ਸੀ ਉਨ੍ਹਾਂ ਨੂੰ ਹੋਰ ਸੁਧਾਰ ਕਰਨ ਲਈ ਆਖਿਆ ਗਿਆ ਹੈ। ਇਸ ਮੌਕੇ ਸੰਜੀਵ ਕੁਮਾਰ, ਨਵਦੀਪ ਚੌਧਰੀ, ਸਰਬਜੀਤ ਕੌਰ, ਕੇਵਲ ਕ੍ਰਿਸ਼ਨ, ਧਰਮ ਸਿੰਘ, ਪਰਦੀਪ ਕੁਮਾਰ ਸਮੇਤ ਵੱਖ ਵੱਖ ਸਕੂਲਾਂ ਦੇ ਇੰਚਾਰਜ਼, ਗਣਤੰਤਰ ਦਿਵਸ ਮੌਕੇ ਪਰੇਡ, ਆਈਟਮਾਂ ਪੇਸ ਕਰਨ ਵਾਲੇ ਬੱਚੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…