nabaz-e-punjab.com

ਰਿਲਾਇੰਸ ਵੱਲੋਂ ਮੁਹਾਲੀ ਵਿੱਚ ਕੋਵਿਡ-19 ਮਰੀਜ਼ਾਂ ਲਈ ਐਮਰਜੈਂਸੀ ਸਰਵਿਸ ਵਾਹਨਾਂ ਲਈ ਮੁਫ਼ਤ ਤੇਲ ਦੀ ਪੇਸ਼ਕਸ਼

ਪ੍ਰਤੀ ਵਾਹਨ, ਪ੍ਰਤੀ ਦਿਨ 50 ਲੀਟਰ ਤੱਕ ਪੈਟਰੋਲ/ਡੀਜ਼ਲ ਤੇਲ ਦੀ ਮੁਫ਼ਤ ਪੇਸ਼ਕਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਮਈ:
ਕਰੋਨਾ ਮਹਾਮਾਰੀ ਦੇ ਇਸ ਚੁਣੌਤੀ ਭਰੇ ਸਮੇਂ ਬਹੁਤ ਸਾਰੇ ਲੋਕ ਅਤੇ ਸੰਸਥਾਵਾਂ ਲੋੜਵੰਦਾਂ ਅਤੇ ਮਰੀਜ਼ਾਂ ਦੀ ਮਦਦ ਲਈ ਅੱਗੇ ਆਈਆਂ ਹਨ ਅਤੇ ਉਨ੍ਹਾਂ ਨੇ ਆਪਣੇ ਯੋਗਦਾਨਾਂ ਨਾਲ ਸਰਕਾਰ ਦੇ ਯਤਨਾਂ ਦਾ ਸਮਰਥਨ ਕੀਤਾ। ਅਜਿਹੀ ਹੀ ਇਕ ਪਹਿਲਕਦਮੀ ਰਿਲਾਇੰਸ ਬੀਪੀ ਮੋਬੀਲਿਟੀ ਲਿਮਟਿਡ ਨੇ ਕੀਤੀ ਹੈ। ਰਿਲਾਇੰਸ ਨੇ ਐਮਰਜੈਂਸੀ ਵਾਹਨਾਂ (ਸਰਕਾਰ ਵੱਲੋਂ ਅਧਿਕਾਰਤ ਵਾਹਨ ਜੋ ਕੋਵਿਡ-19 ਮਰੀਜ਼ ਲਿਜਾ ਰਹੇ ਹਨ) ਲਈ ਮੁਫ਼ਤ ਤੇਲ ਮੁਹੱਈਆ ਕਰਾਉਣ ਦੀ ਪੇਸ਼ਕਸ਼ ਕੀਤੀ ਹੈ। ਇਹ ਜਾਣਕਾਰੀ ਅੱਜ ਇੱਥੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇੱਕ ਜ਼ਿੰਮੇਵਾਰ ਕਾਰਪੋਰੇਟ ਹੋਣ ਦੇ ਨਾਤੇ ਰਿਲਾਇੰਸ ਬੀਪੀ ਮੋਬੀਲਿਟੀ ਲਿਮਟਿਡ ਨੇ ਆਪਣਾ ਫ਼ਰਜ ਨਿਭਾਇਆ ਅਤੇ ਕੋਵਿਡ-19 ਵਿਰੁੱਧ ਸਮੂਹਿਕ ਲੜਾਈ ਵਿੱਚ ਰਾਸ਼ਟਰ ਦੀ ਸੇਵਾ ਵਿੱਚ ਸ਼ਾਮਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਕ ਪਹਿਲਕਦਮੀ ਵਜੋਂ ਉਨ੍ਹਾਂ ਦੇ ਸਾਰੇ ਪੈਟਰੋਲੀਅਮ ਰਿਟੇਲ ਆਊਟਲੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਧਿਕਾਰਤ ਐਮਰਜੈਂਸੀ ਸਰਵਿਸ ਵਾਹਨ ਜਿਸ ਵਿੱਚ ਕੋਵਿਡ-19 ਮਰੀਜ਼ਾਂ ਜਾਂ ਵਿਅਕਤੀਆਂ ਨੂੰ ਇਕਾਂਤਵਾਸ ਲਈ ਲਿਜਾਇਆ ਜਾਂਦਾ ਹੈ। ਉਨ੍ਹਾਂ ਲਈ ਪ੍ਰਤੀ ਵਾਹਨ ਪ੍ਰਤੀ ਦਿਨ 50 ਲੀਟਰ ਪੈਟਰੋਲ ਜਾਂ ਡੀਜ਼ਲ ਤੇਲ ਦੀ ਪੇਸ਼ਕਸ਼ ਕੀਤੀ ਹੈ। ਇਹ ਸੁਵਿਧਾ 7 ਜੂਨ 2021 ਤੱਕ ਜਾਰੀ ਰਹੇਗੀ। ਰਿਲਾਇੰਸ ਨੇ ਪੇਸ਼ਕਸ਼ ਪੱਤਰ ਵਿੱਚ ਕਿਹਾ ਹੈ ਕਿ ਆਸ ਹੈ ਕਿ ਇਹ ਪਹਿਲ ਸੰਕਟ ਦੀ ਇਸ ਘੜੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਕਰੇਗੀ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…