ਅਕਾਲੀ ਕੌਂਸਲਰ ਧਨੋਆ ਵੱਲੋਂ ਸਮਾਜਿਕ ਭਾਈਚਾਰਾ ਸੰਸਥਾ ਦੀ ਡਾਇਰੈਕਟਰੀ ਰਿਲੀਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਦਸੰਬਰ:
ਸਮਾਜਿਕ ਭਾਈਚਾਰਾ ਸੰਸਥਾ ਫੇਜ਼-2 ਦੀ ਮੀਟਿੰਗ ਐਸ.ਐਸ. ਵਾਲੀਆ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਸੰਸਥਾ ਦੀ ਡਾਇਰੈਕਟਰੀ 2018 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਰਿਲੀਜ ਕੀਤਾ। ਇਸ ਮੌਕੇ ਸੰਬੋਧਨ ਕਰਦਿਆ ਕੌਂਸਲਰ ਧਨੋਆ ਨੇ ਕਿਹਾ ਕਿ ਇਹ ਡਾਇਰੈਕਟਰ ਸਥਾਨਕ ਵਸਨੀਕਾਂ ਲਈ ਸਾਰਥਿਕ, ਲਾਭਕਾਰੀ ਹੋਵੇਗੀ। ਇਸ ਮੌਕੇ ਸੰਸਥਾ ਦੇ ਕੋਆਰਡੀਨੇਟਰ ਮੰਗਤ ਰਾਏ ਅਰੋੜਾ ਨੇ ਦੱਸਿਆ ਕਿ ਇਸ ਡਾਇਰੈਕਟਰੀ ਵਿੱਚ ਮੈਂਬਰਾਂ ਦੇ ਨਾਮ ਪਤੇ, ਟੈਲੀਫੋਨ ਨੰਬਰਾਂ ਦੇ ਨਾਲ ਸ਼ਹਿਰ ਦੇ ਪਤਵੰਤੇ ਸੱਜਣਾਂ ਦੇ ਨਾਮ ਪਤੇ, ਟੈਲੀਫੋਨ ਨੰਬਰ, ਨੰਬਰ ਨਵੇੱ ਸਾਲ ਦਾ ਕੈਲੰਡਰ, ਸੰਸਥਾ ਦਾ ਮੋਟੋ, ਮਿਸ਼ਨ ਸਟੇਟਮੈਂਟ, ਮੁਹਾਲੀ ਸ਼ਹਿਰ ਵਿੱਚ ਲੱਗਣ ਵਾਲੀਆਂ ਮੰਡੀਆਂ ਦਾ ਵੇਰਵਾ ਵੀ ਦਿੱਤਾ ਗਿਆ ਹੈ। ਇਸ ਮੌਕੇ ਕੌਂਸਲਰ ਸਤਵੀਰ ਸਿੰਘ ਧਨੋਆ, ਭੁਪਿੰਦਰ ਸਿੰਘ ਅਤੇ ਵਿਦਿਆਰਥੀ ਸ੍ਰੀ ਰਹਿਮਤ ਚਾਵਲਾ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮਨਜੀਤ ਸਿੰਘ ਸਿੱਧੂ, ਅਮਰਜੀਤ ਸਿੰਘ ਬੈਂਸ, ਸੁਰਿੰਦਰ ਸਿੰਘ ਫਰਨੀਚਰ ਵਾਲੇ, ਭਾਈ ਬਲਵਿੰਦਰ ਸਿੰਘ, ਤੇਜਿੰਦਰ ਸਿੰਘ ਸੈਣੀ, ਐਚ ਐਲ ਕਪੂਰ, ਆਰ ਐਸ ਪਰੀਤੀ, ਬੀ.ਐਸ. ਸੋਹੀ, ਗੁਰਬਚਨ ਸਿੰਘ, ਐਸ਼ ਐਸ ਚਾਵਲਾ, ਹਰਵਿੰਦਰ ਸਿੰਘ, ਅਤੂਲ ਸ਼ਰਮਾ, ਜੇ.ਪੀ. ਵੋਹਰਾ, ਬੀਬੀ ਮਨਮੋਹਨ ਕੌਰ ਸਾਬਕਾ ਐਮ ਸੀ, ਭਗਤ ਸਿੰਘ, ਆਸ਼ਮਨ ਅਰੋੜਾ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…