ਪਿੰਡ ਸਿੰਘਪੁਰਾ ਵਿੱਚ ਕਰਵਾਇਆ ਧਾਰਮਿਕ ਸਮਾਗਮ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 9 ਫਰਵਰੀ:
ਨੇੜਲੇ ਪਿੰਡ ਸਿੰਘਪੁਰਾ ਵਿਖੇ ਸਥਿਤ ਗੁਰਦਵਾਰਾ ਸ਼੍ਰੀ ਹਰਿਰਾਏ ਸਾਹਿਬ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਅਜੀਤ ਸਿੰਘ ਦੀ ਪ੍ਰੇਰਨਾ ਸਦਕਾ ਸਲਾਨਾ ਧਾਰਮਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਕਈ ਸਾਲਾਂ ਤੋਂ ਚੱਲ ਰਹੀ ਲੜੀ ਦੇ 6398 ਵੇਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਖੁੱਲੇ ਪੰਡਾਲ ਵਿਚ ਰਾਗੀ ਢਾਡੀ ਅਤੇ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਕਥਾ ਕੀਰਤਨ ਦੁਆਰਾ ਨਿਹਾਲ ਕੀਤਾ। ਇਸ ਮੌਕੇ ਸੰਤ ਬਾਬਾ ਰਾਮ ਸਿੰਘ ਗੰਢੂਆਂ ਵਾਲੇ ਅਤੇ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਨੇ ਸਮਾਗਮ ਵਿਚ ਸ਼ਿਰਕਤ ਕੀਤੀ। ਇਸ ਮੌਕੇ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਲਾਭ ਸਿੰਘ ਚਤਾਮਲੀ ਨੇ ਬਾਖੂਬੀ ਨਿਭਾਈ ਤੇ ਢਾਡੀ ਗਿਆਨੀ ਪਰਮਜੀਤ ਸਿੰਘ ਕੁਰਾਲੀ, ਭਾਈ ਇੰਦਰਜੀਤ ਸਿੰਘ ਫੱਕਰ-ਭਾਈ ਗੁਰਦੀਪ ਸਿੰਘ ਫੱਕਰ, ਰਣਜੀਤ ਸਿੰਘ ਢਾਡੀ ਸ਼ੇਰ ਏ ਪੰਜਾਬ ਢਾਡੀ, ਢਾਡੀ ਹਰਨੇਕ ਸਿੰਘ, ਪ੍ਰਭਜੋਤ ਸਿੰਘ, ਢਾਡੀ ਗੁਰਜੀਤ ਸਿੰਘ ਘਟੌਰ, ਗੁਰਮੀਤ ਸਿੰਘ ਰੌਲੂਮਾਜਰਾ, ਗੁਰਮੀਤ ਸਿੰਘ ਕਵੀਸ਼ਰੀ ਜਥਾ, ਬੀਬੀ ਚਰਨਜੀਤ ਕੌਰ ਮਾਛੀਵਾੜਾ, ਭਾਈ ਰਣਯੋਧ ਸਿੰਘ ਕਥਾਵਾਚਕ, ਸੁਰਜੀਤ ਸਿੰਘ ਕਵੀਸ਼ਰ,ਅਮਰਜੀਤ ਸਿੰਘ ਬੱਸੀ ਪਠਾਣਾਂ ਦੇ ਜਥਿਆਂ ਨੇ ਕਥਾ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਭਜਨ ਸਿੰਘ ਸ਼ੇਰਗਿੱਲ, ਪ੍ਰਧਾਨ ਹਰਨੇਕ ਸਿੰਘ ਸਿੱਧੂ, ਜਸਪਾਲ ਸਿੰਘ, ਜੈਲਦਾਰ ਕੁਲਵਿੰਦਰ ਸਿੰਘ, ਜੈਲਦਾਰ ਕਮਲਜੀਤ ਸਿੰਘ ਸਿੰਘਪੁਰਾ ਸੰਮੀਤ ਮੈਂਬਰ, ਸਤਵੀਰ ਸਿੰਘ, ਜਗਜੀਤ ਸਿੰਘ, ਜ਼ੈਲਦਾਰ ਇੰਦਰਜੀਤ ਸਿੰਘ ਸਿੰਘਪੁਰਾ, ਸੁਖਪਾਲ ਸਿੰਘ, ਗੁਰਨੀਮ ਸਿੰਘ, ਮਨਜੀਤ ਸਿੰਘ ਸਿੰਘਪੁਰਾ, ਮੋਹਨ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ ਅਤੇ ਦੇਸੀ ਘਿਉ ਦੀਆਂ ਜਲੇਬੀਆਂ ਦਾ ਲੰਗਰ ਅਤੁੱਟ ਵਰਤਿਆ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …