Share on Facebook Share on Twitter Share on Google+ Share on Pinterest Share on Linkedin ਸੰਜੀਵਨ ਦੇ ਨਵ-ਲਿਖਤ ਨਾਟਕ ‘ਦੇਸੀ’ ਦਾ ਮੰਚਣ 20 ਫਰਵਰੀ ਨੂੰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਫਰਵਰੀ: ਸਰਘੀ ਪਰਿਵਾਰ ਦੇ ਨਾਟਕਰਮੀਆਂ ਵੱਲੋਂ ਇਨੀ ਦਿਨੀਂ ਨਾਟਕਕਾਰ-ਨਾਟ-ਨਿਰਦੇਸ਼ਕ ਸੰਜੀਵਨ ਦੇ ਨਵ-ਲਿਖਤ ਅਤੇ ਉਨਾਂ ਵੱਲੋਂ ਨਿਰਦੇਸ਼ਤ ਨਾਟਕ ਦੇਸੀ ਦੀ ਰਹਿਰਸਲ ਜ਼ੋਰਾਂ ’ਤੇ ਚੱਲ ਰਹੀ ਹੈ।ਨਾਟਕ ਬਾਰੇ ਗੱਲ ਕਰਦੇ ਸੰਜੀਵਨ ਨੇ ਕਿਹਾ ਕਿ ਮੇਰਾ ਇਹ ਨਾਟਕ ਸੰਸਾਰ ਪ੍ਰਸਿੱਧ ਲੇਖਕ ਨਿਕੋਸ ਕਜ਼ਾਨਜ਼ਾਕਿਸ ਦੇ ਵਿਸ਼ਵ ਦੇ ਕਲਾਸਕਿ ਸਾਹਿਤ ਵਿਚ ਸ਼ੁਮਾਰ ਨਾਵਲ ਜ਼ੋਰਬਾ ਦ ਗਰੀਕ ਤੋਂ ਪ੍ਰਭਾਵਿਤ ਹੈ। ਨਾਵਲ ਗਰੀਕ ਦੀ ਪਿੱਠ-ਭੂਮੀ ਅਤੇ ਸਭਿਆਚਾਰ ਮੁਤਾਬਿਕ ਹੈ ਪਰ ਮੇਰਾ ਨਾਟਕ ਨੂੰ ਪੰਜਾਬੀ ਪਿੱਠ-ਭੂਮੀ ਅਤੇ ਸਭਿਆਚਾਰ ਮੁਤਾਬਿਕ ਢਾਲਣ ਦੀ ਕੋਸ਼ਿਸ਼ ਕੀਤੀ ਹੈ। ਨਾਟਕ ਦਾ ਮੁੱਖ ਪਾਤਰ ਦੇਸੀ ਅਨਪੜ, ਗਰੀਬ ਮਜ਼ਦੂਰ ਹੋਣ ਦੇ ਬਾਵਜੂਦ ਜ਼ਿੰਦਗੀ ਦੀਆਂ ਬਾਰੀਕੀਆਂ ਅਤੇ ਸੂਖਮਤਾਵਾਂ ਨੂੰ ਬਾਖੂਬੀ ਸਮਝਦਾ ਹੈ। ਉਹ ਲੇਖਕ ਅਤੇ ਬੁੱਧੀਜੀਵੀ ਸ਼ਬਦਪ੍ਰੀਤ ਨੂੰ ਜ਼ਿੰਦਗੀ ਦੇ ਅਰਥ ਸਮਝਾਉਂਦਾ ਹੈ। ਨਾਟਕ ‘ਦੇਸੀ’ ਦਾ ਮੰਚਣ 20 ਫਰਵਰੀ 2017 ਨੂੰ ਸਰਘੀ ਕਲਾ ਕੇਂਦਰ ਮੁਹਾਲੀ ਵੱਲੋਂ ਸੰਗੀਤ ਨਾਟਕ ਅਕਾਦਮੀ ਦਿੱਲੀ ਦੇ ਸਹਿਯੋਗ ਟੈਗੋਰ ਥੀਏਟਰ, ਸੈਕਰਟ-18, ਚੰਡੀਗੜ੍ਹ ਵਿੱਚ ਸ਼ਾਮ 6.30 ਵਜੇ ਹੋਵੇਗਾ।