
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸਰਬ ਧਰਮ ਸੰਮੇਲਨ
ਧਰਮ ਨੂੰ ਸਮਝਣ ਲਈ ਪੜ੍ਹਾਈ ਦੀ ਸਖ਼ਤ ਲੋੜ: ਡਾ ਜ਼ਾਹਿਦ ਅਜ਼ੀਮ
ਮਨਪ੍ਰੀਤ ਕੌਰ
ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 28 ਦਸੰਬਰ:
ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵਿੱਚ ਚੱਲ ਰਹੇ ਸਰਬ ਧਰਮ ਸੰਮੇਲਨ ਵਿੱਚ ਇੱਕ ਵਿਲੱਖਣ ਅਨੁਭਵ ਕੀਤਾ ਗਿਆ। ਇਸ ਗੁਰੂ ਗੋਬਿੰਦ ਸਿੰਘ ਭਵਨ ਵਿਭਿੰਨ ਧਰਮਾ ਦੇ ਸ਼ਰਧਾਲੂਆ ਵੱਲੋਂ ਆਪਣੇ ਆਪਣੇ ਧਰਮ ਅਨੁਸਾਰ ਪਰਮਾਤਮਾ ਦੀ ਬੰਦਨਾ ਕੀਤੀ ਗਈ। ਇਸ ਸਮਾਗਮ ਦੀ ਸੁਰੂਆਤ ਗੁਰਬਾਣੀ ਦੇ ਸ਼ਬਦ ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ਨੂੰ ਕਰਮਨ ਸਿੰਘ ਨੇ ਆਪਣੀ ਸੁਰੀਲੀ ਅਵਾਜ਼ ਵਿੱਚ ਗਾ ਕੇ ਕੀਤੀ। ਇਸ ਤੋਂ ਬਾਅਦ ਮੁਹੰਮਦ ਸ਼ਾਹਿਦ ਨੇ ਸ਼ਾਹ ਹੁਸੈਨ ਦਾ ਕਲਾਮ, ਪ੍ਰੋ. ਸ਼ਮਸ਼ਾਦ ਅਲੀ ਨੇ ਤੂੰ ਹੀ ਤੂੰ ਇਬਾਦਤ, ਰਾਜੇਸ਼ ਕੁਮਾਰ ਵਰਮਾ ਨੇ ਕ੍ਰਿਸ਼ਨ ਭਜਨ, ਡਾ. ਮੁਹੰਮਦ ਹਬੀਬ (ਰਾਜਪੁਰੇ ਵਾਲੇ) ਨੇ ਸ਼ਾਹ ਹੁਸੈਨ ਤੇ ਪਾਲੀ ਦੇ ਲਿਖੇ ਕਲਾਮ ਗਾਏ। ਮੌਲਾਨਾ ਅਜ਼ਮਲ ਨੇ ਕੁਰਾਨ ਦੀਆ ਆਇਤਾਂ ਦਾ ਪਾਠ ਕੀਤਾ। ਜੈਨ ਸਾਧਵੀਆਂ ਗਰੀਮਾ ਅਤੇ ਸਾਧਵੀ ਸਮੀਕਸ਼ਾ ਜੈਨ ਧਰਮ ਦੇ ਸ਼ਬਦ ਗਾ ਕੇ ਬੰਦਨਾ ਕੀਤੀ। ਡਾ. ਜੋਹਨ ਪਾਲ ਨੇ ਈਸਾਈ ਪ੍ਰਰਾਥਨਾ ਕੀਤਾ ਤੇ ਅਖੀਰ ਵਿੱੱਚ ਹਰਪ੍ਰੀਤ ਸਿੰਘ ਤੇ ਭੁਪਿੰਦਰ ਸਿੰਘ ਖੋਜਾਰਥੀਆਂ ਵੱਲੋਂ ਚੌਪਈ ਸਾਹਿਬ ਦਾ ਪਾਠ ਸੰਗਤੀ ਰੂਪ ਵਿੱਚ ਕਰਵਾਇਆ ਗਿਆ। ਡਾ. ਜੋਧ ਸਿੰਘ ਨੇ ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆ ਕਿਹਾ ਕਿ ਇਹ ਮੇਰੀ ਜਿੰਦਗੀ ਦਾ ਪਹਿਲਾ ਮੌਕਾ ਹੈ ਜਦੋਂ ਮੈ ਸਾਰੇ ਧਰਮਾਂ ਦੀ ਪ੍ਰਰਾਥਨਾਂ ਨੂੰ ਇੱਕ ਮੰਚ ਤੇ ਸੁਣਿਆ ਹੈ ਇਸ ਸਾਰੇ ਅਨੋਖੇ ਸਮਾਗਮ ਨੂੰ ਰਚਨ ਦਾ ਸਿਹਰਾ ਵਿਭਾਗ ਦੇ ਮੁਖੀ ਡਾ. ਗੁਰਮੀਤ ਸਿੰਘ ਸਿੱਧੂ ਨੂੰ ਜਾਦਾ ਹੈ। ਇਹ ਭਵਿੱਖ ਵਿੱਚ ਹੋਣ ਵਾਲੇ ਸਮਾਗਮਾਂ ਲਈ ਰਾਹ ਦਸੇਰਾ ਸਾਬਿਤ ਹੋਵੇਗਾ।
ਅੰਤ ਵਿੱਚ ਡਾ. ਅਬਨੀਸ ਕੌਰ ਨੇ ਸਮੂਹ ਹਾਜਰੀਨ ਦਾ ਧੰਨਵਾਦ ਕੀਤਾ। ਦੂਜੇ ਅਕਾਦਮਿਕ ਸੈਸਨ ਵਿੱਚ ਪ੍ਰੋ. ਜਸਪ੍ਰੀਤ ਕੌਰ ਸੰਧੂ ਨੇ ਮੰਚ ਦਾ ਸੰਚਾਲਨ ਅਤੇ ਆਏ ਹੋਏ ਮਹਿਮਾਨਾਂ ਦਾ ਸੁਆਗਮ ਕੀਤਾ। ਡਾ. ਮਹੇਸ਼ ਗੌਤਮ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਅਸੀ ਧਰਮ ਨੂੰ ਅਸੀਮਤ ਨਹੀਂ ਕਰ ਸਕਦੇ। ਪ੍ਰਰਮਾਤਮਾ ਕੁਦਰਤ ਅਤੇ ਪ੍ਰੇਮ ਤੋਂ ਵੱਖਰਾ ਨਹੀ ਹੈ। ਧਰਮਾਂ ਦੇ ਧਾਰਮਿਕ ਲੋਕਾਂ ਦੁਆਰਾ ਇਨਸਾਨ ਨੂੰ ਆਪਣੇ ਧਰਮ ਵੱਲ ਖਿੱਚਣਾ ਹੀ ਲੜਾਈ ਦਾ ਕਾਰਨ ਬਣਦਾ ਹੈ। ਡਾ ਜ਼ਾਹਿਦ ਅਜ਼ੀਮ ਨੇ ਕਿਹਾ ਕਿ ਧਰਮ ਨੂੰ ਸਮਝਣ ਲਈ ਪੜ੍ਹਾਈ ਦੀ ਲੋੜ ਹੈ। ਕੁਰਾਨ ਦੀਆਂ ਆਇਤਾ ਦੀਆਂ ਉਦਾਹਰਣਾ ਦੇ ਕੇ ਦੱਸਿਆ ਕਿ ਕਲਮ ਤੇ ਇਲਮ ਦੀ ਤਾਕਤ ਸਭ ਤੋਂ ਵੱਡੀ ਹੈ। ਡਾ. ਏਕਤਾ ਜੈਨ ਨੇ ਕਿਹਾ ਧਰਮ ਇੱਕੋ ਹੀ ਹੈ ਸਾਰੇ ਲੋਕੀ ਇੱਕ ਹੀ ਸਮੂਹ ਦੇ ਮੈਬਰ ਹਨ। ਜੀਓ ਤੇ ਜਿਓਣ ਦਿਓ ਇਹੀ ਧਰਮ ਦਾ ਅਧਾਰ ਹੈ ਕਿਸੇ ਦੁਖੀ ਦੇ ਦਰਦ ਦਾ ਨਿਵਾਰਨ ਕਰਨਾ ਹੀ ਧਰਮ ਦਾ ਅਸਲ ਉਦੇਸ਼ ਹੁੰਦਾ ਹੈ। ਡਾ ਰੂਬੀਨਾ ਸ਼ਬਨਮ ਨੇ ਕਿਹਾ ਕਿ ਭਾਸਾ ਦੀ ਵਿਭਿੰਨਤਾ ਹੀ ਧਰਮ ਨੂੰ ਭਿੰਨ ਕਰਦੀ ਹੈ। ਜੇਕਰ ਸਾਰੇ ਧਰਮ ਗ੍ਰੰਥਾਂ ਨੂੰ ਇੱਕ ਭਾਸ਼ਾ ਵਿੱਚ ਲਿਖ ਦਿੱਤਾ ਜਾਵੇ। ਤਾਂ ਉਨ੍ਹਾ ਸਾਰੇ ਧਰਮ ਗ੍ਰੰਥਾਂ ਦਾ ਵਿਸ਼ਾ ਵਸਤੂ ਇੱਕ ਹੀ ਹੋਵੇਗਾ। ਸਾਰੇ ਧਰਮਾਂ ਦਾ ਪੈਗਾਮ ਇਕ ਹੀ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਰਿਸਰਚ ਡਾ. ਏ.ਐਸ. ਚਾਵਲਾ ਨੇ ਆਪਣੇ ਮੁੱਲਵਾਨ ਸ਼ਬਦ ਸਾਝੇ ਕਰਦੇ ਕਿਹਾ ਕਿ ਮੈ ਸਵੇਰ ਤੋਂ ਹੀ ਵੇਖ ਰਿਹਾ ਹਾ ਕਿ ਸਰਬ ਧਰਮ ਅਰਦਾਸ ਵਿਭਾਗ ਲਈ ਹੀ ਨਹੀ ਬਲਕਿ ਪੂਰੀ ਯੂਨੀਵਰਸਿਟੀ ਲਈ ਇੱਕ ਨਿਵੇਕਲਾ ਅਨੁਭਵ ਹੈ। ਜੋ ਕਿ ਸਾਇਦ ਹੀ ਹੋਰ ਥਾਵਾਂ ਤੇ ਸੰਭਵ ਹੋਵੇ। ਉਹਨਾ ਆਪਣੇ ਭਾਸਣ ਵਿੱਚ ਕਿਹਾ ਕਿ ਸੱਮਸਿਆ ਸੋਚ ਦੇ ਦਾਇਰੇ ਨੂੰ ਸੀਮਤ ਕਰਨ ਦੀ ਹੈ। ਜੇਕਰ ਇਸ ਤੋਂ ਉਠ ਕੇ ਵੇਖਿਆ ਜਾਵੇ ਤਾ ਧਰਮਾਂ ਦੇ ਆਪਸ ਵਿੱਚ ਕਦੇ ਵੀ ਮਤਭੇਦ ਨਹੀ ਹੋਵੇਗਾ। ਪ੍ਰਧਾਨਗੀ ਭਾਸਣ ਦਿੰਦੀਆ ਡਾ. ਹੁਕਮ ਚੰਦ ਰਾਜਪਾਲ ਨੇ ਕਿਹਾ ਕਿ ਸੰਵਾਦ ਹੀ ਧਰਮਾਂ ਵਿੱਚ ਏਕਤਾ ਪੈਦਾ ਕਰਨ ਦਾ ਮੂਲ ਅਧਾਰ ਹੈ। ਸਾਰੇ ਧਰਮਾਂ ਦਾ ਮੁਖ ਕੇਦਰ ਮਨੁੱਖ ਹੈ ਨਾ ਕਿ ਨੈਤਿਕ ਮੁਲ। ਇਸ ਮੌਕੇ ਡਾ. ਹਰਪਾਲ ਸਿੰਘ ਪਨੂੰ, ਡਾ. ਸਰਬਜਿੰਦਰ ਸਿੰਘ, ਡਾ. ਪਰਮਵੀਰ ਸਿੰਘ, ਡਾ. ਜੋਧ ਸਿੰਘ, ਡਾ. ਤੇਜਿੰਦਰ ਕੌਰ, ਡਾ. ਅਰਵਿੰਦ ਰਿਤੂਰਾਜ, ਡਾ. ਮੁਹੰਮਦ ਹਬੀਬ, ਡਾ. ਪ੍ਰਦੂਮਣ ਸਾਹ ਸਿੰਘ, ਡਾ. ਗੁਰਮੇਲ ਸਿੰਘ, ਡਾ ਜਸਪ੍ਰੀਤ ਕੌਰ ਸੰਧੂ, ਡਾ. ਮਲਕਿੰਦਰ ਕੌਰ, ਡਾ. ਹਰਜਿੰਦਰ ਸਿੰਘ ਵਾਲੀਆ ਤੋਂ ਇਲਾਵਾ ਯੂਨੀਵਰਸਿਟੀ ਦੇ ਪ੍ਰੋਫੈਸਰ ਤੇ ਵਿਦਿਆਰਥੀ, ਖੋਜਾਰਥੀ ਵੀ ਹਾਜ਼ਰ ਸਨ।