ਇਸ ਮੌਕੇ ਵਿਸ਼ੇਸ਼ ਮਹਿਮਾਨ ਵੱਜੋਂ ਨਾਟ-ਕਰਮੀ ਸ੍ਰੀ ਪਹਿਲਾਦ ਅਗਰਵਾਲ ਵੱਜੋਂ ਸ਼ਾਮਿਲ ਹੋਣਗੇ ਅਤੇ ਨਾਟਕ ਦਾ ਆਗ਼ਾਜ਼ ਉੱਘੇ ਸਮਾਜ ਸੇਵੀ ਅਤੇ ਕਾਂਗਰਸ ਦੇ ਸੀਨੀਅਰ ਕੌਸਲਰ ਕੁਲਜੀਤ ਸਿੰਘ ਬੇਦੀ ਕਰਨਗੇ। ਨਾਟਕ ਦੀ ਡਿਜ਼ਾਇਨਿੰਗ ਰੰਜੀਵਨ ਸਿੰਘ ਦੀ ਹੈ। ਸੰਗੀਤ ਪਦਮ ਸਿੰਦਰਾ ਅਤੇ ਗੀਤ ਡਾ ਸਵੈਰਾਜ ਸੰਧੂ ਨੇ ਲਿਖੇ ਹਨ। ਸੰਗੀਤ ਸੰਚਾਲਨ ਈਸ਼ਾ ਸਿੰਘ ਅਤੇ ਰੋਸ਼ਨੀ ਵਿਊਂਤ ਰਿਤੂਰਾਗ ਕਰੇਗੀ। ਨਾਟਕ ਵਿੱਚ ਮਨੀ ਸਭਰਵਾਲ, ਗੁਰਫਤਿਹ ਸਿੰਘ ਗੁਰੀ, ਹਰਪ੍ਰੀਤ ਕੌਰ, ਕਿਰਨ, ਵਿਕੀ ਮਾਰਤਿਆ, ਚਰਨਜੀਤ ਲੁਬਾਣਾ, ਗੁਰਪ੍ਰੀਤ ਧਾਲੀਵਾਲ, ਜਸਦੀਪ ਸਿੰਘ ਜਸੂ ਵੱਖ-ਵੱਖ ਕਿਰਦਾਰ ਨਿਭਾ ਰਹੇ ਹਨ। ਜ਼ਿਕਰਯੋਗ ਹੈ ਕਿ ਸਰਘੀ ਕਲਾ ਕੇਂਦਰ ਢਾਈ ਦਹਾਕੇ ਤੋਂ ਪੰਜਾਬੀ ਰੰਗਮੰਚ ਦੇ ਖੇਤਰ ਵਿਚ ਆਪਣੇ ਵਿੱਤ ਅਤੇ ਸਮੱਰਥਾ ਮੁਤਬਿਕ ਪੰਜਾਬੀ ਰੰਗਮੰਚ ਦੇ ਖੇਤਰ ਵਿੱਚ ਯਤਨਸ਼ੀਲ ਹੈ। ਹੁਣ ਤੱਕ ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਡੇਢ ਦਰਜਨ ਤੋਂ ਵੱਧ ਨਾਟਕਾਂ ਦਾ ਮੰਚਣ ਪੰਜਾਬ ਅਤੇ ਭਾਰਤ ਦੇ ਵੱਖ-ਵੱਖ ਹਿੱਸਿਆ ਅਤੇ ਕੇਨੈਡਾ ਵਿਚ ਕਰ ਚੁੱਕਾ ਹੈ। ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੈਨਕੁਵਰ (ਕੈਨੇਡਾ) ਦੀ ਨਾਟ-ਮੰਡਲੀ ਦੇ ਨਾਟਕ ਰਿਸ਼ਤੇ ਦੇ ਮੰਚਣਾਂ ਦਾ ਆਯੋਜਨ ਵੀ ਕਰਵਾਇਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